ਲੋਕ ਸਭਾ ਚੋਣਾਂ 2019 : ਦਿੱਲੀ ਦੇ ਸਭ ਤੋਂ ਬਜ਼ੁਰਗ ਵੋਟਰ 111 ਸਾਲਾ ਬਚਨ ਸਿੰਘ ਨੇ ਪਾਈ ਵੋਟ

By  Shanker Badra May 12th 2019 02:42 PM

ਲੋਕ ਸਭਾ ਚੋਣਾਂ 2019 : ਦਿੱਲੀ ਦੇ ਸਭ ਤੋਂ ਬਜ਼ੁਰਗ ਵੋਟਰ 111 ਸਾਲਾ ਬਚਨ ਸਿੰਘ ਨੇ ਪਾਈ ਵੋਟ:ਨਵੀਂ ਦਿੱਲੀ : ਲੋਕ ਸਭਾ ਚੋਣਾਂ 2019 ਨੂੰ ਲੈ ਕੇ ਸਿਆਸੀ ਅਖਾੜਾ ਪੂਰੀ ਤਰ੍ਹਾਂ ਭਖ ਚੁੱਕਿਆ ਹੈ।ਦੇਸ਼ ‘ਚ ਲੋਕ ਸਭਾ ਚੋਣਾਂ 2019 ਦੇ ਛੇਵੇਂ ਪੜਾਅ ਤਹਿਤ ਅੱਜ 7 ਸੂਬਿਆਂ ਦੀਆਂ 59 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ।ਜਿਸ ਵਿੱਚ ਅੱਜ ਉਤਰ ਪ੍ਰਦੇਸ਼ ਦੀਆਂ 14, ਹਰਿਆਣਾ ਦੀਆਂ 10, ਪੱਛਮੀ ਬੰਗਾਲ, ਮੱਧ ਪ੍ਰਦੇਸ਼, ਬਿਹਾਰ ਤੇ ਪੱਛਮੀ ਬੰਗਾਲ ਦੀਆਂ 8-8, ਦਿੱਲੀ ਦੀਆਂ 7 ਤੇ ਝਾਰਖੰਡ ਦੀਆਂ 4 ਸੀਟਾਂ 'ਤੇ ਵੋਟਾਂ ਪੈ ਰਹੀਆਂ ਹਨ। [caption id="attachment_294431" align="aligncenter" width="300"]Delhi oldest voter 111-year old Bachan Singh vote polling booth in Sant Garh ਲੋਕ ਸਭਾ ਚੋਣਾਂ 2019 : ਦਿੱਲੀ ਦੇ ਸਭ ਤੋਂ ਬਜ਼ੁਰਗ ਵੋਟਰ 111 ਸਾਲਾ ਬਚਨ ਸਿੰਘ ਨੇ ਪਾਈ ਵੋਟ[/caption] ਅੱਜ ਸਵੇਰੇ ਤੋਂ ਹੀ ਵੋਟਿੰਗ ਸ਼ੁਰੂ ਹੁੰਦਿਆਂ ਹੀ ਲੋਕਾਂ ਵਿਚ ਭਾਰੀ ਉਤਸ਼ਾਹ ਦੇਖਿਆ ਗਿਆ ਹੈ ਅਤੇ ਬੂਥ ਕੇਂਦਰਾਂ ਉਤੇ ਵੋਟਰਾਂ ਦੀਆਂ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ।ਵੋਟਾਂ ਪਾਉਣ ਲਈ ਨੌਜਵਾਨਾਂ ਤੋਂ ਲੈ ਬਜ਼ੁਰਗਾਂ ਵਿਚ ਭਾਰੀ ਉਤਸ਼ਾਹ ਹੈ।ਇਸ ਦੌਰਾਨ ਗਰਮੀ ਤੋਂ ਪ੍ਰੇ਼ਸਾਨ ਲੋਕ ਛੱਤਰੀ ਲੈ ਕੇ ਵੋਟ ਪਾਉਣ ਲਈ ਬੂਥ ਕੇਂਦਰਾਂ ਉਤੇ ਪਹੁੰਚ ਰਹੇ ਹਨ। [caption id="attachment_294428" align="aligncenter" width="300"]Delhi oldest voter 111-year old Bachan Singh vote polling booth in Sant Garh ਲੋਕ ਸਭਾ ਚੋਣਾਂ 2019 : ਦਿੱਲੀ ਦੇ ਸਭ ਤੋਂ ਬਜ਼ੁਰਗ ਵੋਟਰ 111 ਸਾਲਾ ਬਚਨ ਸਿੰਘ ਨੇ ਪਾਈ ਵੋਟ[/caption] ਇਸ ਦੌਰਾਨ ਚੋਣਾਂ ਨੂੰ ਲੈ ਕੇ ਜਿੱਥੇ ਨੌਜਵਾਨ ਵੋਟਰਾਂ 'ਚ ਭਾਰੀ ਉਤਸ਼ਾਹ ਹੈ, ਉੱਥੇ ਹੀ ਬਜ਼ੁਰਗਾਂ ਵਿਚ ਭਾਰੀ ਉਤਸ਼ਾਹ ਹੈ।ਇਸ ਸਮੇਂ ਲੋਕ ਸਭਾ ਚੋਣਾਂ ਵਿੱਚ ਬਜ਼ੁਰਗ ਵੋਟਰ ਵੀ ਪਿੱਛੇ ਨਹੀਂ ਹਨ।ਇਸ ਦੌਰਾਨ 111 ਸਾਲਾ ਬਚਨ ਸਿੰਘ ਨੇ ਦਿੱਲੀ ਦੇ ਸੰਤ ਗੜ੍ਹ 'ਚ ਬਣੇ ਪੋਲਿੰਗ ਬੂਥ 'ਤੇ ਜਾ ਕੇ ਆਪਣੀ ਵੋਟ ਪਾਈ ਹੈ।ਦੱਸਣਯੋਗ ਹੈ ਕਿ ਬਚਨ ਸਿੰਘ ਦਿੱਲੀ ਦੇ ਸਭ ਤੋਂ ਬਜ਼ੁਰਗ ਵੋਟਰ ਹਨ। [caption id="attachment_294432" align="aligncenter" width="300"]Delhi oldest voter 111-year old Bachan Singh vote polling booth in Sant Garh ਲੋਕ ਸਭਾ ਚੋਣਾਂ 2019 : ਦਿੱਲੀ ਦੇ ਸਭ ਤੋਂ ਬਜ਼ੁਰਗ ਵੋਟਰ 111 ਸਾਲਾ ਬਚਨ ਸਿੰਘ ਨੇ ਪਾਈ ਵੋਟ[/caption] ਇਹ ਦੇਸ਼ ਵਿੱਚ ਸਾਲ 2019 ਦੀਆਂ ਲੋਕ ਸਭਾ ਚੋਣਾਂ ਦਾ ਛੇਵਾਂ ਗੇੜ ਹੈ।ਇਸ ਪੜਾਅ ਵਿੱਚ 10 ਕਰੋੜ 17 ਲੱਖ 82 ਹਜ਼ਾਰ 472 ਵੋਟਰ ਵੋਟ ਪਾਉਣ ਦੇ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕਰ ਰਹੇ ਹਨ।ਅੱਜ ਕੁੱਲ ਮਰਦ ਵੋਟਰ 5.43 ਕਰੋੜ ਤੇ ਔਰਤ ਵੋਟਰ 4.75 ਕਰੋੜ ਵੋਟਾਂ ਪਾਉਣ ਦੇ ਹੱਕਦਾਰ ਹਨ।ਇਨ੍ਹਾਂ ਹਲਕਿਆ ਵਿੱਚ ਕੁੱਲ 1,13,167 ਪੋਲਿੰਗ ਸਟੇਸ਼ਨ ਬਣਾਏ ਗਏ ਹਨ। [caption id="attachment_294430" align="aligncenter" width="300"]Delhi oldest voter 111-year old Bachan Singh vote polling booth in Sant Garh ਲੋਕ ਸਭਾ ਚੋਣਾਂ 2019 : ਦਿੱਲੀ ਦੇ ਸਭ ਤੋਂ ਬਜ਼ੁਰਗ ਵੋਟਰ 111 ਸਾਲਾ ਬਚਨ ਸਿੰਘ ਨੇ ਪਾਈ ਵੋਟ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਲੋਕ ਸਭਾ ਚੋਣਾਂ 2019 : ਪੱਛਮੀ ਬੰਗਾਲ ‘ਚ ਵੋਟਿੰਗ ਦੌਰਾਨ ਹੋਈ ਹਿੰਸਾ , ਭਾਜਪਾ ਉਮੀਦਵਾਰ ਦੀ ਭੰਨੀ ਗੱਡੀ ਇਸ ਗੇੜ ਦੌਰਾਨ ਭਾਜਪਾ ਦੇ 54, ਬਸਪਾ ਦੇ 49, ਕਾਂਗਰਸ ਦੇ 46, ਸ਼ਿਵ ਸੈਨਾ ਦੇ 16, ਆਮ ਆਦਮੀ ਪਾਰਟੀ ਦੇ 12, ਤ੍ਰਿਣਮੂਲ ਕਾਂਗਰਸ ਦੇ 10, ਇੰਡੀਅਨ ਨੈਸ਼ਨਲ ਲੋਕ ਦਲ ਦੇ 10, ਸੀਪੀਆਈ ਦੇ 7, ਸੀਪੀਐੱਮ ਦੇ 6 ਤੇ 769 ਆਜ਼ਾਦ ਉਮੀਦਵਾਰ ਚੋਣ ਮੈਦਾਨ ਵਿੱਚ ਹਨ। -PTCNews

Related Post