ਅਗਲੇ ਹੁਕਮਾਂ ਤੱਕ ਲਾਲ ਕਿਲ੍ਹੇ ਨੂੰ ਬੰਦ ਰੱਖਣ ਦਾ ਐਲਾਨ

By  Jagroop Kaur February 2nd 2021 07:35 PM

ਭਾਰਤ ਦੀ ਪੁਰਾਣੀ ਵਿਰਾਸਤ ਲਾਲ ਕਿਲ੍ਹਾ ਅਗਲੇ ਹੁਕਮਾਂ ਤੱਕ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਲਈ ਵਜ੍ਹਾ ਦੱਸੀ ਜਾ ਰਹੀ ਹੈ ਬਰਡ ਫਲੂ ਜਾਂ ਏਵੀਅਨ ਇਨਫੁਏਂਜ਼ਾ ਦੇ ਖੇਤਰ ਵਿਚ ਫੈਲਣ ਨੂੰ ਨਿਯੰਤਰਿਤ ਕਰਨ ਦੇ ਉਪਾਅ ਦੇ ਤੌਰ ਤੇ ਬੰਦ ਕਰ ਦਿੱਤਾ ਗਿਆ ਹੈ| ਦਰਅਸਲ ਬਰਡ ਫਲੂ ਨੂੰ ਦੇਖਦੇ ਹੋਏ ਸਰਕਾਰ ਨੇ ਇਹ ਕਦਮ ਚੁੱਕਿਆ ਹੈ। ਦਿੱਲੀ ਆਫ਼ਤ ਅਥਾਰਟੀ ਵਲੋਂ ਜਾਰੀ ਆਦੇਸ਼ 'ਚ ਕਿਹਾ ਗਿਆ ਹੈ ਕਿ ਲਾਲ ਕਿਲ੍ਹਾ ਅਤੇ ਨੇੜਲੇ ਇਲਾਕੇ 'ਚ ਬਰਡ ਫ਼ਲੂ ਦੇ ਇਨਫੈਕਸ਼ਨ ਨੂੰ ਧਿਆਨ 'ਚ ਰੱਖਦੇ ਹੋਏ ਆਮ ਜਨਤਾ ਅਤੇ ਸੈਲਾਨੀਆਂ ਲਈ ਬੰਦ ਕੀਤਾ ਜਾ ਰਿਹਾ ਹੈ।ਦੱਸਣਯੋਗ ਹੈ ਕਿ ਲਾਲ ਕਿਲ੍ਹਾ ਕੰਪਲੈਕਸ 'ਚ 15 ਕਾਂ ਮਰੇ ਹੋਏ ਮਿਲੇ ਸਨ। ਇਨ੍ਹਾਂ ਦੇ ਸੈਂਪਲ 'ਚ ਬਰਡ ਫ਼ਲੂ ਦੀ ਪੁਸ਼ਟੀ ਹੋਈ ਸੀ। ਇਸ ਤੋਂ ਬਾਅਦ ਬਰਡ ਫ਼ਲੂ ਦੇ ਖ਼ਤਰੇ ਦੇ ਮੱਦੇਨਜ਼ਰ ਲਾਲ ਕਿਲ੍ਹੇ 'ਚ ਆਮ ਲੋਕਾਂ ਦੀ ਐਂਟਰੀ 'ਤੇ 19 ਜਨਵਰੀ ਤੋਂ 26 ਜਨਵਰੀ ਤੱਕ ਪਾਬੰਦੀ ਲਗਾ ਦਿੱਤੀ ਗਈ ਸੀ।

Farmers ProtestDeep Sidhu and Lakha Sidhana included in FIR registered by Delhi Police in violence at Red Fort during farmers' tractor march in Delhi on Republic Day.22 ਜਨਵਰੀ ਤੋਂ 26 ਜਨਵਰੀ ਤੱਕ ਲਾਲ ਕਿਲ੍ਹਾ ਹਰ ਸਾਲ ਬੰਦ ਰਹਿੰਦਾ ਸੀ ਪਰ ਬਰਡ ਫਲੂ ਕਾਰਨ ਇਸ ਨੂੰ ਪਹਿਲਾਂ ਹੀ ਬੰਦ ਕਰ ਦਿੱਤਾ ਗਿਆ ਸੀ। ਬਰਡ ਫ਼ਲੂ ਨੂੰ ਦੇਖਦੇ ਹੋਏ ਸਰਕਾਰ ਨੇ ਲਾਲ ਕਿਲ੍ਹਾ ਅਣਮਿੱਥੇ ਸਮੇਂ ਤੱਕ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਪਿੱਛੇ ਜਿਹੀ 26 ਜਨਵਰੀ ਨੂੰ ਹੋਈ ਕਿਸਾਨਾਂ ਦੀ ਪਰੇਡ ਤੋਂ ਬਾਅਦ ਫੈਲੀ ਹਿੰਸਾ ਤੋਂ ਬਾਅਦ ਵੀ ਲਾਲ ਕਿਲੇ ਨੂੰ ਬੰਦ ਕੀਤਾ ਗਿਆ ਸੀ। ਤਾਂ ਜੋ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।

Related Post