#Delhiviolence: ਦਿੱਲੀ ਹਿੰਸਾ ਦਾ ਸਭ ਤੋਂ ਵੱਡਾ ਦੋਸ਼ੀ ਤਾਹਿਰ ਹੁਸੈਨ ਦਿੱਲੀ ਪੁਲਿਸ ਵੱਲੋਂ ਗ੍ਰਿਫਤਾਰ

By  PTC NEWS March 5th 2020 04:04 PM

ਨਵੀਂ ਦਿੱਲੀ : ਦਿੱਲੀ ਹਿੰਸਾ ਨਾਲ ਜੁੜੇ ਤਿੰਨ ਮਾਮਲਿਆਂ ਦੇ ਦੋਸ਼ੀ ਅਤੇ ਆਮ ਆਦਮੀ ਪਾਰਟੀ ਤੋਂ ਮੁਅੱਤਲ ਕੀਤੇ ਕੌਂਸਲਰ ਤਾਹਿਰ ਹੁਸੈਨ ਨੂੰ ਦਿੱਲੀ ਪੁਲਿਸ ਦੀ ਕ੍ਰਾਈਮ ਬਰਾਂਚ ਟੀਮ ਨੇ ਸਰੈਂਡਰ ਕਰਨ ਤੋਂ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਹੈ। ਤਾਹਿਰ ਨੂੰ ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਦਰਅਸਲ 'ਚ ਤਾਹਿਰ ਹੁਸੈਨ ਨੇ ਅੱਜ ਰਾਊਜ ਐਵਿਨਿਊ ਕੋਰਟ 'ਚ ਸਰੈਂਡਰ ਦੀ ਅਰਜ਼ੀ ਲਗਾਈ ਸੀ।

ਮਿਲੀ ਜਾਣਕਾਰੀ ਅਨੁਸਾਰ ਤਾਹਿਰ ਹੁਸੈਨ ਅੱਜ ਰਾਊਜ ਐਵਿਨਿਊ ਕੋਰਟ ਵਿੱਚ ਆਤਮ ਸਮਰਪਣ ਕਰਨ ਦੀ ਤਿਆਰੀ ਕਰ ਰਿਹਾ ਸੀ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਤਾਹਿਰ ਹੁਸੈਨ ਨੇ ਦਿੱਲੀ ਅਦਾਲਤ ਵਿੱਚ ਅਗਾਊ ਜ਼ਮਾਨਤ ਦੀ ਮੰਗ ਕੀਤੀ ਸੀ। ਦੱਸ ਦੇਈਏ ਕਿ ਤਾਹਿਰ ਹੁਸੈਨ ‘ਤੇ ਆਈਬੀ ਕਰਮਚਾਰੀ ਅੰਕਿਤ ਸ਼ਰਮਾ ਦੀ ਹੱਤਿਆ ਕਰਨ ਦਾ ਦੋਸ਼ ਹੈ। 26 ਫਰਵਰੀ ਨੂੰ ਦਿੱਲੀ ਹਿੰਸਾ ਦੌਰਾਨ ਅੰਕਿਤ ਸ਼ਰਮਾ ਦੀ ਲਾਸ਼

ਚੰਦ ਬਾਗ ਇਲਾਕੇ ਵਿਚ ਉਸ ਦੇ ਘਰ ਨੇੜਿਓਂ ਇੱਕ ਨਾਲੇ ਤੋਂ ਮਿਲੀ ਸੀ।

ਮ੍ਰਿਤਕ ਆਈਬੀ ਕਰਮਚਾਰੀ ਅੰਕਿਤ ਸ਼ਰਮਾ ਦੇ ਪਿਤਾ ਰਵਿੰਦਰ ਕੁਮਾਰ ਨੇ ‘ਆਪ’ ਦੇ ਕੌਂਸਲਰ ਤਾਹਿਰ ਹੁਸੈਨ ’ਤੇ ਪੁੱਤਰ ਦੀ ਹੱਤਿਆ ਕਰਨ ਦਾ ਦੋਸ਼ ਲਾਇਆ ਸੀ। ਤਹਿਰ ਹੁਸੈਨ ਦਾ ਦਫਤਰ ਚੰਦ ਬਾਗ ਦੇ ਪੁਲੀਆ ਨੇੜੇ ਹੈ। ਤਾਹਿਰ ਉੱਤੇ ਦਿੱਲੀ ਹਿੰਸਾ ਦੌਰਾਨ ਲੋਕਾਂ ਨੂੰ ਇਕੱਠੇ ਕਰਨ ਦਾ ਦੋਸ਼ ਹੈ। ਇਹ ਲੋਕ ਪੱਥਰਾਂ ਅਤੇ ਪੈਟਰੋਲ ਬੰਬਾਂ ਰਾਹੀਂ ਹਿੰਸਾ ਫੈਲਾ ਰਹੇ ਸਨ।

ਜ਼ਿਕਰਯੋਗ ਹੈ ਕਿ ਤਾਹਿਰ ਹੁਸੈਨ ਦੇ ਘਰ ਬੋਰੀਆਂ ਵਿੱਚ ਭਰੇ ਪੱਥਰ, ਪੈਟਰੋਲ ਬੰਬ ਅਤੇ ਬੈਗਾਂ ਵਿੱਚ ਰੱਖੇ ਐਸਿਡ ਮਿਲੇ ਸਨ। ਤਾਹਿਰ ਦੇ ਗੁਆਂਢੀਆਂ ਨੇ ਵੀ ਦੋਸ਼ ਲਾਇਆ ਕਿ ਭੀੜ ਨੇ ਤਾਹਿਰ ਦੇ ਘਰੋਂ ਪੈਟਰੋਲ ਬੰਬ, ਪੱਥਰ ਅਤੇ ਤੇਜ਼ਾਬ ਸੁੱਟਿਆ ਸੀ। 24 ਫਰਵਰੀ ਤੋਂ 26 ਫਰਵਰੀ ਦੇ ਵਿਚਕਾਰ ਉੱਤਰ ਪੂਰਬੀ ਦਿੱਲੀ ਵਿੱਚ ਹਿੰਸਾ ਵਿੱਚ 47 ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਇਸ ਹਿੰਸਾ ਵਿੱਚ 250 ਤੋਂ ਵੱਧ ਲੋਕ ਜ਼ਖਮੀ ਹੋਏ, ਜਿਨ੍ਹਾਂ ਦਾ ਇਲਾਜ ਅਜੇ ਵੀ ਜਾਰੀ ਹੈ।

Related Post