George Floyd Death Case : ਜਾਰਜ ਫਲਾਇਡ ਮੌਤ 'ਚ ਅਮਰੀਕੀ ਅਦਾਲਤ ਦਾ ਵੱਡਾ ਫੈਸਲਾ  

By  Shanker Badra April 21st 2021 11:22 AM

ਵਾਸ਼ਿੰਗਟਨ : ਅਮਰੀਕੀ ਅਦਾਲਤ ਨੇ ਮਿਨੀਆਪੋਲਿਸ ਦੇ ਸਾਬਕਾ ਪੁਲਿਸ ਅਧਿਕਾਰੀ ਡੈਰੇਕ ਚਾਵਿਨ ਨੂੰ ਜੌਰਜ ਫਲਾਇਡ ਦੀ ਹੱਤਿਆ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਹੈ। ਗੋਰੇ ਪੁਲਿਸ ਅਧਿਕਾਰੀ 'ਤੇ ਦੋਸ਼ ਹੈ ਕਿ ਉਸ ਨੇ 46 ਸਾਲਾ ਫਲਾਇਡ ਦੀ ਗਰਦਨ 'ਤੇ 9 ਮਿੰਟ 29 ਸੈਕੰਡ ਤੱਕ ਆਪਣੇ ਗੋਡੇ ਨਾਲ ਭਾਰ ਪਾਈ ਰੱਖਿਆ, ਜਿਸ ਕਾਰਨ ਜਾਰਜ ਫਲਾਇਡ ਦੀ ਮੌਤ ਹੋ ਗਈ ਸੀ।

George Floyd Death Case : ਜਾਰਜ ਫਲਾਇਡ ਮੌਤ 'ਚ ਅਮਰੀਕੀ ਅਦਾਲਤ ਦਾ ਵੱਡਾ ਫੈਸਲਾ

ਪੜ੍ਹੋ ਹੋਰ ਖ਼ਬਰਾਂ : ਸ਼ਰਾਬ ਦੇ ਸ਼ੌਕੀਨਾਂ ਲਈ ਹੁਣ ਵੱਡੀ ਖ਼ਬਰ , ਚੰਡੀਗੜ੍ਹ ਪ੍ਰਸ਼ਾਸਨ ਨੇ ਲਿਆ ਅਹਿਮ ਫ਼ੈਸਲਾ 

ਜਿਸ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਅਮਰੀਕਾ 'ਚ ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਹੋਏ ਸਨ। ਗੋਰੇ ਪੁਲਿਸ ਅਧਿਕਾਰੀ ਡੈਰੇਕ ਚਾਵਿਨ 'ਤੇ ਦੋਸ਼ ਤੈਅ ਹੋਣ ਨਾਲ ਹੁਣ ਉਸ ਨੂੰ ਦਹਾਕਿਆਂ ਤੱਕ ਲਈ ਜੇਲ੍ਹ ਭੇਜਿਆ ਜਾ ਸਕਦਾ ਹੈ। 6 ਗੋਰੇ ਤੇ 6 ਕਾਲੇ ਜੱਜਾਂ ਦੇ ਬੈਂਚ ਨੇ ਕਰੀਬ 10 ਘੰਟਿਆਂ ਦੇ ਵਿਚਾਰ ਵਟਾਂਦਰੇ ਮਗਰੋਂ ਆਪਣਾ ਫ਼ੈਸਲਾ ਸੁਣਾਇਆ।

George Floyd Death Case : ਜਾਰਜ ਫਲਾਇਡ ਮੌਤ 'ਚ ਅਮਰੀਕੀ ਅਦਾਲਤ ਦਾ ਵੱਡਾ ਫੈਸਲਾ

ਹੇਨੇਪਿਨ ਕਾਊਂਟੀ ਕੋਰਟ ਨੇ ਡੈਰੇਕ ਚਾਵਿਨ ਨੂੰ ਦੂਜੇ ਦਰਜੇ ਦਾ ਗੈਰ-ਇਰਾਦਾਤਨ ਕਤਲ, ਤੀਜੇ ਦਰਜੇ ਦਾ ਕਤਲ ਤੇ ਦੂਜੇ ਦਰਜੇ ਦੇ ਬੇਰਹਿਮ ਕਤਲ ਦਾ ਦੋਸ਼ੀ ਮੰਨਿਆ ਗਿਆ ਹੈ। ਦੂਜੇ ਦਰਜੇ ਦੀ ਗੈਰ-ਇਰਾਦਾਤਨ ਕਤਲ 'ਚ 40 ਸਾਲ ਤਕ ਦੀ ਸਜ਼ਾ, ਤੀਜੇ ਦਰਜੇ ਦੇ ਕਤਲ ਵਿਚ 25 ਸਾਲ ਤਕ ਦੀ ਸਜ਼ਾ ਤੇ ਦੂਜੇ ਦਰਜੇ ਦੀ ਬੇਰਹਿਮ ਹੱਤਿਆ ਮਾਮਲੇ ਵਿਚ 10 ਸਾਲ ਤਕ ਸਜ਼ਾ ਜਾਂ 20 ਹਜ਼ਾਰ ਡਾਲਰ ਜ਼ੁਰਮਾਨੇ ਦਾ ਪ੍ਰਬੰਧ ਹੈ।

Derek Chauvin found guilty on all three charges of killing George Floyd George Floyd Death Case : ਜਾਰਜ ਫਲਾਇਡ ਮੌਤ 'ਚ ਅਮਰੀਕੀ ਅਦਾਲਤ ਦਾ ਵੱਡਾ ਫੈਸਲਾ

ਕੋਰਟ ਦੇ ਇਸ ਫੈਸਲੇ ਦਾ ਰਾਸ਼ਟਰਪਤੀ ਜੋ ਬਾਇਡਨ ਨੇ ਸੁਆਗਤ ਕਰਦਿਆਂ ਕਿਹਾ, 'ਇਹ ਫੈਸਲਾ ਜੌਰਜ ਨੂੰ ਵਾਪਸ ਤਾਂ ਨਹੀਂ ਲਿਆ ਸਕਦਾ ਪਰ ਹੁਣ ਅਸੀਂ ਅੱਗੇ ਕੀ ਕਰ ਸਕਦੇ ਹਾਂ। ਇਸ ਨਾਲ ਇਹ ਪਤਾ ਲੱਗੇਗਾ। ਜੌਰਜ ਦੇ ਆਖਰੀ ਸ਼ਬਦ ਸਨ- 'ਮੈਂ ਸਾਹ ਨਹੀਂ ਲੈ ਸਕਦਾ।' ਅਸੀਂ ਇਨ੍ਹਾਂ ਸ਼ਬਦਾਂ ਨੂੰ ਮਰਨ ਨਹੀਂ ਦੇ ਸਕਦੇ। ਸਾਨੂੰ ਇਨ੍ਹਾਂ ਨੂੰ ਸੁਣਨਾ ਹੋਵੇਗਾ। ਅਸੀਂ ਇਸ ਤੋਂ ਭੱਜ ਨਹੀਂ ਸਕਦੇ।

George Floyd Death Case : ਜਾਰਜ ਫਲਾਇਡ ਮੌਤ 'ਚ ਅਮਰੀਕੀ ਅਦਾਲਤ ਦਾ ਵੱਡਾ ਫੈਸਲਾ

ਪੜ੍ਹੋ ਹੋਰ ਖ਼ਬਰਾਂ : ਪੰਜਾਬ 'ਚ ਵੀ ਲੱਗਿਆ ਲੌਕਡਾਊਨ, ਜਾਣੋਂ ਕੀ ਰਹੇਗਾ ਬੰਦ ਤੇ ਕੀ ਰਹੇਗਾ ਖੁੱਲ੍ਹਾ  

ਅਮਰੀਕਾ ਵਿਚ ਜਾਰਜ ਫਲਾਇਡ ਦੀ ਮੌਤ ਦੇ ਮਾਮਲੇ ਵਿਚ ਸਾਬਕਾ ਪੁਲਿਸ ਅਧਿਕਾਰੀ ਡੈਰੇਕ ਚਾਵਿਨ ਵਿਰੁੱਧ ਕਤਲ ਕੇਸ ਨੂੰ ਜਿਊਰੀ ਵਿਚ ਭੇਜਿਆ ਗਿਆ। ਪਿਛਲੇ ਸਾਲ,ਡੇਰੇਕ ਚਾਓਵਿਨ ਦੁਆਰਾ ਇਕ ਕਾਲੇ ਨਾਗਰਿਕ ਫਲਾਈਡ ਦੀ ਗਰਦਨ ਨੂੰ ਗੋਡੇ ਨਾਲ ਦਬਾਉਣ ਤੋਂ ਬਾਅਦ ਸਾਹ ਨਾ ਆਉਣ ਕਾਰਨ ਜੌਰਜ ਦੀ ਮੌਤ ਹੋ ਗਈ ਸੀ। ਜਿਸ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਅਮਰੀਕਾ 'ਚ ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਹੋਏ ਸਨ।

-PTCNews

Related Post