ਰਾਮ ਰਹੀਮ ਨੂੰ ਹਰਿਆਣਾ ਸਰਕਾਰ ਨੇ ਦਿੱਤੀ ਗੁਪਤ ਤਰੀਕੇ ਨਾਲ ਪੈਰੋਲ , ਪੂਰਾ ਦਿਨ ਰਿਹਾ ਜੇਲ੍ਹ ਤੋਂ ਬਾਹਰ    

By  Shanker Badra November 7th 2020 12:17 PM -- Updated: November 7th 2020 12:30 PM

ਰਾਮ ਰਹੀਮ ਨੂੰ ਹਰਿਆਣਾ ਸਰਕਾਰ ਨੇ ਦਿੱਤੀ ਗੁਪਤ ਤਰੀਕੇ ਨਾਲ ਪੈਰੋਲ , ਪੂਰਾ ਦਿਨ ਰਿਹਾ ਜੇਲ੍ਹ ਤੋਂ ਬਾਹਰ :ਚੰਡੀਗੜ੍ਹ : ਸਾਧਵੀ ਬਲਾਤਕਾਰ ਅਤੇ ਪੱਤਰਕਾਰ ਰਾਮਚੰਦਰ ਛੱਤਰਪਤੀ ਦੀ ਹੱਤਿਆ ਦੇ ਮਾਮਲੇ ਵਿਚ ਰੋਹਤਕ ਦੀ ਸੁਨਾਰੀਆ ਜੇਲ੍ਹ ‘ਚ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਪਿਛਲੇ ਦਿਨੀਂ ਇੱਕ ਦਿਨ ਦੀ ਪੈਰੋਲ ਦਿੱਤੀ ਗਈ ਸੀ ਪਰ ਇਹ ਸਭ ਕੁਝ ਅਜਿਹੇ ਚੁੱਪਚਾਪ ਢੰਗ ਨਾਲ ਹੋਇਆ ਕਿ ਕਿਸੇ ਨੂੰ ਕੋਈ ਭਿਣਕ ਤਕ ਨਹੀਂ ਲੱਗੀ। ਇਥੋਂ ਤੱਕ ਕਿ ਪੈਰੋਲ ਦੌਰਾਨ ਰਾਮ ਰਹੀਮ ਦੀ ਸੁਰੱਖਿਆ ਵਿੱਚ ਤਾਇਨਾਤ 250 ਤੋਂ ਵੱਧ ਪੁਲਿਸ ਮੁਲਾਜ਼ਮਾਂ ਨੂੰ ਵੀ ਇਸ ਬਾਰੇ ਖ਼ਬਰ ਨਹੀਂ ਮਿਲੀ। [caption id="attachment_447287" align="aligncenter" width="700"]Dera chief Gurmeet Ram Rahim got day’s parole ‘secretly’ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਮਿਲੀ ਸੀ ਇੱਕ ਦੀ ਪੈਰੋਲ , ਪੂਰਾ ਦਿਨ ਰਿਹਾ ਜੇਲ੍ਹ ਤੋਂ ਬਾਹਰ[/caption] ਦਰਅਸਲ 'ਚ ਰਾਮ ਰਹੀਮ ਨੇ ਪੈਰੋਲ ਲਈ ਅਰਜ਼ੀ ਦਿੱਤੀ ਸੀ ਅਤੇ ਦੱਸਿਆ ਸੀ ਕਿ ਉਸ ਦੀ ਮਾਂ ਦੀ ਸਿਹਤ ਖਰਾਬ ਹੈ। ਇਸ 'ਤੇ ਰਾਮ ਰਹੀਮ ਨੂੰ 24 ਅਕਤੂਬਰ ਨੂੰ ਇਕ ਦਿਨ ਦੀ ਪੈਰੋਲ ਦਿੱਤੀ ਗਈ ਸੀ। ਪੈਰੋਲ ਮਿਲਣ 'ਤੇ ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਗੁਰੂਗ੍ਰਾਮ ਦੇ ਇੱਕ ਹਸਪਤਾਲ ਵਿੱਚ ਗਿਆ। ਰਾਮ ਰਹੀਮ ਨੂੰ ਸੁਨਾਰੀਆ ਜੇਲ੍ਹ ਤੋਂ ਭਾਰੀ ਸੁਰੱਖਿਆ ਹੇਠ ਗੁਰੂਗ੍ਰਾਮ ਹਸਪਤਾਲ ਲਿਆਂਦਾ ਗਿਆ ਸੀ।ਹਰਿਆਣਾ ਪੁਲਿਸ ਦੀਆਂ ਤਿੰਨ ਟੁੱਕੜੀਆਂ ਤਾਇਨਾਤ ਰਹੀਆਂ ਸਨ ਅਤੇ ਇਕ ਟੁੱਕੜੀ 'ਚ 80 ਤੋਂ 100 ਜਵਾਨ ਸਨ। [caption id="attachment_447288" align="aligncenter" width="700"]Dera chief Gurmeet Ram Rahim got day’s parole ‘secretly’ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਮਿਲੀ ਸੀ ਇੱਕ ਦੀ ਪੈਰੋਲ , ਪੂਰਾ ਦਿਨ ਰਿਹਾ ਜੇਲ੍ਹ ਤੋਂ ਬਾਹਰ[/caption] ਇਹ ਵੀ ਪੜ੍ਹੋ : ਪੰਜਾਬੀ ਫ਼ਿਲਮ ਇੰਡਸਟਰੀ ਨੂੰ ਵੱਡਾ ਝਟਕਾ , ਅਦਾਕਾਰ ਗੁਰਪ੍ਰੀਤ ਲਾਡੀ ਦਾ ਹੋਇਆ ਦਿਹਾਂਤ   ਖ਼ਬਰਾਂ ਅਨੁਸਾਰ ਰਾਮ ਰਹੀਮ 24 ਅਕਤੂਬਰ ਦੀ ਸ਼ਾਮ ਤੱਕ ਆਪਣੀ ਮਾਂ ਨਾਲ ਰਹੇ ਸਨ। ਇਸ ਤੋਂ ਬਾਅਦ ਸ਼ਾਮ ਨੂੰ ਰਾਮ ਰਹੀਮ ਨੂੰ ਪੁਲਿਸ ਦੀ ਕਾਰ ਵਿੱਚ ਵਾਪਸ ਸੁਨਾਰੀਆ ਜੇਲ੍ਹ ਲਿਆਂਦਾ ਗਿਆ। ਇਸ ਗੱਲ ਦੀ ਜਾਣਕਾਰੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਕੁਝ ਹੋਰ ਸੀਨੀਅਰ ਅਧਿਕਾਰੀ ਨੂੰ ਸੀ। ਹਾਲਾਂਕਿ ਇਸ ਤੋਂ ਪਹਿਲਾਂ ਵੀ ਰਾਮ ਰਹੀਮ ਨੇ ਕਈ ਵਾਰ ਪੈਰੋਲ ਲਈ ਅਰਜ਼ੀ ਦਿੱਤੀ ਸੀ ਪਰ ਉਸ ਦੌਰਾਨ ਰਾਮ ਰਹੀਮ ਨੂੰ ਪੈਰੋਲ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। [caption id="attachment_447289" align="aligncenter" width="277"]Dera chief Gurmeet Ram Rahim got day’s parole ‘secretly’ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਮਿਲੀ ਸੀ ਇੱਕ ਦੀ ਪੈਰੋਲ , ਪੂਰਾ ਦਿਨ ਰਿਹਾ ਜੇਲ੍ਹ ਤੋਂ ਬਾਹਰ[/caption] ਦੱਸ ਦੇਈਏ ਕਿ ਗੁਰਮੀਤ ਰਾਮ ਰਹੀਮ ਜੇਲ੍ਹ ‘ਚੋਂ ਪੈਰੋਲ ਉੱਤੇ ਬਾਹਰ ਆਉਣ ਲਈ ਕਈ ਵਾਰ ਅਰਜੀਆਂ ਦੇ ਚੁੱਕਿਆ ਹੈ ਪਰ ਉਸ ਦੀ ਕੋਈ ਅਰਜ਼ੀ ਮੰਜ਼ੂਰ ਨਹੀਂ ਹੋਈ ਹੈ। ਯਾਦ ਰਹੇ ਕਿ ਗੁਰਮੀਤ ਰਾਮ ਰਹੀਮ ਨੂੰ ਸਾਧਵੀਆਂ ਨਾਲ ਬਲਾਤਕਾਰ ਕਰਨ ਦੇ ਦੋਸ਼ ਅਧੀਨ 10-10 ਸਾਲ ਦੀ ਸਜ਼ਾ ਅਤੇ ਪੱਤਰਕਾਰ ਰਾਮ ਚੰਦਰ ਛੱਤਰਪਤੀ ਕਤਲ ਮਾਮਲੇ ਵਿਚ ਉੱਮਰ ਕੈਦ ਦੀ ਸਜ਼ਾ ਸੁਣਾਈ ਹੋਈ ਹੈ। ਉਹ 25  ਅਗਸਤ 2017 ਤੋਂ ਹੀ ਜੇਲ੍ਹ ਵਿਚ ਬੰਦ ਹੈ। -PTCNews

Related Post