ਹੇਮਕੁੰਟ ਸਾਹਿਬ ਜਾਣ ਵਾਲੇ ਸ਼ਰਧਾਲੂ ਜ਼ਰੂਰ ਪੜਨ ਇਹ ਖ਼ਬਰ, ਯਾਤਰਾ ਬਾਰੇ ਆਈ ਨਵੀਂ ਅਪਡੇਟ

By  Riya Bawa June 20th 2022 10:45 AM

Snowfall In Hemkund: ਹੇਮਕੁੰਟ ਸਾਹਿਬ 'ਚ ਭਾਰੀ ਬਰਫਬਾਰੀ ਕਾਰਨ ਇੱਥੇ ਯਾਤਰਾ 'ਤੇ ਵਿਰਾਮ ਲੱਗ ਗਿਆ ਹੈ। ਇੱਥੇ ਦੋ ਦਿਨਾਂ ਤੋਂ ਖ਼ਰਾਬ ਮੌਸਮ ਕਾਰਨ ਉਚਾਈ ਵਾਲੀਆਂ ਥਾਵਾਂ ’ਤੇ ਬਰਫ਼ਬਾਰੀ ਹੋਣ ਕਾਰਨ ਸ੍ਰੀ ਹੇਮਕੁੰਟ ਸਾਹਿਬ ਵਿੱਚ ਇੱਕ ਫੁੱਟ ਤੋਂ ਵੱਧ ਬਰਫ਼ ਡਿੱਗ ਗਈ ਹੈ। ਸੂਬੇ 'ਚ ਬਾਰਿਸ਼ ਦੀ ਭਵਿੱਖਬਾਣੀ ਦੇ ਮੱਦੇਨਜ਼ਰ ਸੈਰ ਸਪਾਟਾ ਵਿਭਾਗ ਨੇ ਸ਼ਰਧਾਲੂਆਂ-ਟੂਰਿਸਟਾਂ ਨੂੰ ਪਹਿਲਾਂ ਤੋਂ ਹੀ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ।

ਹੇਮਕੁੰਟ ਸਾਹਿਬ ਜਾਣ ਵਾਲੇ ਸ਼ਰਧਾਲੂ ਜ਼ਰੂਰ ਪੜਨ ਇਹ ਖ਼ਬਰ, ਯਾਤਰਾ ਬਾਰੇ ਆਈ ਨਵੀਂ ਅਪਡੇਟ

ਸੋਮਵਾਰ ਨੂੰ ਜਦੋਂ ਮੌਸਮ ਬਦਲਿਆ ਤਾਂ ਹੇਮਕੁੰਟ ਸਾਹਿਬ 'ਚ ਭਾਰੀ ਬਰਫਬਾਰੀ ਹੋਈ ਪਰ ਬਰਫਬਾਰੀ ਕਾਰਨ ਇੱਥੇ ਸਾਢੇ ਸੱਤ ਹਜ਼ਾਰ ਸ਼ਰਧਾਲੂ ਰੁਕ ਗਏ ਹਨ। ਬਰਫਬਾਰੀ ਕਾਰਨ ਇੱਥੇ ਕੜਾਕੇ ਦੀ ਠੰਡ ਪੈ ਰਹੀ ਹੈ। ਬਰਫ਼ਬਾਰੀ ਕਾਰਨ ਸਾਢੇ ਸੱਤ ਹਜ਼ਾਰ ਸ਼ਰਧਾਲੂ ਗੋਵਿੰਦਘਾਟ ਅਤੇ ਘੰਗਰੀਆ ਵਿਖੇ ਰੁਕੇ ਹੋਏ ਹਨ।

ਇਹ ਵੀ ਪੜ੍ਹੋ: ਮੂਸੇਵਲਾ ਕਤਲਕਾਂਡ 'ਚ ਬੰਦ ਕੇਕੜੇ ਦਾ ਜੇਲ੍ਹ 'ਚ ਚਾੜ੍ਹਿਆ ਕੁਟਾਪਾ, ਇਸ ਗਰੁੱਪ ਨੇ ਲਈ ਜ਼ਿੰਮੇਵਾਰੀ

ਗੁਰਦੁਆਰਾ ਪ੍ਰਬੰਧਕ ਸੇਵਾ ਸਿੰਘ ਦਾ ਕਹਿਣਾ ਹੈ ਕਿ ਜਿਵੇਂ ਹੀ ਬਰਫਬਾਰੀ ਰੁਕ ਜਾਵੇਗੀ, ਯਾਤਰਾ ਫਿਰ ਤੋਂ ਚੱਲੇਗੀ। ਸੂਬੇ 'ਚ ਮੀਂਹ ਦੀ ਭਵਿੱਖਬਾਣੀ ਦੇ ਮੱਦੇਨਜ਼ਰ ਸੈਰ-ਸਪਾਟਾ ਵਿਭਾਗ ਨੇ ਸ਼ਰਧਾਲੂਆਂ-ਟੂਰਿਸਟਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਉੱਤਰਾਖੰਡ ਟੂਰਿਜ਼ਮ ਡਿਵੈਲਪਮੈਂਟ ਕੌਂਸਲ (UTDB) ਜਾਂ ਮੌਸਮ ਵਿਭਾਗ ਦੀ ਅਧਿਕਾਰਤ ਵੈੱਬਸਾਈਟ 'ਤੇ ਬਣੇ ਕੰਟਰੋਲ ਰੂਮ ਦੇ ਟੋਲ ਫ੍ਰੀ ਨੰਬਰ 1364 ਤੋਂ ਮੌਸਮ ਅਤੇ ਰੂਟਾਂ ਬਾਰੇ ਪੂਰੀ ਜਾਣਕਾਰੀ ਲੈਣ ਅਤੇ ਰਜਿਸਟਰ ਕਰਨ ਤੋਂ ਬਾਅਦ ਹੀ ਉੱਤਰਾਖੰਡ ਆਉਣ ਲਈ ਕਿਹਾ ਗਿਆ ਹੈ।

ਹੇਮਕੁੰਟ ਸਾਹਿਬ ਜਾਣ ਵਾਲੇ ਸ਼ਰਧਾਲੂ ਜ਼ਰੂਰ ਪੜਨ ਇਹ ਖ਼ਬਰ, ਯਾਤਰਾ ਬਾਰੇ ਆਈ ਨਵੀਂ ਅਪਡੇਟ

ਮੌਸਮ ਵਿਭਾਗ ਨੇ ਚਾਰਧਾਮ ਸਮੇਤ ਕਈ ਜ਼ਿਲ੍ਹਿਆਂ ਵਿੱਚ ਮੀਂਹ ਜਾਂ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਇਸ ਦੇ ਨਾਲ ਹੀ ਭਾਰੀ ਮੀਂਹ ਦੀ ਸੰਭਾਵਨਾ ਵਾਲੇ ਜ਼ਿਲ੍ਹਿਆਂ ਵਿੱਚ ਹਲਕੀ ਜ਼ਮੀਨ ਖਿਸਕਣ, ਚੱਟਾਨਾਂ ਡਿੱਗਣ, ਸੜਕ ਬੰਦ ਹੋਣ, ਨਦੀਆਂ-ਨਾਲਿਆਂ ਵਿੱਚ ਪਾਣੀ ਵਧਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।

ਹੇਮਕੁੰਟ ਸਾਹਿਬ ਜਾਣ ਵਾਲੇ ਸ਼ਰਧਾਲੂ ਜ਼ਰੂਰ ਪੜਨ ਇਹ ਖ਼ਬਰ, ਯਾਤਰਾ ਬਾਰੇ ਆਈ ਨਵੀਂ ਅਪਡੇਟ

ਮਹੱਤਵਪੂਰਨ ਗੱਲ ਇਹ ਹੈ ਕਿ ਹੇਮਕੁੰਟ ਸਾਹਿਬ ਸਮੁੰਦਰ ਤਲ ਤੋਂ 4329 ਮੀਟਰ ਦੀ ਉਚਾਈ 'ਤੇ ਹੈ। ਜਿੱਥੇ ਸਫ਼ਰ ਬਹੁਤ ਹੀ ਦੁਰਘਟਨਾ ਵਾਲਾ ਹੁੰਦਾ ਹੈ ਅਤੇ ਮੌਸਮ ਦੇ ਮਾਮੂਲੀ ਖ਼ਰਾਬ ਹੋਣ ਕਾਰਨ ਯਾਤਰਾ ਵਿੱਚ ਵਿਘਨ ਪੈਂਦਾ ਹੈ। ਸੈਰ ਸਪਾਟਾ ਵਿਭਾਗ ਨੇ ਯਾਤਰੀਆਂ ਨੂੰ ਅਗਲੇ ਹੁਕਮਾਂ ਤੱਕ ਸੁਰੱਖਿਅਤ ਥਾਵਾਂ 'ਤੇ ਰਹਿਣ ਲਈ ਕਿਹਾ ਹੈ। ਹਰ ਸਾਲ ਦੇਸ਼-ਵਿਦੇਸ਼ ਤੋਂ ਲੱਖਾਂ ਸ਼ਰਧਾਲੂ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਆਉਂਦੇ ਹਨ।

-PTC News

Related Post