ਪੁਲਿਸ ਵੱਲੋਂ ਦਿੱਲੀ 'ਚ ਮਹਿਲਾ ਡੋਨ "ਮੰਮੀ" ਨੂੰ ਕੀਤਾ ਗਿਆ ਗ੍ਰਿਫ਼ਤਾਰ, ਪੂਰੇ ਪਰਿਵਾਰ 'ਤੇ ਦਰਜ ਹਨ 113 ਅਪਰਾਧਿਕ ਮਾਮਲੇ

By  Joshi August 19th 2018 12:25 PM -- Updated: August 19th 2018 02:13 PM

ਦਿੱਲੀ ਵਿੱਚ ਪੁਲਿਸ ਵੱਲੋਂ ਰਾਜਧਾਨੀ ਦੇ ਸੰਗਮ ਵਿਹਾਰ ਤੋਂ 113 ਅਪਰਾਧਿਕ ਮਾਮਲਿਆਂ ਦੀ ਦੋਸ਼ੀ ਮਹਿਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।ਇਸ ਮਹਿਲਾ ਦਾ ਨਾਮ ਬਸੀਰਨ ਹੈ ਜੋ ਕਿ 62 ਸਾਲਾਂ ਦੀ ਹੈ ਅਤੇ ਇਸਨੂੰ "ਮੰਮੀ" ਦੇ ਨਾਮ ਨਾਲ ਪੁਕਾਰਿਆ ਜਾਂਦਾ ਹੈ। ਦੱਸ ਦੇਈਏ ਕਿ ਬਸੀਰਨ ਦੇ ਅੱਠ ਬੱਚੇ ਹਨ ਅਤੇ ਸਾਰੇ ਹੀ ਲੁੱਟ ਅਤੇ ਡਕੈਤੀਆਂ ਕਰਦੇ ਆ ਰਹੇ ਹਨ ।

ਮਿਲੀ ਜਾਣਕਾਰੀ ਅਨੁਸਾਰ ਬਸੀਰਨ ਦਿੱਲੀ ਦੀ ਮਹਿਲਾ ਅਪਰਾਧੀਆਂ ਵਿੱਚੋਂ ਇੱਕ ਹੈ ਅਤੇ ਅੱਜ ਤੋਂ ਠੀਕ 45 ਸਾਲ ਪਹਿਲ਼ਾਂ ਉਹ ਰਾਜਸਥਾਨ ਤੋਂ ਦਿੱਲ਼ੀ ਵਿੱਚ ਸ਼ਿਫ਼ਟ ਹੋ ਗਈ ਸੀ। ਸਲੱਮ ਇਲਾਕਿਆਂ ਤੋਂ ਗੈਰ ਕਾਨੂੰਨੀ ਤਰੀਕੇ ਨਾਲ ਸ਼ਰਾਬ ਦਾ ਧੰਦਾ ਚਲਾਉਂਦੀ ਬਸੀਰਨ ਵੱਡੀਆਂ ਵਾਰਦਾਤਾਂ ਕਰਨ ਲੱਗ ਪਈ ।

ਲੋਕਾਂ 'ਤੇ ਆਪਣੀ ਧਾਕ ਜਮਾਉਣ ਵਾਲੀ ਇਸ ਅਪਰਾਧੀ ਬਸੀਰਨ ਦੇ ਅੱਠ ਦੇ ਅੱਠ ਬੱਚਿਆਂ ਦਾ ਜ਼ੁਲਮ ਦੀ ਦੁਨੀਆਂ ਵਿੱਚ ਖਾਸਾ ਨਾਮ ਹੋਣ ਕਰਕੇ ਲੋਕ ਇੰਨਾਂ ਖਿਲਾਫ਼ ਆਵਾਜ਼ ਉਠਾਉਣ ਤੋਂ ਵੀ ਡਰਦੇ ਸਨ ।

ਦੱਸਣਯੋਗ ਹੈ ਕਿ ਬਸੀਰਨ ਦਾ ਪਰਿਵਾਰ ਵੱਧਣ ਦੇ ਨਾਲ ਉਸਦੇ ਖਰਚੇ ਵੀ ਵੱਧਦੇ ਗਏ ਅਤੇ ਅਪਰਾਧ ਅਤੇ ਵਾਰਦਾਤਾਂ ਦੀ ਤਾਦਾਦ ਵਿੱਚ ਵੀ ਵਾਧਾ ਹੁੰਦਾ ਗਿਆ । ਬਸੀਰਨ ਪੁਲਿਸ ਦੇ ਹੱਥ ਉਦੋਂ ਚੜੀ ਜਦੋਂ ਇੱਕ ਕਤਲ ਕੇਸ ਦੇ ਮਸਲੇ ਨੂੰ ਸੁਲਝਾਉਂਦੇ ਹੋਏ ਪਿਛਲੇ ਸਾਲ ਸੰਗਮ ਵਿਹਾਰ ਸਥਿਤ ਕੇ ਬਲਾਕ ਦੇ ਜੰਗਲ ਵਿੱਚ ਦੱਬੀ ਹੋਈ ਬਾਡੀ ਦਾ ਹੱਥ ਬਾਹਰ ਆਉਣ 'ਤੇ ਕਿਸੇ ਨੂੰ ਪੁਲਿਸ ਨੇ ਸੂਚਨਾ ਦਿੱਤੀ। ਪੁਲਿਸ ਨੇ ਤਫ਼ਤੀਸ਼ ਸ਼ੁਰੂ ਕੀਤੀ ਤਾਂ ਬਸੀਰਨ ਦੀ ਪੋਲ ਖੁੱਲ ਗਈ ।

ਮਿਰਾਜ ਨਾਮਕ ਲੜਕੇ ਦੀ ਬਸੀਰਨ ਨੇ 60 ਹਜ਼ਾਰ ਦੀ ਸੁਪਾਰੀ ਲਈ ਸੀ, ਜਿਸ ਤਹਿਤ ਪੁਲਿਸ ਨੇ ਬਸੀਰਨ ਨੂੰ ਆਪਣੀ ਗ੍ਰਿਫ਼ਤ ਵਿੱਚ ਲੈ ਲਿਆ ।  ਬਸੀਰਨ ਅਤੇ ਉਸਦੇ ਪੂਰੇ ਪਰਿਵਾਰ ਦਾ ਨਾਮ ਅਪਰਾਧਾਂ ਵਿੱਚ ਸ਼ਾਮਲ ਹੈ, ਪੁਲਿਸ ਵੱਲੋਂ ਛਾਣਬੀਣ ਜਾਰੀ ਹੈ।

—PTC News

Related Post