ਦਿੱਲੀ-ਹਰਿਦੁਆਰ ਹਾਈਵੇਅ 'ਤੇ ਵਾਪਰਿਆ ਭਿਆਨਕ ਸੜਕ ਹਾਦਸਾ, ਭਾਜਪਾ ਸਾਂਸਦ ਜ਼ਖਮੀ

By  Jashan A November 10th 2019 02:16 PM

ਦਿੱਲੀ-ਹਰਿਦੁਆਰ ਹਾਈਵੇਅ 'ਤੇ ਵਾਪਰਿਆ ਭਿਆਨਕ ਸੜਕ ਹਾਦਸਾ, ਭਾਜਪਾ ਸਾਂਸਦ ਜ਼ਖਮੀ,ਨਵੀਂ ਦਿੱਲੀ: ਦਿੱਲੀ-ਹਰਿਦੁਆਰ ਹਾਈਵੇਅ 'ਤੇ ਅੱਜ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ, ਜਦੋਂ ਉਤਰਾਂਖੰਡ ਦੇ ਪਾਉੜੀ ਗੜਵਾਲ ਤੋਂ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਤੀਰਥ ਸਿੰਘ ਰਾਵਤ ਦੀ ਕਾਰ ਪਲਟ ਗਈ।

ਜਿਸ ਕਾਰਨ ਭਾਜਪਾ ਸੰਸਦ ਮੈਂਬਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਰਿਦੁਆਰ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।ਹਾਦਸਾ ਇੰਨਾ ਜਬਰਦਸਤ ਸੀ ਕਿ ਪੂਰੀ ਤਰ੍ਹਾਂ ਪਲਟ ਗਈ ਸੀ ਪਰ ਗਨੀਮਤ ਰਹੀ ਹੈ ਕਿ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।

ਹੋਰ ਪੜ੍ਹੋ: ਅਫਗਾਨਿਸਤਾਨ 'ਚ ਜ਼ਬਰਦਸਤ ਬੰਬ ਧਮਾਕਾ, 8 ਲੋਕਾਂ ਦੀ ਹੋਈ ਮੌਤ

https://twitter.com/ANI/status/1193404701472985090?s=20

ਉਧਰ ਘਟਨਾ ਦੀ ਸੂਚਨਾ ਮਿਲਣ 'ਤੇ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦਿਆਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

-PTC News

Related Post