ਸ਼ਿਆਹਫਾਮ ਫਲੋਇਡ ਦੀ ਗਰਦਨ ਨੱਪਣ ਵਾਲੇ ਪੁਲਿਸ ਅਧਿਕਾਰੀ ਡੇਰੇਕ ਸ਼ਾਵਿਨ ਨੂੰ 21 ਸਾਲ ਦੀ ਕੈਦ

By  Ravinder Singh July 8th 2022 01:41 PM

ਨਿਊਯਾਰਕ : ਅਮਰੀਕਾ ਦੇ ਸੰਘੀ ਜੱਜ ਨੇ ਮਿਨੀਪੋਲਿਸ ਦੇ ਸਾਬਕਾ ਪੁਲਿਸ ਅਧਿਕਾਰੀ ਡੇਰੇਕ ਸ਼ਾਵਿਨ ਨੂੰ ਸ਼ਿਆਹਫਾਮ ਜਾਰਜ ਫਲੋਇਡ ਦੇ ਨਾਗਰਿਕ ਅਧਿਕਾਰਾਂ ਦੀ ਉਲੰਘਣਾ ਕਰਨ ਦੇ ਮਾਮਲੇ ਵਿੱਚ 21 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਅਤੇ ਇਹ ਵੀ ਕਿਹਾ ਕਿ ਉਸ ਨੇ ਜੋ ਕੀਤਾ ਉਹ ਬਿਲਕੁਲ ਗਲਤ ਅਤੇ ਘਿਣਾਉਣਾ ਸੀ। ਯੂਐੱਸ ਦੇ ਜ਼ਿਲ੍ਹਾ ਜੱਜ ਪਾਲ ਮੈਗਨਸਨ ਨੇ 25 ਮਈ 2020 ਨੂੰ ਮਿਨੀਪੋਲਿਸ ਵਿੱਚ ਨੌਂ ਮਿੰਟਾਂ ਤੋਂ ਵੱਧ ਸਮੇਂ ਤੱਕ ਫਲੋਇਡ ਦੀ ਗਰਦਨ ਨੂੰ ਗੋਡੇ ਨਾਲ ਨੱਪਣ ਲਈ ਸ਼ਾਵਿਨ ਦੀ ਸਖ਼ਤ ਨਿੰਦਾ ਕੀਤੀ। ਫਲੋਇਡ ਦੀ ਗਰਦਨ ਦਬਣ ਕਾਰਨ ਮੌਤ ਹੋ ਗਈ ਸੀ। ਇਸ ਤੋਂ ਬਾਅਦ ਪੁਲੀਸ ਦੀ ਬੇਰਹਿਮੀ ਅਤੇ ਨਸਲਵਾਦ ਖ਼ਿਲਾਫ਼ਕੇ ਦੁਨੀਆ ਭਰ ਵਿੱਚ ਵੱਡੇ ਪੱਧਰ 'ਤੇ ਪ੍ਰਦਰਸ਼ਨ ਹੋਏ। ਸ਼ਿਆਹਫਾਮ ਫਲੋਇਡ ਦੀ ਗਰਦਨ ਨੱਪਣ ਵਾਲੇ ਪੁਲਿਸ ਅਧਿਕਾਰੀ ਡੇਰੇਕ ਸ਼ਾਵਿਨ ਨੂੰ 21 ਸਾਲ ਦੀ ਕੈਦਕਾਬਿਲੇਗੌਰ ਹੈ ਕਿ ਸ਼ਾਵਿਨ ਨੇ ਜਾਰਜ ਫਲੋਇਡ (46) ਨਾਂ ਦੇ ਸ਼ਿਆਹਫਾਮ ਨੌਜਵਾਨ ਦੀ ਗਰਦਨ ਨੂੰ 9 ਮਿੰਟ 29 ਸੈਕਿੰਡ ਤੱਕ ਗੋਡੇ ਨਾਲ ਨੱਪ ਕੇ ਮਾਰ ਦਿੱਤਾ ਸੀ। ਇਸ ਨਾਲ ਅਮਰੀਕਾ ਤੇ ਹੋਰ ਥਾਵਾਂ ਉਤੇ ਪੁਲਿਸ ਦੀ ਬੇਰਹਿਮੀ ਅਤੇ ਨਸਲਵਾਦ ਵਿਰੁੱਧ ਦੇਸ਼ਵਿਆਪੀ ਵਿਰੋਧ ਪ੍ਰਦਰਸ਼ਨ ਹੋਏ। ਇਸ ਤੋਂ ਬਾਅਦ ਅਮਰੀਕੀ ਸਰਕਾਰ ਨੇ ਨਿਆਇਕ ਜਾਂਚ ਦਾ ਗਠਨ ਕੀਤਾ। ਜਿਸ 'ਚ ਦੋਸ਼ੀ ਡੇਰੇਕ ਸ਼ਾਵਿਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਸ਼ਿਆਹਫਾਮ ਫਲੋਇਡ ਦੀ ਗਰਦਨ ਨੱਪਣ ਵਾਲੇ ਪੁਲਿਸ ਅਧਿਕਾਰੀ ਡੇਰੇਕ ਸ਼ਾਵਿਨ ਨੂੰ 21 ਸਾਲ ਦੀ ਕੈਦਸ਼ਾਵਿਨ ਨੂੰ ਦਸੰਬਰ ਵਿੱਚ ਦੋਸ਼ੀ ਮੰਨਿਆ ਗਿਆ ਸੀ ਤੇ ਪਿਛਲੇ ਸਾਲ ਰਾਜ ਦੀ ਅਦਾਲਤ ਵਿੱਚ ਮੁਕੱਦਮੇ ਤੋਂ ਬਾਅਦ ਫਲੋਇਡ ਦੀ ਹੱਤਿਆ ਲਈ ਮਿਨੀਸੋਟਾ ਦੀ ਇੱਕ ਜੇਲ੍ਹ ਵਿੱਚ ਪਹਿਲਾਂ ਹੀ 22 ਸਾਲ ਦੀ ਸਜ਼ਾ ਕੱਟ ਰਿਹਾ ਹੈ। ਸਜ਼ਾ ਇੱਕੋ ਸਮੇਂ ਚੱਲੇਗੀ ਅਤੇ ਹੁਣ ਸ਼ਾਵਿਨ ਨੂੰ ਸੰਘੀ ਜੇਲ੍ਹ ਲਿਜਾਇਆ ਜਾਵੇਗਾ। ਚਾਰਜਸ਼ੀਟ ਵਿੱਚ ਵਾਇਰਲ ਵੀਡੀਓ ਦਾ ਹਵਾਲਾ ਦਿੱਤਾ ਗਿਆ ਹੈ ਕਿ ਘਟਨਾ ਵਾਲੇ ਦਿਨ ਜਾਰਜ ਫਲੋਇਡ ਨੂੰ ਹਿਰਾਸਤ ਵਿੱਚ ਲੈਣ ਵੇਲੇ ਕੀ ਹੋਇਆ ਸੀ।ਸ਼ਿਆਹਫਾਮ ਫਲੋਇਡ ਦੀ ਗਰਦਨ ਨੱਪਣ ਵਾਲੇ ਪੁਲਿਸ ਅਧਿਕਾਰੀ ਡੇਰੇਕ ਸ਼ਾਵਿਨ ਨੂੰ 21 ਸਾਲ ਦੀ ਕੈਦ ਦੋਸ਼ ਹੈ ਕਿ ਘਟਨਾ ਦੌਰਾਨ ਸ਼ਾਵਿਨ ਨੇ ਫਲੋਇਡ ਦੀ ਗਰਦਨ ਉਪਰ ਆਪਣਾ ਗੋਡਾ ਰੱਖਿਆ ਸੀ। ਲੇਨ ਨੇ ਲੱਤਾਂ ਫੜੀਆਂ ਹੋਈਆਂ ਸਨ ਅਤੇ ਕੁਏਂਗ ਨੇ ਫਲਾਇਡ ਦੀ ਪਿੱਠ ਫੜ ਲਈ ਸੀ। ਜਦੋਂ ਕਿ ਥਾਓ ਉਥੇ ਮੌਜੂਦ ਸੀ ਅਤੇ ਇਨ੍ਹਾਂ ਪੁਲਿਸ ਅਧਿਕਾਰੀਆਂ ਵਿਚਕਾਰ ਖੜ੍ਹੇ ਹੋ ਕੇ ਇਹ ਸਭ ਦੇਖ ਰਿਹਾ ਸੀ। ਚਾਰਜਸ਼ੀਟ ਵਿੱਚ ਘਟਨਾ ਦੀ ਵਿਸਥਾਰ ਨਾ ਜਾਣਕਾਰੀ ਦਿੰਦੇ ਹੋਏ ਕਿਹਾ ਗਿਆ ਹੈ ਕਿ ਇਹ ਆਖਰੀ ਪਲ ਸੀ ਜਦੋਂ ਫਲੋਇਡ ਵਾਰ-ਵਾਰ ਰੋ ਰਿਹਾ ਸੀ ਤੇ ਕਹਿ ਰਿਹਾ ਸੀ ਕਿ ਮੈਨੂੰ ਸਾਹ ਨਹੀਂ ਆ ਰਿਹਾ। ਇਹ ਵੀ ਪੜ੍ਹੋ : ਚੰਡੀਗੜ੍ਹ ਦੇ ਸਕੂਲ 'ਚ ਵੱਡਾ ਦਰੱਖਤ ਡਿੱਗਣ ਕਾਰਨ ਕਈ ਬੱਚੇ ਜ਼ਖ਼ਮੀ, ਇੱਕ ਦੀ ਮੌਤ

Related Post