Sun, Dec 14, 2025
Whatsapp

ਦਿੱਲੀ ’ਚ ਮਹਿਲਾ ਪੁਲਿਸ ਸਬ ਇੰਸਪੈਕਟਰ ਦੀ ਗੋਲ਼ੀਆਂ ਮਾਰ ਕੇ ਕੀਤੀ ਹੱਤਿਆ, ਖੰਗਾਲੀ ਜਾ ਰਹੀ ਹੈ CCTV ਫੁਟੇਜ

Reported by:  PTC News Desk  Edited by:  Shanker Badra -- February 08th 2020 12:37 PM
ਦਿੱਲੀ ’ਚ ਮਹਿਲਾ ਪੁਲਿਸ ਸਬ ਇੰਸਪੈਕਟਰ ਦੀ ਗੋਲ਼ੀਆਂ ਮਾਰ ਕੇ ਕੀਤੀ ਹੱਤਿਆ, ਖੰਗਾਲੀ ਜਾ ਰਹੀ ਹੈ CCTV ਫੁਟੇਜ

ਦਿੱਲੀ ’ਚ ਮਹਿਲਾ ਪੁਲਿਸ ਸਬ ਇੰਸਪੈਕਟਰ ਦੀ ਗੋਲ਼ੀਆਂ ਮਾਰ ਕੇ ਕੀਤੀ ਹੱਤਿਆ, ਖੰਗਾਲੀ ਜਾ ਰਹੀ ਹੈ CCTV ਫੁਟੇਜ

ਦਿੱਲੀ ’ਚ ਮਹਿਲਾ ਪੁਲਿਸ ਸਬ ਇੰਸਪੈਕਟਰ ਦੀ ਗੋਲ਼ੀਆਂ ਮਾਰ ਕੇ ਕੀਤੀ ਹੱਤਿਆ, ਖੰਗਾਲੀ ਜਾ ਰਹੀ ਹੈ CCTV ਫੁਟੇਜ:ਨਵੀਂ ਦਿੱਲੀ : ਦਿੱਲੀ ਵਿੱਚ ਵਿਧਾਨ ਸਭਾ ਤੋਂ ਪਹਿਲਾਂ ਸ਼ੁੱਕਰਵਾਰ ਰਾਤੀਂ ਰੋਹਿਣੀ ਈਸਟ ਮੈਟਰੋ ਰੇਲਵੇ ਸਟੇਸ਼ਨ ਨੇੜੇ ਇੱਕ ਲੇਡੀ ਪੁਲਿਸ ਸਬ ਇੰਸਪੈਕਟਰ ਪ੍ਰੀਤੀ ਅਹਿਲਾਵਤ ਦੀ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਰਾਤ 9.30 ਵਜੇ 26 ਸਾਲਾ ਪ੍ਰੀਤੀ ਅਹਿਲਾਵਤ ਡਿਊਟੀ ਤੋਂ ਬਾਅਦ ਰੋਹਿਨੀ ਈਸਟ ਮੈਟਰੋ ਸਟੇਸ਼ਨ ਤੋਂ ਮੈਟਰੋ ਛੱਡ ਕੇ ਪੈਦਲ ਘਰ ਵੱਲ ਜਾ ਰਹੀ ਸੀ। ਲਗਭਗ 50 ਮੀਟਰ ਤੁਰਨ ਤੋਂ ਬਾਅਦ ਇਕ ਆਦਮੀ ਆਇਆ ਅਤੇ ਉਸ ਨੇ ਤਿੰਨ ਗੋਲੀਆਂ ਚਲਾਈਆਂ। ਇਸ ਦੌਰਾਨ ਗੋਲੀ ਪ੍ਰੀਤੀ ਦੇ ਸਿਰ 'ਤੇ ਲੱਗੀ ਅਤੇ ਉਸ ਦੀ ਮੌਕੇ' ਤੇ ਹੀ ਮੌਤ ਹੋ ਗਈ ਹੈ। [caption id="attachment_387657" align="aligncenter" width="300"]Delhi: Female Sub-Inspector Preeti Ahlawat shot dead Colleague In Rohini Area by a male sub-inspector ਦਿੱਲੀ ’ਚ ਮਹਿਲਾ ਪੁਲਿਸ ਸਬ ਇੰਸਪੈਕਟਰ ਦੀ ਗੋਲ਼ੀਆਂ ਮਾਰ ਕੇ ਕੀਤੀ ਹੱਤਿਆ, ਖੰਗਾਲੀ ਜਾ ਰਹੀ ਹੈ CCTV ਫੁਟੇਜ[/caption] ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਹੁਣ ਆਲੇ-ਦੁਆਲੇ ਦੇ ਸਾਰੇ ਸੀਸੀਟੀਵੀ ਕੈਮਰਿਆਂ ਦੀ ਫ਼ੁਟੇਜ ਖੰਗਾਲ਼ ਕੇ ਮੁਲਜ਼ਮ ਹਮਲਾਵਰ ਦੀ ਸ਼ਨਾਖ਼ਤ ਕਰਨ ਵਿੱਚ ਜੁਟ ਗਈ ਹੈ।ਅਜਿਹਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਇਹ ਮਾਮਲਾ ਰੰਜਿਸ਼ ਜਾਂ ਫਿਰ ਇੱਕਤਰਫ਼ਾ ਪਿਆਰ ਦਾ ਹੋ ਸਕਦਾ ਹੈ। ਪੁਲਿਸ ਨੇ ਹਾਲੇ ਕੋਈ ਪੁਸ਼ਟੀ ਨਹੀਂ ਕੀਤੀ ਹੈ। [caption id="attachment_387660" align="aligncenter" width="300"]Delhi: Female Sub-Inspector Preeti Ahlawat shot dead Colleague In Rohini Area by a male sub-inspector ਦਿੱਲੀ ’ਚ ਮਹਿਲਾ ਪੁਲਿਸ ਸਬ ਇੰਸਪੈਕਟਰ ਦੀ ਗੋਲ਼ੀਆਂ ਮਾਰ ਕੇ ਕੀਤੀ ਹੱਤਿਆ, ਖੰਗਾਲੀ ਜਾ ਰਹੀ ਹੈ CCTV ਫੁਟੇਜ[/caption] ਭਾਰਤ ਦੀ ਰਾਜਧਾਨੀ ਦਿੱਲੀ 'ਚ ਇੱਕ ਪੁਲਿਸ ਅਧਿਕਾਰੀ ਦੀ ਸ਼ਰੇਆਮ ਗੋਲੀਆਂ ਮਾਰ ਕੇ ਕੀਤੀ ਹੱਤਿਆ ਨੇ ਸੁਰੱਖਿਆ ਇੰਤਜ਼ਾਮਾਂ ਉੱਤੇ ਸੁਆਲ ਖੜ੍ਹੇ ਕਰ ਦਿੱਤੇ ਹਨ। ਜਿਸ ਤੋਂ ਬਾਅਦ ਹਮਲਾਵਰ ਇਸ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਿਆ ਹੈ। ਕਤਲ ਦਾ ਕਾਰਨ ਵੀ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ। [caption id="attachment_387659" align="aligncenter" width="300"]Delhi: Female Sub-Inspector Preeti Ahlawat shot dead Colleague In Rohini Area by a male sub-inspector ਦਿੱਲੀ ’ਚ ਮਹਿਲਾ ਪੁਲਿਸ ਸਬ ਇੰਸਪੈਕਟਰ ਦੀ ਗੋਲ਼ੀਆਂ ਮਾਰ ਕੇ ਕੀਤੀ ਹੱਤਿਆ, ਖੰਗਾਲੀ ਜਾ ਰਹੀ ਹੈ CCTV ਫੁਟੇਜ[/caption] ਰੋਹਿਨੀ ਜ਼ਿਲੇ ਦੇ ਵਧੀਕ ਕਮਿਸ਼ਨਰ ਐਸਡੀ ਮਿਸ਼ਰਾ ਦੇ ਅਨੁਸਾਰ ਸ਼ੱਕੀ ਹਮਲਾਵਰ ਦੀ ਪਛਾਣ ਕਰ ਲਈ ਗਈ ਹੈ। ਪ੍ਰੀਤੀ ਅਸਲ ਵਿੱਚ ਸੋਨੀਪਤ ਦੀ ਰਹਿਣ ਵਾਲੀ ਸੀ ਅਤੇ ਰੋਹਿਨੀ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਸੀ। ਉਹ 2018 ਬੈਚ ਦੀ ਸਬ ਇੰਸਪੈਕਟਰ ਸੀ। ਉਸਦੀ ਹੱਤਿਆ ਉਸ ਸਮੇਂ ਹੋਈ ,ਜਦ ਦਿੱਲੀ ਵਿਚ ਚੋਣਾਂ ਕਾਰਨ ਸੁਰੱਖਿਆ ਬਹੁਤ ਸਖਤ ਸੀ। -PTCNews


Top News view more...

Latest News view more...

PTC NETWORK
PTC NETWORK