ਤਾਂ ਕੀ ਬੰਦ ਹੋ ਜਾਣਗੇ 2000 ਦੇ ਨੋਟ?

By  Joshi July 26th 2017 06:23 PM

Demonetization scrap 2000 notes ਨਵੀਂ ਦਿੱਲੀ: ਭਾਰਤ ਸਰਕਾਰ ਵੱਲੋਂ ਦੁਬਾਰਾ ਨੋਟਬੰਦੀ ਕੀਤੇ ਜਾਣ ਦੀਆਂ ਖਬਰਾਂ ਨੇ ਇੱਕ ਵਾਰ ਫਿਰ ਖਲਬਲੀ ਮਚਾ ਕੇ ਰੱਖ ਦਿੱਤੀ ਹੈ। 2000 ਦੇ ਨੋਟਾਂ ਦੀ ਛਪਾਈ ਬੰਦ ਹੋਣ ਦੀ ਸੂਚਨਾ ਨੇ ਸਾਰਿਆਂ ਨੂੰ ਦੁਚਿੱਤੀ 'ਚ ਪਾ ਦਿੱਤਾ ਹੈ। ਹੁਣ ਵਿਰੋਧੀ ਧਿਰ ਨੇ ਵੀ ਇਹਨਾਂ ਅਫਵਾਹਾਂ ਬਾਰੇ ਵਿੱਤ ਮੰਤਰੀ ਅਰੁਣ ਜੇਤਲੀ ਤੋਂ ਸਫਾਈ ਮੰਗੀ ਹੈ। ਉਹਨਾਂ ਪੁੱਛਿਆ ਹੈ ਕਿ ਕੀ ਵਾਕਈ ਹੀ ਸਰਕਾਰ 2000 ਦੇ ਨੋਟ ਬੰਦ ਕਰ ਕੇ 1000 ਰੁ: ਦਾ ਸਿੱਕਾ ਚਲਾਉਣ ਦੀ ਤਿਆਰੀ ਵਿੱਚ ਹੈ? ਹਾਲਾਂਕਿ ਜੇਤਲੀ ਨੇ ਇਸ ਬਾਰੇ 'ਚ ਕੋਈ ਵੀ ਸਫਾਈ ਨਹੀਂ ਦਿੱਤੀ ਹੈ। ਅਜੇ ਤੱਕ ਆਰ.ਬੀ.ਆਈ ਨੇ 3.2 ਲੱਖ ਕਰੋੜ ਨੋਟਾਂ ਦੀ ਛਪਾਈ ਕਰ ਦਿੱਤੀ ਹੈ। ਵਿਰੋਧੀ ਧਿਰ ਨੇ ਸਵਾਲ ਉਠਾਉਂਦਿਆਂ ਕਿਹਾ ਹੈ ਕਿ ਕਦੀ 500-1000 ਦੇ ਨੋਟ, ਕਦੀ 200 ਦੇ ਨੋਟ, ਕਦੀ 1000 ਦੇ ਸਿੱਕੇ ਚੱਲਣ ਦੀਆਂ ਖਬਰਾਂ ਆ ਰਹੀਆਂ ਹਨ। ਸਾਨੂੰ ਅਸਲ ਸੱਚਾਈ ਕਦੋਂ ਜਾਣਨ ਨੂੰ ਮਿਲੇਗੀ? —PTC News

Related Post