ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਉੱਤੇ ਪੈਟਰੋਲੀਅਮ ਮੰਤਰੀ ਨੇ ਦਿੱਤਾ ਇਹ ਬਿਆਨ

By  Baljit Singh June 7th 2021 05:49 PM

ਨਵੀਂ ਦਿੱਲੀ: ਦੇਸ਼ ਵਿਚ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਅਸਮਾਨ ਛੂ ਰਹੀਆਂ ਹਨ। ਦੇਸ਼ ਦੇ ਕਈ ਸ਼ਹਿਰਾਂ ਵਿਚ ਪੈਟਰੋਲ ਦੇ ਮੁੱਲ 100 ਰੁਪਏ ਪ੍ਰਤੀ ਲੀਟਰ ਦੇ ਵੀ ਪਾਰ ਪਹੁੰਚ ਚੁੱਕੇ ਹਨ। ਪੈਟਰੋਲੀਅਮ ਕੰਪਨੀਆਂ ਹਰ ਰੋਜ਼ ਕੀਮਤਾਂ ਵਿਚ ਵਾਧਾ ਕਰ ਰਹੀਆਂ ਹਨ। ਜਨਤਾ ਵਧਦੀਆਂ ਕੀਮਤਾਂ ਦੀ ਮਾਰ ਤੋਂ ਪ੍ਰੇਸ਼ਾਨ ਹੈ। ਇਸ ਸਭ ਵਿਚਾਲੇ ਦੇਸ਼ ਦੇ ਪੈਟਰੋਲਿਅਮ ਮੰਤਰੀ ਨੇ ਸੰਕੇਤ ਦੇ ਦਿੱਤੇ ਹਨ ਕਿ ਡੀਜ਼ਲ-ਪੈਟਰੋਲ ਦੀਆਂ ਵਧਦੀਆਂ ਕੀਮਤਾਂ ਤੋਂ ਅਜੇ ਨਿਜਾਤ ਨਹੀਂ ਮਿਲਣ ਵਾਲੀ।

ਪੜੋ ਹੋਰ ਖਬਰਾਂ: Delta ਵੈਰੀਏਂਟ 40 ਫੀਸਦੀ ਜ਼ਿਆਦਾ ਖਤਰਨਾਕ, ਬ੍ਰਿਟੇਨ ਨੇ ਵੈਕਸੀਨ ਲੈ ਚੁੱਕੇ ਲੋਕਾਂ ਨੂੰ ਵੀ ਕੀਤਾ ਅਲਰਟ

ਗੁਜਰਾਤ ਪੁੱਜੇ ਕੇਂਦਰੀ ਪੈਟਰੋਲਿਅਮ ਮੰਤਰੀ ਧਰਮੇਂਦਰ ਪ੍ਰਧਾਨ ਤੋਂ ਸਵਾਲ ਪੁੱਛਿਆ ਗਿਆ ਕਿ ਕੀ ਅਸਮਾਨ ਛੂ ਰਹੀਆਂ ਡੀਜ਼ਲ-ਪੈਟਰੋਲ ਦੀਆਂ ਕੀਮਤਾਂ ਘੱਟ ਹੋਣਗੀਆਂ? ਇਸ ਸਵਾਲ ਦੇ ਜਵਾਬ ਵਿਚ ਧਰਮੇਂਦਰ ਪ੍ਰਧਾਨ ਨੇ ਕਿਹਾ ਕਿ ਅਜੇ ਸਰਕਾਰ ਦੀ ਆਮਦਨੀ ਕਾਫ਼ੀ ਘੱਟ ਹੋ ਗਈ ਹੈ। ਵਿੱਤੀ ਸਾਲ 2020-21 ਦੌਰਾਨ ਆਮਦਨੀ ਘੱਟ ਰਹੀ ਅਤੇ ਇਸਦੇ 2021-22 ਵਿਚ ਵੀ ਘੱਟ ਰਹਿਣ ਦੇ ਆਸਾਰ ਹਨ। ਉਨ੍ਹਾਂ ਨੇ ਕਿਹਾ ਕਿ ਆਮਦਨੀ ਘੱਟ ਹੋਈ ਹੈ ਅਤੇ ਸਰਕਾਰ ਦਾ ਖਰਚ ਵਧਿਆ ਹੈ।

ਪੜੋ ਹੋਰ ਖਬਰਾਂ: ਰੇਪ ਕੇਸ 'ਚ ਸਜ਼ਾ ਕੱਟ ਰਹੇ ਰਾਮ ਰਹੀਮ ਨੂੰ ਮੇਦਾਂਤਾ ਹਸਪਤਾਲ ਮਿਲਣ ਪਹੁੰਚੀ ਹਨੀਪ੍ਰੀਤ

ਧਰਮੇਂਦਰ ਪ੍ਰਧਾਨ ਨੇ ਕਿਹਾ ਕਿ ਹੈਲਥ ਸੈਕਟਰ ਵਿਚ ਖਰਚਾ ਵਧਿਆ ਹੈ। ਵੈਲਫੇਅਰ ਐਕਟੀਵਿਟੀਜ਼ ਵਿਚ ਵੀ ਸਰਕਾਰ ਖਰਚ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਵਧੇ ਖਰਚ ਅਤੇ ਘੱਟ ਹੋਈ ਆਮਦਨੀ ਨੂੰ ਵੇਖਦੇ ਹੋਏ ਡੀਜ਼ਲ-ਪੈਟਰੋਲ ਦੇ ਮੁੱਲ ਘੱਟ ਕਰਨ ਦਾ ਇਹ ਠੀਕ ਵਕਤ ਨਹੀਂ ਹੈ। ਦੇਸ਼ ਦੇ ਪੈਟਰੋਲਿਅਮ ਮੰਤਰੀ ਨੇ ਸਾਫ਼ ਕਿਹਾ ਕਿ ਡੀਜ਼ਲ ਅਤੇ ਪੈਟਰੋਲ ਦੇ ਮੁੱਲ ਫਿਲਹਾਲ ਘੱਟ ਨਹੀਂ ਹੋਣਗੇ। ਉਨ੍ਹਾਂ ਨੇ ਇਸ ਦੀਆਂ ਕੀਮਤਾਂ ਵਿਚ ਹੋ ਰਹੀ ਬੇਤਹਾਸ਼ਾ ਵਾਧੇ ਦੇ ਕਾਰਨ ਵੀ ਦੱਸੇ।

ਪੜੋ ਹੋਰ ਖਬਰਾਂ: ਸ਼੍ਰੋਮਣੀ ਅਕਾਲੀ ਦਲ ਨੇ ‘ਬਲਬੀਰ ਸਿੱਧੂ’ ਦੀ ਰਿਹਾਇਸ਼ ਅੱਗੇ ਲਾਇਆ ਧਰਨਾ

ਪੈਟਰੋਲਿਅਮ ਮੰਤਰੀ ਨੇ ਕਿਹਾ ਕਿ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਵਿਚ ਵਾਧੇ ਦੇ ਪਿੱਛੇ ਮੁੱਖ ਕਾਰਨ ਅੰਤਰਰਾਸ਼ਟਰੀ ਬਾਜ਼ਾਰ ਵਿਚ ਤੇਜੀ ਹੈ। ਉਨ੍ਹਾਂ ਨੇ ਕਿਹਾ ਕਿ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦਾ ਭਾਅ 70 ਡਾਲਰ ਪ੍ਰਤੀ ਬੈਰਲ ਦੇ ਕਰੀਬ ਪਹੁੰਚ ਗਿਆ ਹੈ। ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਇਸ ਲਈ ਵੱਧ ਰਹੀਆਂ ਹਨ। ਧਿਆਨ ਯੋਗ ਹੈ ਕਿ ਡੀਜ਼ਲ-ਪੈਟਰੋਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਨੀਤੀ ਕਮਿਸ਼ਨ ਦੇ ਵਾਇਸ ਚੇਅਰਮੈਨ ਰਾਜੀਵ ਕੁਮਾਰ ਨੇ ਕਿਹਾ ਸੀ ਕਿ ਸਰਕਾਰ ਨੂੰ ਕੁਝ ਕਰਨਾ ਚਾਹੀਦਾ ਹੈ।

-PTC News

Related Post