ਦਿੱਲੀ ਚੋਣਾਂ: ਕਾਂਗਰਸ ਨੇ ਕਮਲਨਾਥ ਨੂੰ ਬਣਾਇਆ ਸਟਾਰ ਪ੍ਰਚਾਰਕ, ਮਨਜਿੰਦਰ ਸਿੰਘ ਸਿਰਸਾ ਨੇ ਚੁੱਕੇ ਸਵਾਲ

By  Jashan A January 22nd 2020 02:47 PM

ਦਿੱਲੀ ਚੋਣਾਂ: ਕਾਂਗਰਸ ਨੇ ਕਮਲਨਾਥ ਨੂੰ ਬਣਾਇਆ ਸਟਾਰ ਪ੍ਰਚਾਰਕ, ਮਨਜਿੰਦਰ ਸਿੰਘ ਸਿਰਸਾ ਨੇ ਚੁੱਕੇ ਸਵਾਲ,ਚੰਡੀਗੜ੍ਹ: ਕਮਲਨਾਥ ਨੂੰ ਕਾਂਗਰਸ ਵੱਲੋਂ ਸਟਾਰ ਪ੍ਰਚਾਰਕਾਂ ਦੀ ਲਿਸਟ 'ਚ ਸ਼ਾਮਲ ਕੀਤੇ ਜਾਣ 'ਤੇ ਸ਼੍ਰੋਮਣੀ ਅਕਾਲੀ ਦਲ ਆਗੂ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦਾ ਵੱਡਾ ਬਿਆਨ ਆਇਆ ਹੈ।

ਮਨਜਿੰਦਰ ਸਿੰਘ ਸਿਰਸਾ ਨੇ ਆਪਣੇ ਟਵਿਟਰ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕਰਦਿਆਂ ਕਿਹਾ ਕਿ ਕਾਂਗਰਸ ਦਾ ਸਿੱਖ ਵਿਰੋਧੀ ਚਿਹਰਾ ਇਕ ਵਾਰ ਫਿਰ ਨੰਗਾ ਹੋ ਗਿਆ ਹੈ।

ਹੋਰ ਪੜ੍ਹੋ: ਬਾਲੀਵੁੱਡ ਕਿੰਗ ਸ਼ਾਹਰੁਖ ਖਾਨ ਖਿਲਾਫ ਮਨਜਿੰਦਰ ਸਿੰਘ ਸਿਰਸਾ ਨੇ ਦਰਜ ਕਰਵਾਇਆ ਕੇਸ ,ਜਾਣੋ ਪੂਰਾ ਮਾਮਲਾ

ਉਹਨਾਂ ਕਿਹਾ ਕਿ ਕਮਲਨਾਥ ਨੂੰ ਦਿੱਲੀ 'ਚ ਪ੍ਰਚਾਰ ਨਹੀਂ ਕਰਨ ਦਿੱਤਾ ਜਾਵੇਗਾ ਤੇ ਉਸ ਨੂੰ ਕਿਸੇ ਵੀ ਸਟੇਜ 'ਤੇ ਚੜ੍ਹਨ ਨਹੀਂ ਦਿੱਤਾ ਜਾਵੇਗਾ।

https://twitter.com/mssirsa/status/1219902957136695298?s=20

ਤੁਹਾਨੂੰ ਦੱਸ ਦਈਏ ਕਿ ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਵੱਲੋਂ ਸਟਾਰ ਪ੍ਰਚਾਰਕਾਂ ਦੀ ਲਿਸਟ ਜਾਰੀ ਕੀਤੀ ਹੈ, ਜਿਸ 'ਚ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਤੇ '84 ਨਸਲਕੁਸ਼ੀ ਦੇ ਮੁਲਜ਼ਮ ਕਮਲਨਾਥ ਦਾ ਵੀ ਨਾਮ ਸ਼ਾਮਿਲ ਹੈ।

-PTC News

Related Post