Thu, Apr 25, 2024
Whatsapp

Delta ਵੈਰੀਏਂਟ 40 ਫੀਸਦੀ ਜ਼ਿਆਦਾ ਖਤਰਨਾਕ, ਬ੍ਰਿਟੇਨ ਨੇ ਵੈਕਸੀਨ ਲੈ ਚੁੱਕੇ ਲੋਕਾਂ ਨੂੰ ਵੀ ਕੀਤਾ ਅਲਰਟ

Written by  Baljit Singh -- June 07th 2021 02:47 PM
Delta ਵੈਰੀਏਂਟ 40 ਫੀਸਦੀ ਜ਼ਿਆਦਾ ਖਤਰਨਾਕ, ਬ੍ਰਿਟੇਨ ਨੇ ਵੈਕਸੀਨ ਲੈ ਚੁੱਕੇ ਲੋਕਾਂ ਨੂੰ ਵੀ ਕੀਤਾ ਅਲਰਟ

Delta ਵੈਰੀਏਂਟ 40 ਫੀਸਦੀ ਜ਼ਿਆਦਾ ਖਤਰਨਾਕ, ਬ੍ਰਿਟੇਨ ਨੇ ਵੈਕਸੀਨ ਲੈ ਚੁੱਕੇ ਲੋਕਾਂ ਨੂੰ ਵੀ ਕੀਤਾ ਅਲਰਟ

ਨਵੀਂ ਦਿੱਲੀ: ਭਾਰਤ ਵਿਚ ਮੌਜੂਦ ਕੋਰੋਨਾ ਵਾਇਰਸ ਦਾ ਡੈਲਟਾ ਵੈਰੀਏਂਟ ਹੁਣ ਕਮਜ਼ੋਰ ਪੈ ਰਿਹਾ ਹੈ। ਇਸ ਦੀ ਵਜ੍ਹਾ ਨਾਲ ਦੇਸ਼ ਵਿਚ ਦੂਜੀ ਲਹਿਰ ਆਈ ਸੀ। ਪਰ ਇਸ ਵਾਇਰਸ ਦੀ ਵਜ੍ਹਾ ਨਾਲ ਪੂਰੀ ਦੁਨੀਆ ਹੁਣ ਪ੍ਰੇਸ਼ਾਨ ਹੈ। ਕਿਉਂਕਿ ਇਸ ਦੀ ਵਜ੍ਹਾ ਨਾਲ ਦੁਨੀਆ ਦੇ ਕਈ ਦੇਸ਼ਾਂ ਵਿਚ ਕੋਰੋਨਾ ਇਨਫੈਕਸ਼ਨ ਦੀ ਗਿਣਤੀ ਹੇਠਾਂ ਨਹੀਂ ਆ ਰਹੀ ਹੈ। ਯੂਨਾਈਟਿਡ ਕਿੰਗਡਮ ਵਿਚ ਡੈਲਟਾ ਵੈਰੀਏਂਟ ਨੂੰ ਪਹਿਲਾਂ B.1.617.2 ਕਿਹਾ ਜਾਂਦਾ ਸੀ। ਹਾਲ ਹੀ WHO ਨੇ ਸਾਰੇ ਵੈਰੀਏਂਟ ਨੂੰ ਨਾਮ ਦਿੱਤੇ ਹਨ। ਜਿਸ ਵਿਚ ਇਸ ਕੋਰੋਨਾ ਵੈਰੀਏਂਟ ਨੂੰ ਡੈਲਟਾ ਵੈਰੀਏਂਟ ਬੁਲਾਇਆ ਜਾ ਰਿਹਾ ਹੈ। ਇਸ ਵੈਰੀਏਂਟ ਨੂੰ ਪਿਛਲੇ ਸਾਲ ਅਕਤੂਬਰ 2020 ਨੂੰ ਭਾਰਤ ਵਿਚ ਦਰਜ ਕੀਤਾ ਗਿਆ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇੰਗਲੈਂਡ ਵਿਚ ਡੈਲਟਾ ਵੈਰੀਏਂਟ ਦੀ ਵਜ੍ਹਾ ਨਾਲ ਲਾਕਡਾਊਨ ਵਿਚ ਦਿੱਤੀ ਗਈ ਰਾਹਤ ਨੂੰ ਇਸ ਮਹੀਨੇ ਦੇ ਅਖੀਰ ਤੱਕ ਵਾਪਸ ਲਿਆ ਜਾ ਸਕਦਾ ਹੈ। ਕਿਉਂਕਿ ਅਜਿਹਾ ਸ਼ੱਕ ਹੈ ਕਿ ਡੈਲਟਾ ਵੈਰੀਏਂਟ ਦੀ ਵਜ੍ਹਾ ਨਾਲ ਉੱਥੇ ਕੋਰੋਨਾ ਇਨਫੈਕਸ਼ਨ ਦੀ ਤੀਜੀ ਲਹਿਰ ਆ ਸਕਦੀ ਹੈ। UK ਦੇ ਸਿਹਤ ਮੰਤਰੀ ਮੰਤਰੀ ਮੈਟ ਹੈਨਕਾਕ ਨੇ ਕਿਹਾ ਕਿ ਡੈਲਟਾ ਵੈਰੀਏਂਟ ਅਲਫਾ ਵੈਰੀਏਂਟ ਤੋਂ 40 ਫੀਸਦੀ ਜ਼ਿਆਦਾ ਇਨਫੈਕਟਿਡ ਹੈ। ਇਹ ਪੂਰੇ ਇੰਗਲੈਂਡ ਲਈ ਚਿੰਤਾ ਦੀ ਗੱਲ ਹੈ। ਜਿਨ੍ਹਾਂ ਲੋਕਾਂ ਨੂੰ ਵੈਕਸੀਨ ਦੀਆਂ ਦੋ ਡੋਜ਼ ਲੱਗ ਚੁੱਕੀਆਂ ਹਨ, ਉਹ ਵੀ ਇਸ ਵੈਰੀਏਂਟ ਦੀ ਚਪੇਟ ਵਿਚ ਵਾਪਸ ਆ ਸਕਦੇ ਹੈ। ਜਾਂ ਫਿਰ ਕਿਸੇ ਹੋਰ ਵੈਰੀਏਂਟ ਦੇ ਕਿਉਂਕਿ ਇਨ੍ਹਾਂ ਦਾ ਜੈਨੇਟਿਕ ਮਿਊਟੇਸ਼ਨ ਹੋ ਚੁੱਕਿਆ ਹੈ। ਡੈਲਟਾ ਵੈਰੀਏਂਟ ਫਿਲਹਾਲ UK ਵਿਚ ਸਭ ਤੋਂ ਖਤਰਨਾਕ ਕੋਰੋਨਾ ਵੈਰੀਏਂਟ ਬਣ ਕੇ ਸਾਹਮਣੇ ਆਇਆ ਹੈ। ਇਸ ਤੋਂ ਪਹਿਲਾਂ ਅਲਫਾ ਵੈਰੀਏਂਟ ਜਿਸ ਨੂੰ ਕੇਂਟ ਵੈਰੀਏਂਟ ਵੀ ਕਿਹਾ ਜਾਂਦਾ ਹੈ, ਉਸ ਦੀ ਵਜ੍ਹਾ ਨਾਲ ਯੂਕੇ ਵਿਚ ਜਨਵਰੀ ਵਿਚ ਲਾਕਡਾਊਨ ਲਗਾਉਣਾ ਪਿਆ ਸੀ। ਮੈਟ ਹੈਨਕਾਕ ਨੇ ਦੱਸਿਆ ਕਿ ਸਾਡੇ ਵਿਗਿਆਨੀਆਂ ਨੇ ਜਾਂਚ ਕੀਤੀ ਹੈ, ਉਸਦੇ ਬਾਅਦ ਇਹ ਗੱਲ ਪੁਖਤਾ ਕੀਤੀ ਹੈ ਡੈਲਟਾ ਵੈਰੀਏਂਟ ਅਲਫਾ ਵੈਰਿਏਂਟ ਤੋਂ 40 ਫੀਸਦੀ ਜ਼ਿਆਦਾ ਇਨਫੈਕਟਿਡ ਹੈ। -PTC News


Top News view more...

Latest News view more...