ਗੁਰੂਡਾਂਗਮਾਰ ਗੁਰਦੁਆਰਾ ਸਾਹਿਬ ਮਾਮਲੇ 'ਤੇ ਸੁਪਰੀਮ ਕੋਰਟ ਦਾ ਫੈਸਲਾ

By  Joshi August 30th 2017 06:36 PM -- Updated: August 30th 2017 06:39 PM

Demolition of Gurdwara in Sikkim: SC orders status quo

ਸੁਪਰੀਮ ਕੋਰਟ ਨੇ ਅੱਜ ਸਿੱਕਮ ਸਰਕਾਰ ਨੂੰ ਰਾਜ ਵਿਚ ਇਤਿਹਾਸਕ ਗੁਰੂਦੁਆਰਾ ਗੁਰੂਡਾਂਗਮਾਰ ਸਾਹਿਬ ਵਿਖੇ "ਰੁਕਾਵਟ (ਸਟੇਟਸ ਕਿਯੋ )" ਰੱਖਣ ਦੀ ਅਪੀਲ ਕੀਤੀ ਹੈ।

ਇਹ ਆਦੇਸ਼ ਇਕ ਪਟੀਸ਼ਨ 'ਤੇ ਆਇਆ ਹੈ, ਜਿਸ ਵਿੱਚ ਗੁਰੂਦੁਆਰਾ ਸਾਹਿਬ ਨੂੰ ਢਾਹੁਣ ਤੋਂ ਰੋਕਣ ਲਈ ਇਕ ਨਿਰਦੇਸ਼ ਦੀ ਮੰਗ ਕੀਤੀ ਗਈ ਸੀ।

ਚੀਫ ਜਸਟਿਸ ਦੀਪਕ ਮਿਸ਼ਰਾ ਦੀ ਪ੍ਰਧਾਨਗੀ ਹੇਠ ਇਕ ਬੈਂਚ ਨੇ ਪਟੀਸ਼ਨ 'ਤੇ ਜਵਾਬ ਦਿੰਦਿਆਂ ਕਿਹਾ ਕਿ ਇਸ ਮਸਲੇ 'ਤੇ ਪਹਿਲਾਂ ਹੀ ਹਾਈ ਕੋਰਟ ਵਿਚ ਇਕ ਪਟੀਸ਼ਨ ਪਾਈ ਗਈ ਹੈ ਜਿਸ 'ਤੇ ਕਾਰਵਾਈ ੧੩ ਸਤੰਬਰ ਨੂੰ ਹੋਵੇਗੀ।

Demolition of Gurdwara in Sikkim: SC orders status quo

Demolition of Gurdwara in Sikkim: SC orders status quoਸੁਪਰੀਮ ਕੋਰਟ ਨੇ ਪਟੀਸ਼ਨਰ ਨੂੰ ਕਿਹਾ ਕਿ ਇਸ 'ਤੇ ਹਾਈਕੋਰਟ ਫੈਸਲਾ ਦੇ ਸਕਦੀ ਹੈ।

ਬੈਂਚ ਨੇ ਕਿਹਾ, "ਅਸੀਂ ਪਟੀਸ਼ਨਰ ਨੂੰ ਹਾਈ ਕੋਰਟ ਦੇ ਨਾਲ ਗੱਲ ਕਰਨ ਲਈ ਕਿਹਾ ਹੈ, ਅਸੀਂ ਮਾਮਲੇ ਦੀ ਗੁਣਵੱਤਾ ਬਾਰੇ ਕੋਈ ਰਾਏ ਪ੍ਰਗਟ ਨਹੀਂ ਕਰ ਸਕਦੇ, ਹਾਈ ਕੋਰਟ ਹੀ ਕਾਨੂੰਨੀ ਤੌਰ ਤੇ ਇਸ ਬਾਰੇ ਫ਼ੈਸਲਾ ਕਰਨ ਲਈ ਆਜ਼ਾਦ ਹੈ,* ਬੈਂਚ ਨੇ ਕਿਹਾ।

ਦਰਖਾਸਤਕਰਤਾ ਅੰਮ੍ਰਿਤਪਾਲ ਸਿੰਘ ਖਾਲਸਾ ਨੇ ਸੁਪਰੀਮ ਕੋਰਟ ਵਿਚ ਦੋਸ਼ ਲਗਾਇਆ ਸੀ ਕਿ ਸਰਕਾਰੀ ਅਧਿਕਾਰੀਆਂ ਨੇ ਪਵਿੱਤਰ ਗ੍ਰੰਥ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੈਰ-ਕਾਨੂੰਨੀ ਢੰਗ ਨਾਲ ਗੁਰਦੁਆਰਾ ਸਾਹਿਬ ਤੋਂ ਹਟਾ ਦਿੱਤਾ ਹੈ।

ਪਟੀਸ਼ਨਰ ਨੇ ਦੋਸ਼ ਲਗਾਇਆ ਸੀ ਕਿ ਸਰਕਾਰ ਨੇ ਕਾਨੂੰਨ ਦੀ ਉਲੰਘਣਾ ਕਰ ਕੇ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੈਰ-ਕਾਨੂੰਨੀ ਢੰਗ ਨਾਲ ਹਟਾਇਆ ਸੀ।

ਉਸਨੇ ਦਾਅਵਾ ਕੀਤਾ ਸੀ ਕਿ ਗੁਰਦੁਆਰੇ ਨੂੰ ਬਿਨਾਂ ਆਗਿਆ ਤੋਂ ਬਗੈਰ ਢਾਹਿਆ ਗਿਆ ਸੀ।

ਪਟੀਸ਼ਨ ਨੇ ਦਾਅਵਾ ਕੀਤਾ ਸੀ ਕਿ ਕਈ ਇਤਿਹਾਸਿਕ ਕਿਤਾਬਾਂ ਅਤੇ ਦਸਤਾਵੇਜ਼ ਮੌਜੂਦ ਹਨ, ਜਿਨ੍ਹਾਂ ਵਿੱਚ ਇਹ ਸੰਕੇਤ ਮਿਲਦਾ ਹੈ ਕਿ ਸਿੱਖਾਂ ਦੇ ਪਹਿਲਾ ਗੁਰੂ, ਸ੍ਰੀ ਗੁਰੂ ਨਾਨਕ ਦੇਵ ਜੀ, ਗੁਰਦੁਆਰਾ ਗੁਰੂਡਾਂਗਮਾਰ ਵਿਖੇ ਗਏ ਸਨ।

ਪਟੀਸ਼ਨਰ ਨੇ ਅਦਾਲਤ ਨੂੰ ਬੇਨਤੀ ਕੀਤੀ ਸੀ ਕਿ ਉਹ ਇਸ ਮਸਲੇ 'ਤੇ ਫੈਸਲਾ ਕਰਨ।

—PTC News

Related Post