ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਜੀ.ਕੇ 'ਤੇ ਹੋਇਆ ਪਰਚਾ

By  Shanker Badra January 10th 2019 01:12 PM

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਜੀ.ਕੇ 'ਤੇ ਹੋਇਆ ਪਰਚਾ:ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਜੀ.ਕੇ ਖਿਲਾਫ ਦਿੱਲੀ ਨਾਰਥ ਐਵੀਨਿਊ ਥਾਣੇ 'ਚ ਐਫ.ਆਈ.ਆਰ. ਦਰਜ ਹੋਈ ਹੈ।

Delhi Sikh Gurdwara Management Committee EX president Manjeet GK FIR Registered ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਜੀ.ਕੇ 'ਤੇ ਹੋਇਆ ਪਰਚਾ

ਇਸ ਦੇ ਨਾਲ ਹੀ ਸੂਬੇਦਾਰ ਹਰਜੀਤ ਸਿੰਘ ਤੇ ਅਮਰਜੀਤ ਪੱਪੂ ਖਿਲਾਫ ਵੀ ਕੇਸ ਦਰਜ ਹੋਇਆ ਹੈ।ਮਨਜੀਤ ਸਿੰਘ ਜੀ.ਕੇ ਵਿਰੁੱਧ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਹਨ।

Delhi Sikh Gurdwara Management Committee EX president Manjeet GK FIR Registered ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਜੀ.ਕੇ 'ਤੇ ਹੋਇਆ ਪਰਚਾ

ਜ਼ਿਕਰਯੋਗ ਹੈ ਕਿ ਬੀਤੀ 13 ਦਸੰਬਰ ਨੂੰ ਪਟਿਆਲਾ ਹਾਊਸ ਕੋਰਟ ਦੀ ਜੱਜ ਵਿਜੇਤਾ ਸਿੰਘ ਰਾਵਤ ਨੇ ਜੀ.ਕੇ. ਤੇ ਹੋਰਨਾਂ ਖ਼ਿਲਾਫ਼ 24 ਘੰਟੇ 'ਚ ਐਫ.ਆਈ.ਆਰ. ਦਰਜ ਕਰਨ ਦੇ ਆਦੇਸ਼ ਦਿੱਤੇ ਸਨ ਅਤੇ ਇਸ ਆਦੇਸ਼ ਨੂੰ ਸੈਸ਼ਨ ਅਦਾਲਤ 'ਚ ਚੁਣੌਤੀ ਦਿੱਤੀ ਗਈ,ਜਿੱਥੇ 14 ਦਸੰਬਰ ਨੂੰ ਸੈਸ਼ਨ ਅਦਾਲਤ ਨੇ ਜੀ.ਕੇ. ਅਤੇ ਹੋਰਨਾਂ ਖ਼ਿਲਾਫ਼ ਮਾਮਲਾ ਦਰਜ ਕਰਨ 'ਤੇ 7 ਜਨਵਰੀ 2019 ਤੱਕ ਰੋਕ ਲਗਾ ਦਿੱਤੀ ਸੀ।

Delhi Sikh Gurdwara Management Committee EX president Manjeet GK FIR Registered ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਜੀ.ਕੇ 'ਤੇ ਹੋਇਆ ਪਰਚਾ

ਦੱਸ ਦੇਈਏ ਕਿ ਬੀਤੇ ਦਿਨ ਦਿੱਲੀ ਦੀ ਪਟਿਆਲਾ ਕੋਰਟ ਨੇ ਜੀ.ਕੇ ਦੀ ਐਫ.ਆਈ.ਆਰ. ਰੱਦ ਕਰਨ ਦੀ ਪਟੀਸ਼ਨ ਖਾਰਜ ਕਰ ਦਿੱਤੀ ਸੀ।ਜਿਸ ਤੋਂ ਬਾਅਦ ਅਦਾਲਤ ਦੇ ਹੁਕਮ ਦੇ ਬਾਅਦ ਹੀ ਇਹ ਕਾਰਵਾਈ ਹੋਈ ਹੈ।

-PTCNews

Related Post