Greta Thunberg ‘toolkit’ case: 'ਤੇ ਵੱਡਾ ਐਕਸ਼ਨ, ਵਾਤਾਵਰਨ ਕਾਰਕੁਨ ਗ੍ਰਿਫ਼ਤਾਰ

By  Jagroop Kaur February 14th 2021 06:12 PM

ਟੂਲਕਿੱਟ ਮਾਮਲੇ 'ਤੇ ਵੱਡਾ ਐਕਸ਼ਨ ਲੈਂਦਿਆਂ ਬੰਗਲੂਰੂ ਤੋਂ climate activist ਦਿਸ਼ਾ ਰਵੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਵਾਤਾਵਰਨ ਕਾਰਕੁਨ ਗ੍ਰੇਟਾ ਥਨਬਰਗ 'ਟੂਲਕਿੱਟ' ਕੇਸ Toolkit Case 'ਚ ਇਹ ਪਹਿਲੀ ਗ੍ਰਿਫ਼ਤਾਰੀ ਹੋਈ ਹੈ। ਦਿੱਲੀ ਪੁਲਿਸ ਦੇ ਸਾਈਬਰ ਸੈੱਲ ਨੇ ਬੰਗਲੁਰੂ ਤੋਂ 21 ਸਾਲਾ ਕਲਾਈਮੇਟ ਐਕਟੀਵਿਸਟ ਦਿਸ਼ਾ ਰਵੀ ਨੂੰ ਗ੍ਰਿਫ਼ਤਾਰ ਕੀਤਾ ਹੈ।

ਪੜ੍ਹੋ ਹੋਰ ਖ਼ਬਰਾਂ : ਮੋਗਾ ‘ਚ ਵੋਟ ਪਾਉਣ ਜਾ ਰਹੇ ਪਤੀ -ਪਤਨੀ ਨਾਲ ਵਾਪਰਿਆ ਭਿਆਨਕ ਸੜਕ ਹਾਦਸਾ, ਪਤਨੀ ਦੀ ਮੌਤ
ਦੱਸ ਦਈਏ ਕਿ ਦਿਸ਼ਾ ਰਵੀ ਫ੍ਰਾਈਡੇ ਫਾਰ ਫਿਊਚਰ ਕੰਪੇਨ ਦੀ ਫਾਉਂਡਰ ਮੈਂਬਰਾਂ ਵਿੱਚੋਂ ਇੱਕ ਹੈ। 4 ਫਰਵਰੀ ਨੂੰ ਦਿੱਲੀ ਪੁਲਿਸ ਨੇ 'ਟੂਲਕਿੱਟ' ਨੂੰ ਲੈ ਕੇ ਕੇਸ ਦਰਜ ਕੀਤਾ ਸੀ। ਇਸ ਬਾਰੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਦਿਸ਼ਾ ਰਵੀ ਕੇਸ ਦੀ ਇੱਕ ਕੜੀ ਹੈ। ਸ਼ੁਰੂਆਤੀ ਪੁੱਛਗਿੱਛ 'ਚ ਦਿਸ਼ਾ ਨੇ ਦੱਸਿਆ ਕਿ ਉਸ ਨੇ 'ਟੂਲਕਿੱਟ' 'ਚ ਕੁਝ ਚੀਜ਼ਾਂ ਐਡਿਟ ਕੀਤੀਆਂ ਤੇ ਫਿਰ ਉਸ ਨੇ ਕੁਝ ਚੀਜ਼ਾਂ ਜੋੜੀਆਂ ਤੇ ਅੱਗੇ ਭੇਜੀਆਂ ਸੀ। ਫਿਲਹਾਲ ਅੱਗੇ ਹੋਰ ਪੁੱਛਗਿੱਛ ਜਾਰੀ ਹੈ। ਪੜ੍ਹੋ ਹੋਰ ਖ਼ਬਰਾਂ : ਪੱਟੀ ‘ਚ ਕਾਂਗਰਸੀ ਵਰਕਰਾਂ ਨੇ ਆਪ ਵਰਕਰਾਂ ‘ਤੇ ਕੀਤਾ ਹਮਲਾ ,ਗੋਲੀ ਚੱਲਣ ਨਾਲ ਇੱਕ ਜ਼ਖਮੀ
ਦੱਸ ਦਈਏ ਕਿ 'ਟੂਲਕਿੱਟ' ਸਬੰਧੀ ਐਫਆਈਆਰ 'ਚ ਦਿੱਲੀ ਪੁਲਿਸ ਨੇ 4 ਫਰਵਰੀ ਨੂੰ ਆਈਪੀਸੀ ਦੀ ਧਾਰਾ 124 ਏ (ਦੇਸ਼ ਧ੍ਰੋਹ), 153 ਏ (ਧਾਰਮਿਕ ਆਧਾਰਾਂ 'ਤੇ ਵੱਖ-ਵੱਖ ਸਮੂਹਾਂ ਵਿੱਚ ਦੁਸ਼ਮਣੀ ਪੈਦਾ ਕਰਨਾ), 153 ਤੇ 120 ਬੀ ਤਹਿਤ ਕੇਸ ਦਰਜ ਕੀਤੇ ਗਏ ਸੀ। ਦਿੱਲੀ ਪੁਲਿਸ ਦੇ ਵਿਸ਼ੇਸ਼ ਸੀਪੀ ਕ੍ਰਾਈਮ ਪ੍ਰਵੀਰ ਰੰਜਨ ਨੇ ਦੱਸਿਆ ਸੀ ਕਿ ਐਫਆਈਆਰ ਵਿੱਚ ਕਿਸੇ ਵੀ ਵਿਅਕਤੀ ਦਾ ਨਾਂ ਨਹੀਂ। ਟਵੀਟ ਅਤੇ ਟੂਲਕਿੱਟ ਦੀ ਜਾਂਚ ਕੀਤੀ ਜਾ ਰਹੀ ਹੈ।Image result for (Greta Thunberg toolkitt ਮੁੱਢਲੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ 'ਟੂਲਕਿੱਟ' ਖਾਲਿਸਤਾਨ ਪੱਖੀ ਸੰਸਥਾ ਵੱਲੋਂ ਤਿਆਰ ਕੀਤੀ ਗਈ ਹੈ। 'ਟੂਲਕਿੱਟ' ਦੇ ਨਿਰਮਾਤਾ ਜਿਸ ਨੇ ਕਿਸਾਨਾਂ ਦੀ ਕਾਰਗੁਜ਼ਾਰੀ ਦੇ ਸਬੰਧ ਵਿੱਚ ਸਮਾਜਿਕ ਤਾਣੇ-ਬਾਣੇ ਨੂੰ ਨੁਕਸਾਨ ਪਹੁੰਚਾਇਆ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ।

Related Post