Fri, May 3, 2024
Whatsapp

ਸਿੱਧੂ ਮਾਮਲਾ : ਇੱਕ ਸਵਾਰਥੀ ਵਿਅਕਤੀ ਦੀ ਸਿਆਸਤ ਦਾ ਹੋਇਆ ਅੰਤ : ਸ਼ਵੇਤ ਮਲਿਕ

Written by  Shanker Badra -- July 20th 2019 03:01 PM
ਸਿੱਧੂ ਮਾਮਲਾ : ਇੱਕ ਸਵਾਰਥੀ ਵਿਅਕਤੀ ਦੀ ਸਿਆਸਤ ਦਾ ਹੋਇਆ ਅੰਤ : ਸ਼ਵੇਤ ਮਲਿਕ

ਸਿੱਧੂ ਮਾਮਲਾ : ਇੱਕ ਸਵਾਰਥੀ ਵਿਅਕਤੀ ਦੀ ਸਿਆਸਤ ਦਾ ਹੋਇਆ ਅੰਤ : ਸ਼ਵੇਤ ਮਲਿਕ

ਸਿੱਧੂ ਮਾਮਲਾ : ਇੱਕ ਸਵਾਰਥੀ ਵਿਅਕਤੀ ਦੀ ਸਿਆਸਤ ਦਾ ਹੋਇਆ ਅੰਤ : ਸ਼ਵੇਤ ਮਲਿਕ:ਜਲੰਧਰ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵਜੋਤ ਸਿੱਧੂ ਦਾ ਪੰਜਾਬ ਮੰਤਰੀ ਮੰਡਲ ਵਿੱਚੋਂ ਦਿੱਤਾ ਅਸਤੀਫ਼ਾ ਅੱਜ ਮਨਜ਼ੂਰ ਕਰ ਲਿਆ ਗਿਆ ਹੈ। ਜਿਸ ਤੋਂ ਬਾਅਦ ਭਾਜਪਾ ਨੇ ਸਿੱਧੂ ਨੂੰ ਲੰਮੇ ਹੱਥੀ ਲਿਆ ਹੈ। ਭਾਜਪਾ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਨੇ ਕਿਹਾ ਹੈ ਕਿ ਸਿੱਧੂ ਕੋਈ ਵੀ ਸਮਝੌਤਾ ਆਪਣੇ ਨਿੱਜੀ ਸਵਾਰਥ ਲਈ ਕਰਦਾ ਹੈ , ਇਸ ਲਈ ਅੱਜ ਇੱਕ ਸਵਾਰਥੀ ਵਿਅਕਤੀ ਦੀ ਸਿਆਸਤ ਦਾ ਅੰਤ ਹੋ ਗਿਆ ਹੈ। [caption id="attachment_320349" align="aligncenter" width="300"]Navjot Sidhu Resignation After BJP state president Shwait Malik Statement
ਸਿੱਧੂ ਮਾਮਲਾ : ਇੱਕ ਸਵਾਰਥੀ ਵਿਅਕਤੀ ਦੀ ਸਿਆਸਤ ਦਾ ਹੋਇਆ ਅੰਤ : ਸ਼ਵੇਤ ਮਲਿਕ[/caption] ਉਨ੍ਹਾਂ ਕਿਹਾ ਕਿ ਜਿਸ ਭਾਜਪਾ ਨੇ ਸਿੱਧੂ ਨੂੰ ਉਂਗਲੀ ਫੜ੍ਹ ਕੇ ਚੱਲਣਾ ਸਿਖਾਇਆ ,ਉਸ ਨਾਲ ਸਿੱਧੂ ਨੇ ਵਿਸ਼ਵਾਸ ਘਾਤ ਕੀਤਾ। ਸਿੱਧੂ ਨੇ ਪੰਜਾਬ ਦਾ ਮੁੱਖ ਮੰਤਰੀ ਬਣਨ ਲਈ ਬੀਜੇਪੀ ਨਾਲ ਵਿਸ਼ਵਾਸ਼ਘਾਤ ਕੀਤਾ ਤੇ ਅੱਜ ਉਸ ਨੂੰ ਵਿਸ਼ਵਾਸ਼ਘਾਤ ਦੀ ਸਜ਼ਾ ਮਿਲ ਗਈ ਹੈ। ਉਨ੍ਹਾਂ ਕਿਹਾ ਕਿ ਸਿੱਧੂ ਨਾ ਘਰ ਦਾ ਰਿਹਾ ਅਤੇ ਨਾ ਹੀ ਘਾਟ ਦਾ ਰਿਹਾ ਹੈ। ਇਸ ਦੇ ਨਾਲ ਹੀ ਮਲਿਕ ਨੇ ਕਿਹਾ ਕਿ ਸਿੱਧੂ ਕਾਂਗਰਸ ਵਿੱਚ ਮੁੱਖ ਮੰਤਰੀ ਬਣਨ ਗਿਆ ਸੀ ਪਰ ਹੁਣ ਉਹ ਉੱਥੇ ਹੀ ਨਫ਼ਰਤ ਦਾ ਪਾਤਰ ਬਣ ਗਿਆ ਹੈ। ਸਿੱਧੂ ਆਪਣੇ ਸਵਾਰਥ ਲਈ ਦੇਸ਼ ਦੇ ਦੁਸ਼ਮਣ ਨਾਲ ਹੱਥ ਮਿਲਾ ਰਿਹਾ ਹੈ। [caption id="attachment_320351" align="aligncenter" width="300"]Navjot Sidhu Resignation After BJP state president Shwait Malik Statement
ਸਿੱਧੂ ਮਾਮਲਾ : ਇੱਕ ਸਵਾਰਥੀ ਵਿਅਕਤੀ ਦੀ ਸਿਆਸਤ ਦਾ ਹੋਇਆ ਅੰਤ : ਸ਼ਵੇਤ ਮਲਿਕ[/caption] ਦੱਸ ਦਈਏ ਕਿ ਬੀਤੀ 15 ਜੁਲਾਈ ਨੂੰ ਸਿੱਧੂ ਨੇ ਆਪਣਾ ਅਸਤੀਫ਼ਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਚੰਡੀਗੜ੍ਹ ਸਥਿਤ ਸਰਕਾਰੀ ਰਿਹਾਇਸ਼ 'ਤੇ ਭੇਜਿਆ ਸੀ। ਉਸ ਦਿਨ ਕੈਪਟਨ ਅਮਰਿੰਦਰ ਸਿੰਘ ਉੱਥੇ ਮੌਜੂਦ ਨਹੀਂ ਸਨ। ਜਿਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਵਲੋਂ ਭੇਜਿਆ ਅਸਤੀਫ਼ਾ ਅੱਜ ਮਨਜ਼ੂਰ ਕਰ ਲਿਆ ਹੈ। ਹੁਣ ਪੰਜਾਬ ਦੇ ਰਾਜਪਾਲ ਵੀ.ਪੀ.ਸਿੰਘ ਬਦਨੌਰ ਨੇ ਵੀ ਨਵਜੋਤ ਸਿੱਧੂ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਹੈ। [caption id="attachment_320352" align="aligncenter" width="300"]Navjot Sidhu Resignation After BJP state president Shwait Malik Statement
ਸਿੱਧੂ ਮਾਮਲਾ : ਇੱਕ ਸਵਾਰਥੀ ਵਿਅਕਤੀ ਦੀ ਸਿਆਸਤ ਦਾ ਹੋਇਆ ਅੰਤ : ਸ਼ਵੇਤ ਮਲਿਕ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਨਵਜੋਤ ਸਿੱਧੂ ਹੁਣ ਕੈਬਨਿਟ ‘ਚੋਂ ਹੋਏ ਬਾਹਰ , ਪੰਜਾਬ ਦੇ ਰਾਜਪਾਲ ਵੀ.ਪੀ.ਸਿੰਘ ਬਦਨੌਰ ਨੇ ਸਿੱਧੂ ਦਾ ਅਸਤੀਫ਼ਾ ਕੀਤਾ ਪ੍ਰਵਾਨ ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਬੀਤੀ 6 ਜੂਨ ਨੂੰ ਉਨ੍ਹਾਂ ਤੋਂ ਸਥਾਨਕ ਸਰਕਾਰਾਂ ਵਿਭਾਗ ਲੈ ਕੇ ਸਿੱਧੂ ਨੂੰ ਬਿਜਲੀ ਮੰਤਰੀ ਦਾ ਅਹੁਦਾ ਦਿੱਤਾ ਸੀ। ਇਸ ਤੋਂ ਨਾਰਾਜ਼ ਸਿੱਧੂ ਨੇ ਕਾਰਜ ਭਾਰ ਨਹੀਂ ਸੰਭਾਲਿਆ ਤੇ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। -PTCNews


Top News view more...

Latest News view more...