ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੇ ਬਿਨਾਂ ਸ਼ਰਤ ਦੇ ਵਾਪਸ ਲਈ ਪੈਰੋਲ ਦੀ ਅਰਜ਼ੀ

By  Jashan A July 1st 2019 08:57 PM

ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੇ ਬਿਨਾਂ ਸ਼ਰਤ ਦੇ ਵਾਪਸ ਲਈ ਪੈਰੋਲ ਦੀ ਅਰਜ਼ੀ,ਨਵੀਂ ਦਿੱਲੀ: ਰੇਪ ਅਤੇ ਹੱਤਿਆ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਡੇਰਾ ਸਿਰਸਾ ਦੇ ਪ੍ਰਮੁੱਖ ਗੁਰਮੀਤ ਰਾਮ ਰਹੀਮ ਸਿੰਘ ਨੇ ਆਪਣੀ ਪੈਰੋਲ ਮੰਗ ਵਾਪਸ ਲੈ ਲਈ ਹੈ। ਰਾਮ ਰਹੀਮ ਸਿੰਘ ਨੇ ਬਿਨਾਂ ਸ਼ਰਤ ਆਪਣੀ ਪੈਰੋਲ ਮੰਗ ਵਾਪਸ ਲਈ ਹੈ। ਤੁਹਾਨੂੰ ਦੱਸ ਦੇਈਏ ਕਿ ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਅਗਸਤ 2017 ਤੋਂ ਬੰਦ ਹੈ। ਡੇਰਾ ਸੱਚਾ ਸੌਦਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਸਿੰਘ ਨੇ ਖੇਤੀਬਾੜੀ ਕਰਨ ਲਈ ਮੰਗੀ ਗਈ 42 ਦਿਨਾਂ ਦੀ ਪੈਰੋਲ ਮੰਗ ਮੰਗੀ ਸੀ। ਇਥੇ ਇਹ ਵੀ ਦੱਸ ਦੇਈਏ ਕਿ ਅਦਾਲਤ ਦੇ ਪੈਰੋਲ ਵਾਰੇ ਪੁੱਛੇ ਸਵਾਲ ਦੇ ਜਵਾਬ 'ਚ ਜੇਲ੍ਹ ਸੁਪਰੀਡੈਂਟ ਨੇ ਆਚਰਣ ਦਾ ਹਵਾਲਾ ਦਿੱਤਾ ਸੀ। ਹੋਰ ਪੜ੍ਹੋ:ਤਾਂ ਕੀ ਜੇਲ੍ਹ ਦੇ ਅੰਦਰ ਤੋਂ ਰਾਮ ਰਹੀਮ ਸੁਣਾਏਗਾ ਪ੍ਰਵਚਨ? ਜਾਣੋ ਪੂਰਾ ਮਾਮਲਾ ਜ਼ਿਕਰ ਏ ਖਾਸ ਹੈ ਕਿ ਸਿਰਸਾ ਦੇ ਆਸਪਾਸ ਦੇ ਪਿੰਡਾਂ ਵਿੱਚ ਰਹਿਣ ਵਾਲੇ ਸਥਾਨਕ ਲੋਕਾਂ ਨੇ ਜ਼ਿਲਾ ਕਲੇਕਟਰ ਨੂੰ ਵਿਗਿਆਪਨ ਦਿੱਤਾ ਸੀ ਕਿ ਜੇਕਰ ਗੁਰਮੀਤ ਰਾਮ ਰਹੀਮ ਸਿੰਘ ਜੇਲ੍ਹ ਤੋਂ ਬਾਹਰ ਆਉਂਦਾ ਹੈ ਤਾਂ ਪੰਚਕੂਲਾ ਹਿੰਸਾ ਦੀ ਤਰ੍ਹਾਂ ਇੱਕ ਵਾਰ ਫਿਰ ਹਾਲਾਤ ਬਣ ਸਕਦੇ ਹਨ। ਸਥਾਨਕ ਲੋਕਾਂ ਦੀ ਮੰਗ ਸੀ ਕਿ ਗੁਰਮੀਤ ਰਾਮ ਰਹੀਮ ਸਿੰਘ ਨੂੰ ਪੈਰੋਲ ਨਾ ਦਿੱਤੀ ਜਾਵੇ। -PTC News

Related Post