ਮਾਂ ਦੀ ਝਿੜਕ ਨਾ ਸਹਾਰ ਸਕਿਆ ਨੌਜਵਾਨ, ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

By  Jashan A August 26th 2019 10:09 AM

ਮਾਂ ਦੀ ਝਿੜਕ ਨਾ ਸਹਾਰ ਸਕਿਆ ਨੌਜਵਾਨ, ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ,ਨਵੀਂ ਦਿੱਲੀ: ਦਿੱਲੀ ਦੇ ਅਮਨ ਵਿਹਾਰ ਇਲਾਕੇ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਮਾਂ ਦੇ ਝਿੜਕਣ 'ਤੇ ਇੱਕ 12 ਸਾਲ ਦੇ ਬੱਚੇ ਨੇ ਫਾਹਾ ਲਗਾ ਕੇ ਖੁਦ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜਿਸ ਤੋਂ ਬਾਅਦ ਪੂਰੇ ਇਲਾਕੇ 'ਚ ਸੋਗ ਲਹਿਰ ਦੌੜ ਗਈ ਹੈ।

delhiਮਿਲੀ ਜਾਣਕਾਰੀ ਮੁਤਾਬਕ ਸ਼ਾਮ ਨੂੰ ਬੱਚੇ ਨੇ ਆਪਣੀ ਮਾਂ ਕੋਲੋਂ ਕੁਝ ਪੈਸੇ ਮੰਗੇ ਸਨ ਉਸ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਕਾਰਨ ਉਹ ਮਾਂ ਕੋਲ ਜ਼ਿੱਦ ਕਰਨ ਲੱਗਾ।

ਹੋਰ ਪੜ੍ਹੋ: ਆਖਿਰ ਅਜਿਹਾ ਕੀ ਕਾਰਨਾਮਾ ਕੀਤਾ ਇਸ 5 ਸਾਲ ਦੇ ਬੱਚੇ ਨੇ, ਜੋ ਤੋਹਫ਼ੇ 'ਚ ਮਿਲੀ ਮਹਿੰਗੀ ਕਾਰ, ਜਾਣੋ ਮਾਮਲਾ

delhiਕਾਫੀ ਜ਼ਿੱਦ ਕਰਨ 'ਤੇ ਮਾਂ ਨੇ ਉਸ ਨੂੰ ਝਿੜਕ ਕੇ ਕਮਰੇ 'ਚ ਭੇਜ ਦਿੱਤਾ ਸੀ, ਜਿਸ ਤੋਂ ਬਾਅਦ ਉਸ ਨੇ ਇਹ ਕਦਮ ਚੁੱਕਿਆ।ਉਥੇ ਹੀ ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਬੱਚੇ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ।

-PTC News

Related Post