ਡੇਰਾ ਬਾਬਾ ਨਾਨਕ 'ਚ ਚੋਣਾਂ ਲਈ ਨਾਮਜ਼ਦਗੀ ਮੌਕੇ ਚੱਲੇ ਇੱਟਾਂ -ਰੋੜੇ ,ਦੇਖੋ ਵੀਡੀਓ

By  Shanker Badra September 7th 2018 09:19 PM

ਡੇਰਾ ਬਾਬਾ ਨਾਨਕ 'ਚ ਚੋਣਾਂ ਲਈ ਨਾਮਜ਼ਦਗੀ ਮੌਕੇ ਚੱਲੇ ਇੱਟਾਂ -ਰੋੜੇ ,ਦੇਖੋ ਵੀਡੀਓ:ਡੇਰਾ ਬਾਬਾ ਨਾਨਕ :ਪੰਜਾਬ ਅੰਦਰ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ 19 ਸਤੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਅੱਜ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਆਖ਼ਰੀ ਸੀ।ਇਸ ਦੌਰਾਨ ਅੱਜ ਪੰਜਾਬ ਦੇ ਵੱਖ -ਵੱਖ ਥਾਵਾਂ 'ਤੇ ਕਾਂਗਰਸ ਦੀ ਗੁੰਡਾਗਰਦੀ ਵੀ ਦੇਖਣ ਨੂੰ ਮਿਲੀ ਹੈ।

ਇਸ ਦੌਰਾਨ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੇ ਆਪਣੇ ਕਾਗ਼ਜ਼ ਤਾਂ ਦਾਖਲ ਕਰਵਾ ਦਿੱਤੇ ਪਰ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਆਪਣੇ ਕਾਗ਼ਜ਼ ਦਾਖਲ ਕਰਵਾਉਣ ਲਈ ਸਥਾਨਕ ਦਾਣਾ ਮੰਡੀ ਅੰਦਰ ਦਾਖਲ ਹੋਣ ਲੱਗੇ ਤਾਂ ਉੱਥੇ ਵੱਡੀ ਗਿਣਤੀ 'ਚ ਇਕੱਠੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਅਕਾਲੀਆਂ ਉੱਪਰ ਅੰਨੇ ਵਾਹ ਇੱਟਾਂ ਰੋੜੇ ਚਲਾਉਣੇ ਸ਼ੁਰੂ ਕਰ ਦਿੱਤੇ , ਜਿਸ ਨਾਲ ਅੱਧੀ ਦਰਜਨ ਦੇ ਕਰੀਬ ਅਕਾਲੀ ਵਰਕਰ ਜ਼ਖਮੀ ਹੋ ਗਏ।

ਇਸ ਦੌਰਾਨ ਜਿੱਥੇ ਕਈ ਰਾਹਗੀਰਾਂ ਦੇ ਵਾਹਨਾਂ ਦਾ ਨੁਕਸਾਨ ਹੋਇਆ ਉੱਥੇ ਕੁੱਝ ਦੁਕਾਨਦਾਰਾਂ ਦੇ ਵਾਹਨ ਵੀ ਨੁਕਸਾਨੇ ਗਏ ਹਨ।

https://www.facebook.com/ptcnewsonline/videos/886357311561487/

-PTCNews

Related Post