ਪੰਜਾਬ ਕਾਂਗਰਸ ਦੇ ਨੇਤਾ ਹਰਮਿੰਦਰ ਜੱਸੀ ਪੁੱਛਗਿਛ ਲਈ ਪਹੁੰਚੇ ਪੰਚਕੂਲਾ

By  Joshi January 3rd 2018 03:04 PM

Dera chief case: Harminder Jassi appears before Panchkula police: ਪੰਜਾਬ ਕਾਂਗਰਸ ਦੇ ਨੇਤਾ ਹਰਮਿੰਦਰ ਜੱਸੀ ਪੰਚਕੂਲਾ ਹਿੰਸਾ ਮਾਮਲੇ ਦੀ ਜਾਂਚ 'ਚ ਸ਼ਾਮਿਲ ਹੋਣ ਲਈ ਪੰਚਕੂਲਾ ਹੋਣ ਪਹੁੰਚੇ ਹਨ। ਹਿੰਸਾ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਟੀਮ  ਸੈਕਟਰ 20 ਦੇ ਥਾਣੇ 'ਚ ਜੱਸੀ ਤੋਂ ਪੁੱਛਗਿਛ ਕਰ ਰਹੀ ਹੈ।

ਇਸ ਤੋਂ ਪਹਿਲਾਂ ਹੀ ਪੰਚਕੂਲਾ 'ਚ ਹਿੰਸਾ ਭੜਕਾਉਣ ਦੇ ਮਾਮਲੇ 'ਚ ਇਹ ਜੱਸੀ ਦੇ ਅੱਜ ਐਸਆਈਟੀ ਸਾਹਮਣੇ ਪੇਸ਼ ਹੋਣ ਦੇ ਕਿਆਸ ਲਗਾਏ ਜਾ ਰਹੇ ਸਨ।

Dera chief case: Harminder Jassi appears before Panchkula policeDera chief case: Harminder Jassi appears before Panchkula police: ਇੱਥੇ ਇਹ ਦੱਸਣਾ ਬਣਦਾ ਹੈ ਕਿ ਰਾਮ ਰਹੀਮ ਦੇ ਨਾਮ ਸੁਰੱਖਿਆ ਗਾਰਡ ਭੇਜਣ ਦੇ ਮਾਮਲੇ 'ਚ ਵੀ ਜੱਸੀ ਦਾ ਹੱਥ ਦੇ ਦੋਸ਼ 'ਚ ਸਾਬਕਾ ਵਿਧਾਇਕ ਹਰਮਿੰਦਰ ਜੱਸੀ ਤੋਂ ਪੁੱਛਗਿਛ ਹੋ ਸਕਦੀ ਹੈ।

ਪੰਚਕੂਲਾ ਐਸਆਈਟੀ ਵੱਲੋਂ ਜਾਂਚ 'ਚ ਸ਼ਾਮਿਲ ਹੋਣ ਲਈ ਜੱਸੀ ਨੂੰ ਨੋਟਿਸ ਭੇਜਿਆ ਗਿਆ ਸੀ।

Dera chief case: Harminder Jassi appears before Panchkula policeਜ਼ਿਕਰਯੋਗ ਹੈ ਕਿ ਰਾਮ ਰਹੀਮ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਪੰਚਕੂਲਾ 'ਚ ਹਾਲਾਤ ਕਾਬੂ ਤੋਂ ਬਾਹਰ ਹੋ ਗਏ ਸਨ, ਜਿਸ 'ਚ 38 ਲੋਕ ਮਾਰੇ ਗਏ ਸਨ ਅਤੇ ੨੦੦ ਦੇ ਕਰੀਬ ਲੋਕ ਜ਼ਖਮੀ ਹੋ ਗਏ ਸਨ।

—PTC News

Related Post