ਡੇਰਾ ਰਾਮ ਰਹੀਮ ਕੇਸ: ਹੁਣ ਤੱਕ ਦੀਆਂ ਸੁਰਖੀਆਂ ਅਤੇ ਐਲਾਨ

By  Joshi August 24th 2017 03:46 PM

ਮੁੱਖ ਸੁਰਖੀਆਂ ਅਤੇ ਫੈਸਲੇ: ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਮੋਬਾਈਲ ਇੰਟਰਨੈਟ ਅਤੇ ਡਾਟਾ ਸੇਵਾਵਾਂ ਅੱਜ ਸ਼ਾਮ 5 ਵਜੇ ਮੁਅੱਤਲ ਕੀਤੀਆਂ ਜਾਣਗੀਆਂ ਰਾਮ ਰਹੀਮ ਨੇ ਟਵਿੱਟਰ 'ਤੇ ਪੋਸਟ ਕੀਤਾ - ਕੱਲ੍ਹ ਅਦਾਲਤ ਵਿਚ ਪੇਸ਼ ਹੋਵਾਂਗਾ ਪੰਜਾਬ ਵਿਚ 25000 ਤੋਂ ਵੱਧ ਅਰਧ ਸੈਨਿਕ ਬਲਾਂ ਅਤੇ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਕੇਂਦਰ ਤੋਂ ਮੰਗੀਆਂ 250 ਵਿੱਚੋਂ 85 ਕੰਪਨੀਆਂ ਰਾਜ ਵਿਚ ਪਹੁੰਚ ਗਈਆਂ ਉੱਤਰੀ ਰੇਲਵੇ ਦੁਆਰਾ 25 ਟਰੇਨਾਂ ਨੂੰ ਰੱਦ ਕੀਤਾ ਗਿਆ ਹਰਿਆਣਾ ਵਿਚ ਅਰਧ ਸੈਨਿਕ ਬਲਾਂ ਦੀਆਂ 53 ਕੰਪਨੀਆਂ ਦੀ ਨਿਯੁਕਤੀ ਕੀਤੀ ਗਈ ਹਰਿਆਣਾ ਦੇ ਉੱਚ ਸਿੱਖਿਆ ਵਿਭਾਗ ਨੇ 24 ਅਗਸਤ ਅਤੇ ੨੫ ਅਗਸਤ ਨੂੰ ਵਿਦਿਅਕ ਸੰਸਥਾਵਾਂ ਵਿਚ ਛੁੱਟੀ ਦਾ ਐਲਾਨ ਕੀਤਾ 5,000 ਸਿਪਾਹੀਆਂ ਨੂੰ ਸ਼ਹਿਰ ਵਿਚ ਸੁਰੱਖਿਆ ਪ੍ਰਦਾਨ ਕਰਨ ਲਈ ਤਾਇਨਾਤ ਕੀਤਾ ਗਿਆ ਰੋਡਵੇਜ ਦੀਆਂ ਬੱਸਾਂ ਅੰਬਾਲਾ ਤੱਕ ਹੀ ਜਾਣਗੀਆਂ ਡੇਰਾ ਦੇ ਸੈਂਕੜੇ ਸਮਰਥਕਾਂ ਨੇ ਲਈ ਸ਼ਹਿਰ ਵਿੱਚ ਪੈਟਰੋਲ ਸਟੇਸ਼ਨਾਂ ਅਤੇ ਬੱਸ ਸਟੌਪਾਂ ਵਿੱਚ ਪਨਾਹ ਸੰਸਦ ਮੈਂਬਰ ਕਿਰਨ ਖੇਰ ਨੇ ਡੇਰਾ ਮੁਖੀ ਦੇ ਖਿਲਾਫ ਮਾਮਲੇ 'ਚ ਫੈਸਲੇ ਦੇ ਮੱਦੇਨਜ਼ਰ ਅਗਲੇ ਦੋ ਦਿਨਾਂ ਵਿੱਚ ਸ਼ਹਿਰ ਦੇ ਵਸਨੀਕਾਂ ਨੂੰ ਵਧੇਰੇ ਚੌਕਸ ਰਹਿਣ ਦੀ ਸਲਾਹ ਦਿੱਤੀ, ਉਸਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹਰ ਕੀਮਤ 'ਤੇ ਸ਼ਾਂਤੀ ਬਣਾਈ ਰੱਖਣ ਹਰਿਆਣਾ ਸਰਕਾਰ ਪੂਰੇ ਰਾਜ ਵਿਚ ਧਾਰਾ 144 ਲਾਗੂ ਕਰ ਦਿੱਤੀ ਡੀਸੀ ਨੇ ਦੁਕਾਨਦਾਰਾਂ, ਵਿਦਿਅਕ ਅਦਾਰੇ, ਪੈਟਰੋਲ ਸਟੇਸ਼ਨਾਂ, ਬੈਂਕਾਂ ਅਤੇ ਹੋਰ ਵਪਾਰਕ ਅਦਾਰਿਆਂ ਨੂੰ ਅਪੀਲ ਕੀਤੀ ਕਿ ਉਹ ਸੀਸੀਟੀਵੀ ਕੈਮਰਿਆਂ ਲਗਾਉਣੇ ਯਕੀਨੀ ਬਣਾਏ ਸੈਕਟਰ 1-ਅਧਾਰਿਤ ਜ਼ਿਲ੍ਹਾ ਅਦਾਲਤਾਂ ਦੀਆਂ ਸਾਰੀਆਂ ਸੜਕਾਂ ਨੂੰ ਸੀਲ ਕਰ ਦਿੱਤਾ ਗਿਆ ਮਾਜਰੀ ਚੌਂਕ, ਪੁਰਾਣੀ ਪੰਚਕੁਲਾ ਅਤੇ ਬਾੱਲਾ ਵਿਸਟਰਾ ਚੌਂਕ ਵਿਚ ਸੂਰਜ ਥੀਏਟਰ ਵਿਚ ਕੰਡਿਆਲੀ ਤਾਰਾਂ ਅਤੇ ਬੈਰੀਕੇਡ ਲਗਾਏ ਗਏ 3 ਤੋਂ 3.5 ਫੁੱਟ ਦੇ ਕੰਡਿਆਲੀ ਤਾਰਾਂ ਲਗਾਈਆਂ ਗਈਆਂ ਸੈਕਟਰ 17 ਦੇ ਵਿਜੀਲੈਂਸ ਥਾਣੇ ਦੇ ਕੋਲ ਚੰਡੀਗੜ ਵਿਚ ਦਾਖਲਾ ਬੰਦ ਹਰਿਆਣਾ ਸਰਕਾਰ ਨੇ ਬੁੱਧਵਾਰ ਨੂੰ ਇਹ ਸੂਚਿਤ ਕੀਤਾ ਹੈ ਕਿ 24 ਅਗਸਤ ਅਤੇ 25 ਅਗਸਤ ਨੂੰ ਪੰਚਕੂਲਾ ਜ਼ਿਲ੍ਹੇ ਦੇ ਸੈਕਟਰ 2, 4, 5 ਅਤੇ 6 ਦੇ ਸਰਕਾਰੀ ਦਫਤਰਾਂ ਅਤੇ ਬੈਂਕਾਂ ਵਿੱਚ ਗਜ਼ਟਿਡ ਛੁੱਟੀ ਮੋਹਾਲੀ ਦੇ ਸਰਕਾਰੀ ਸਕੂਲ ਵੀਰਵਾਰ ਨੂੰ ਖੁੱਲ੍ਹੇ ਹਨ ਅਤੇ 25 ਅਗਸਤ ਨੂੰ ਬੰਦ —PTC News

Related Post