3 ਵਾਰ ਦਿੱਲੀ ਦੀ ਮੁੱਖ ਮੰਤਰੀ ਰਹੀ ਸ਼ੀਲਾ ਦਿਕਸ਼ਿਤ ਦਾ ਹੋਇਆ ਦਿਹਾਂਤ ,ਇਸ ਵਾਰ ਵੀ ਲੜੀਆਂ ਸਨ ਲੋਕ ਸਭਾ ਚੋਣਾਂ

By  Shanker Badra July 20th 2019 04:11 PM -- Updated: July 20th 2019 04:35 PM

3 ਵਾਰ ਦਿੱਲੀ ਦੀ ਮੁੱਖ ਮੰਤਰੀ ਰਹੀ ਸ਼ੀਲਾ ਦਿਕਸ਼ਿਤ ਦਾ ਹੋਇਆ ਦਿਹਾਂਤ ,ਇਸ ਵਾਰ ਵੀ ਲੜੀਆਂ ਸਨ ਲੋਕ ਸਭਾ ਚੋਣਾਂ:ਨਵੀਂ ਦਿੱਲੀ : ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਕਾਂਗਰਸ ਪ੍ਰਧਾਨ ਸ਼ੀਲਾ ਦਿਕਸ਼ਿਤ ਦਾ ਅੱਜ ਦਿਹਾਂਤ ਹੋ ਗਿਆ ਹੈ। ਸ਼ੀਲਾ ਲੰਬੇ ਸਮੇਂ ਤੋਂ ਬੀਮਾਰ ਚੱਲ ਰਹੀ ਸੀ ,ਜਿਸ ਕਰਕੇ ਉਨ੍ਹਾਂ ਨੂੰ ਦਿੱਲੀ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ,ਜਿਥੇ ਉਨ੍ਹਾਂ ਨੂੰ ਆਈਸੀਯੂ ਵਿਚ ਰੱਖਿਆ ਗਿਆ ਸੀ।ਅੱਜ 81 ਸਾਲ ਦੀ ਉਮਰ 'ਚ ਉਨ੍ਹਾਂ ਦਾ ਦਿਹਾਂਤ ਹੋ ਗਿਆ ਹੈ।

Delhi Former Chief Minister Sheila Dikshit today death 3 ਵਾਰ ਦਿੱਲੀ ਦੀ ਮੁੱਖ ਮੰਤਰੀ ਰਹੀ ਸ਼ੀਲਾ ਦਿਕਸ਼ਿਤ ਦਾ ਹੋਇਆ ਦਿਹਾਂਤ ,ਇਸ ਵਾਰ ਵੀ ਲੜੀਆਂ ਸਨ ਲੋਕ ਸਭਾ ਚੋਣਾਂ

ਦੱਸ ਦੇਈਏ ਕਿ ਸ਼ੀਲਾ ਦਿਕਸ਼ਿਤ 15 ਸਾਲ ਤੱਕ ਦਿੱਲੀ ਦੀ ਮੁੱਖ ਮੰਤਰੀ ਰਹੀ ਹੈ ਅਤੇ ਇਸ ਵੇਲੇ ਉਹ ਕਾਂਗਰਸ ਦੀ ਮੌਜੂਦਾ ਪ੍ਰਧਾਨ ਸੀ।ਸ਼ੀਲਾ ਇਸ ਸਾਲ ਉੱਤਰ ਪੂਰਬੀ ਦਿੱਲੀ ਤੋਂ ਲੋਕ ਸਭਾ ਚੋਣਾਂ ਲੜੀ ਸੀ ਪਰ ਉਨ੍ਹਾਂ ਨੂੰ ਭਾਜਪਾ ਦੇ ਮਨੋਜ ਤਿਵਾੜੀ ਸਾਹਮਣੇ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

Delhi Former Chief Minister Sheila Dikshit today death
3 ਵਾਰ ਦਿੱਲੀ ਦੀ ਮੁੱਖ ਮੰਤਰੀ ਰਹੀ ਸ਼ੀਲਾ ਦਿਕਸ਼ਿਤ ਦਾ ਹੋਇਆ ਦਿਹਾਂਤ , ਇਸ ਵਾਰ ਵੀ ਲੜੀਆਂ ਸਨ ਲੋਕ ਸਭਾ ਚੋਣਾਂ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਸਿੱਧੂ ਮਾਮਲਾ : ਇੱਕ ਸਵਾਰਥੀ ਵਿਅਕਤੀ ਦੀ ਸਿਆਸਤ ਦਾ ਹੋਇਆ ਅੰਤ : ਸ਼ਵੇਤ ਮਲਿਕ

ਜ਼ਿਕਰਯੋਗ ਹੈ ਕਿ ਸ਼ੀਲਾ ਦਿਕਸ਼ਿਤ ਦਾ ਜਨਮ 31 ਮਾਰਚ 1931 ਨੂੰ ਪੰਜਾਬ ਦੇ ਕਪੂਰਥਲਾ ਵਿੱਚ ਹੋਇਆ ਸੀ। ਉਹ 1998 ਤੋਂ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਰਹੇ ਹਨ। ਇਸ ਦੇ ਇਲਾਵਾ 2014 ਵਿੱਚ ਉਨ੍ਹਾਂ ਨੂੰ ਕੇਰਲ ਦਾ ਰਾਜਪਾਲ ਬਣਾਇਆ ਗਿਆ ਸੀ ,ਹਾਲਾਂਕਿ ਉਨ੍ਹਾਂ ਨੇ 25 ਅਗਸਤ 2014 ਨੂੰ ਅਸਤੀਫ਼ਾ ਦੇ ਦਿੱਤਾ ਸੀ।

 Delhi Former Chief Minister Sheila Dikshit today death 3 ਵਾਰ ਦਿੱਲੀ ਦੀ ਮੁੱਖ ਮੰਤਰੀ ਰਹੀ ਸ਼ੀਲਾ ਦਿਕਸ਼ਿਤ ਦਾ ਹੋਇਆ ਦਿਹਾਂਤ , ਇਸ ਵਾਰ ਵੀ ਲੜੀਆਂ ਸਨ ਲੋਕ ਸਭਾ ਚੋਣਾਂ

ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਕਿਹਾ ਹੈ ਕਿ ,ਸ਼ੀਲਾ ਦਿਕਸ਼ਿਤ ਜੀ ਦੇ ਦੇਹਾਂਤ 'ਤੇ ਬਹੁਤ ਦੁੱਖ ਹੋਇਆ ਹੈ। ਉਨ੍ਹਾਂ ਨੇ ਦਿੱਲੀ ਦੇ ਵਿਕਾਸ ਲਈ ਇਕ ਮਹੱਤਵਪੂਰਨ ਯੋਗਦਾਨ ਦਿੱਤਾ ਹੈ।

-PTCNews

Related Post