ਜੇਕਰ ਤੁਹਾਡਾ ਵਾਹਨ ਵੀ ਆਉਂਦਾ ਹੈ ਇਸ ਸ਼੍ਰੇਣੀ ਦੇ ਅੰਦਰ, ਤਾਂ ਹੋ ਸਕਦਾ ਹੈ ਬੈਨ!

By  Joshi September 15th 2017 11:54 AM -- Updated: September 15th 2017 12:41 PM

Diesel cars NGT ban is the new thing to worry about!

ਕੌਮੀ ਰਾਜਧਾਨੀ ਖੇਤਰ (ਐਨਸੀਆਰ) ਵਿਚ ਦਿੱਲੀ ਸਮੇਤ ਸਾਰੇ ੧੦ ਸਾਲ ਪੁਰਾਣੇ ਡੀਜ਼ਲ ਚਲਾਉਣ ਵਾਲੇ ਵਾਹਨ ਪਾਬੰਦੀ ਦੇ ਅਧੀਨ ਬਣੇ ਰਹਿਣਗੇ ਚਾਹੇ ਕਿ ਕੇਂਦਰ ਨੇ ਇਸ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ, ਪਰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਇਹ ਅਰਜ਼ੀ ਰੱਦ ਕਰ ਦਿੱਤੀ ਹੈ।

ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਕਹਿਣਾ ਹੈ ਕਿ ਸਰਕਾਰ ਇਹ ਸਾਬਤ ਕਰਨ ਵਿਚ ਅਸਫਲ ਰਹੀ ਹੈ ਕਿ ਅਜਿਹੀਆਂ ਗੱਡੀਆਂ ਨੇ ਜਨ ਸਿਹਤ ਨੂੰ ਨੁਕਸਾਨ ਨਹੀਂ ਪਹੁੰਚਾਇਆ।

ਜਸਟਿਸ ਸਵਤੰਤਰ ਕੁਮਾਰ ਦੀ ਪ੍ਰਧਾਨਗੀ ਵਾਲੀ ਤਿੰਨ ਮੈਂਬਰੀ ਬੈਂਚ ਨੇ ਕਿਹਾ ਕਿ ਡੀਜ਼ਲ ਵਾਹਨਾਂ ਤੋਂ ਨਿਕਲਣ ਦਾ ਅਸਰ ਪੈਟਰੋਲ ਜਾਂ ਸੀ.ਐਨ.ਜੀ. 'ਤੇ ਚੱਲ ਰਹੇ ਵਾਹਨਾਂ ਤੋਂ ਕਿਤੇ ਵੱਧ ਨੁਕਸਾਨਦੇਹ ਹੈ।

ਨਵੀਂ ਡੀਜ਼ਲ ਕਾਰ ੨੪ ਪੈਟਰੋਲ ਅਤੇ ੮੪ ਨਵੇਂ ਸੀ.ਐਨ.ਜੀ. ਕਾਰਾਂ ਦੇ ਬਰਾਬਰ ਹੈ।

ਇੱਕ ਸੈਂਟਰਲ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਰਿਪੋਰਟ ਦਾ ਹਵਾਲਾ ਦਿੰਦਿਆਂ, ਐਨਜੀਟੀ ਨੇ ਕਿਹਾ ਕਿ ਡੀਜ਼ਲ ਦੀ ਵਰਤੋਂ ਬਹੁਤ ਹੀ ਹਾਨੀਕਾਰਕ ਹੈ ਅਤੇ ਇਸ ਕਾਰਨ ਅਚਨਚੇਤੀ ਤਬਾਹੀ ਆਉਂਦੀ ਹੈ।

Related Post