ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਹੋਲਾ ਮੁਹੱਲਾ ਮੌਕੇ ਪਾਬੰਦੀ ਦੇ ਆਦੇਸ਼ ਜਾਰੀ

By  Riya Bawa February 28th 2022 06:01 PM

ਸ੍ਰੀ ਅਨੰਦਪੁਰ ਸਾਹਿਬ: ਸੋਨਾਲੀ ਗਿਰਿ ਆਈ.ਏ.ਐਸ ਜਿਲ੍ਹਾ ਮੈਜਿਸਟ੍ਰੇਟ ਰੂਪਨਗਰ ਨੇ ਜਾਬਤਾ ਫੋਜ਼ਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਹੁਕਮ ਜਾਰੀ ਕੀਤੇ ਹਨ ਕਿ ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ ਮੁਹੱਲੇ ਦੌਰਾਨ ਕਿਸੇ ਵੀ ਵਿਅਕਤੀ ਦੇ ਅਸਲਾ ਲੈ ਕੇ ਚੱਲਣ ਤੇ ਪੂਰਨ ਪਾਬੰਦੀ ਹੋਵੇਗੀ। ਪ੍ਰੰਤੂ ਇਹ ਪਾਬੰਦੀ ਡਿਊਟੀ ਤੇ ਤੈਨਾਤ ਪੁਲਿਸ/ਪੈਰਾ ਮਿਲਟਰੀ ਫੋਰਸਿਜ਼ ਦੇ ਅਧਿਕਾਰੀਆਂ/ਕਰਮਚਾਰੀਆਂ ਤੇ ਲਾਗੂ ਨਹੀ ਹੋਵੇਗੀ। ਇਸ ਤੋ ਇਲਾਵਾ ਜੇਕਰ ਕੁਝ ਮਹੱਤਵਪੂਰਨ ਸਖਸੀਅਤਾ ਨੂੰ ਉਨ੍ਹਾਂ ਦੀ ਸੁਰੱਖਆ ਲਈ ਅਸਲਾ ਰੱਖਣ ਦੀ ਲੋੜ ਹੋਵੇਗੀ ਤਾਂ ਉਹ ਸੀਨੀਅਰ ਪੁਲਿਸ ਕਪਤਾਨ ਰੂਪਨਗਰ ਦੀ ਸਿਫਾਰਿਸ਼ ਉਪਰੰਤ ਵਧੀਕ ਜਿਲ੍ਹਾ ਮੈਜਿਸਟ੍ਰੇਟ ਰੂਪਨਗਰ ਤੋ ਸਪੈਸ਼ਲ ਪ੍ਰਵਾਨਗੀ ਲੈ ਕੇ ਅਸਲਾ ਰੱਖ ਸਕਣਗੇ।

 ਜਿਲ੍ਹਾ ਮੈਜਿਸਟ੍ਰੇਟ ਵਲੋਂ ਹੋਲਾ ਮੁਹੱਲਾ ਮੌਕੇ ਪਾਬੰਦੀ ਦੇ ਆਦੇਸ਼ ਜਾਰੀ

ਜਿਲ੍ਹਾ ਮੈਜਿਸਟ੍ਰੇਟ ਨੇ ਇਹ ਵੀ ਆਦੇਸ਼ ਜਾਰੀ ਕੀਤੇ ਹਨ ਕਿ ਹੋਲੇ ਮੁਹੱਲੇ ਦੌਰਾਨ ਗੁਲਾਲ ਵੇਚਣ ਅਤੇ ਗੁਲਾਲ ਉਡਾਉਣ/ਸੁੱਟਣ ਤੇ ਪੂਰਨ ਪਾਬੰਦੀ ਹੋਵੇਗੀ ਪ੍ਰੰਤੂ ਇਤਿਹਾਸਕ ਪ੍ਰੰਮਪਰਾਵਾ ਅਨੁਸਾਰ ਨਿਹੰਗ ਸਿੰਘਾਂ ਨੂੰ ਮਿਤੀ 19 ਮਾਰਚ ਨੂੰ ਨਗਰ ਕੀਰਤਨ ਦੌਰਾਨ ਗੁਲਾਲ ਦੀ ਵਰਤੋ ਤੇ ਛੋਟ ਰਹੇਗੀ। ਜਿਲ੍ਹਾ ਮੈਜਿਸਟ੍ਰੇਟ ਨੇ ਇਹ ਵੀ ਆਦੇਸ਼ ਜਾਰੀ ਕੀਤੇ ਹਨ ਕਿ ਹੋਲੇ ਮੁਹੱਲੇ ਦੌਰਾਨ ਆਮ ਪਬਲਿਕ ਵਲੋ ਪਟਾਂਕੇ/ ਆਤਿਸ਼ਬਾਜੀ ਚਲਾਉਣ ਤੇ ਪਾਬੰਦੀ ਹੋਵੇਗੀ ਪ੍ਰੰਤੂ ਐਸ.ਜੀ.ਪੀ.ਸੀ ਜਾਂ ਹੋਰ ਧਾਰਮਿਕ ਅਦਾਰਿਆਂ ਨੂੰ ਉਪ ਮੰਡਲ ਮੈਜਿਸਟ੍ਰੇਟ ਕਮ ਮੇਲਾ ਅਫਸਰ ਸ੍ਰੀ ਅਨੰਦਪੁਰ ਸਾਹਿਬ ਦੀ ਪ੍ਰਵਾਨਗੀ ਨਾਲ ਵਿਧੀਬੱਧ ਤਰੀਕੇ ਨਾਲ ਆਤਿਸਬਾਜ਼ੀ ਚਲਾਉਣ ਦੀ ਪਾਬੰਦੀ ਤੇ ਛੋਟ ਹੋਵੇਗੀ।

ਜਿਲ੍ਹਾ ਮੈਜਿਸਟ੍ਰੇਟ ਵਲੋਂ ਹੋਲਾ ਮੁਹੱਲਾ ਮੌਕੇ ਪਾਬੰਦੀ ਦੇ ਆਦੇਸ਼ ਜਾਰੀ

ਜਿਲ੍ਹਾ ਮੈਜਿਸਟ੍ਰੇਟ ਨੇ ਇਹ ਵੀ ਆਦੇਸ਼ ਜਾਰੀ ਕੀਤੇ ਹਨ ਕਿ ਹੋਲੇ ਮੁਹੱਲੇ ਦੋਰਾਨ ਭੰਗ, ਤੰਬਾਕੂ, ਸਿਗਰਟ, ਬੀੜੀ, ਜਰਦਾ, ਗੁਟਕਾ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਵਿਕਰੀ ਅਤੇ ਵਰਤੋ ਤੇ ਪੂਰਨ ਤੌਰ ਤੇ ਪਾਬੰਦੀ ਹੋਵੇਗੀ। ਜਿਲ੍ਹਾ ਮੈਜਿਸਟ੍ਰੇਟ ਨੇ ਇਹ ਵੀ ਆਦੇਸ਼ ਜਾਰੀ ਕੀਤੇ ਹਨ ਕਿ ਹੋਲੇ ਮਹੱਲੇ ਦੌਰਾਨ ਕਾਂਰਾਂ, ਮੋਟਰ ਸਾਈਕਲਾਂ ਜਾਂ ਹੋਰ ਵਾਹਨਾਂ ਵਲੋਂ ਪ੍ਰੈਸ਼ਰ ਹਾਰਨ ਵਜਾਉਣ ਤੇ ਅਤੇ ਕੋਈ ਅਜਿਹਾ ਯੰਤਰ ਜਿਸ ਨਾਲ ਉਚੀਆ ਆਵਾਜਾਂ ਨਿਕਲਦੀਆਂ ਹੋਣ ਲਗਾਉਣ ਤੇ ਅਤੇ ਸਲੈਸਰ ਉਤਾਰ ਕੇ ਵਾਹਨ ਚਲਾਉਣ ਤੇ ਪੂਰਨ ਪਾਬੰਦੀ ਹੋਵੇਗੀ।

ਇਹ ਹੁਕਮ 14 ਮਾਰਚ ਤੋ 19 ਮਾਰਚ ਤੱਕ ਲਾਗੂ ਰਹਿਣਗੇ। ਇਹ ਹੁਕਮ ਮਾਮਲੇ ਦੀ ਤਤਪਰਤਾ ਨੂੰ ਧਿਆਨ ਵਿਚ ਰੱਖਦੇ ਹੋਏ ਇਕ ਤਰਫਾ ਪਾਸ ਕੀਤਾ ਜਾਂਦਾ ਹੈ। ਆਪਣੇ ਆਦੇਸ਼ ਵਿਚ ਉਨ੍ਹਾਂ ਕਿਹਾ ਹੈ ਕਿ ਹੋਲਾ ਮੁਹੱਲਾ ਦਾ ਇਤਿਹਾਸਕ ਤਿਉਹਾਰ ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ 14 ਤੋ 19 ਮਾਰਚ ਤੱਕ ਮਨਾਇਆ ਜਾ ਰਿਹਾ ਹੈ। ਹਰ ਸਾਲ ਦੀ ਤਰਾਂ ਲੱਖਾਂ ਸ਼ਰਧਾਲੂ ਇਸ ਮੌਕੇ ਤੇ ਧਾਰਮਿਕ ਭਾਵਨਾਂਵਾਂ ਨਾਲ ਇਨ੍ਹਾਂ ਨਗਰਾਂ ਵਿਚ ਆਉਣਗੇ।

ਜਿਲ੍ਹਾ ਮੈਜਿਸਟ੍ਰੇਟ ਵਲੋਂ ਹੋਲਾ ਮੁਹੱਲਾ ਮੌਕੇ ਪਾਬੰਦੀ ਦੇ ਆਦੇਸ਼ ਜਾਰੀ

ਇਸ ਮੌਕੇ ਇਹ ਯਕੀਨੀ ਬਣਾਉਣਾ ਜਰੂਰੀ ਹੈ ਕਿ ਪਬਲਿਕ ਦੇ ਕਿਸੇ ਵੀ ਵਿਅਕਤੀ ਜਾਂ ਗਰੁੱਪ ਵਲੋਂ ਕੋਈ ਅਜਿਹੀ ਕਾਰਵਾਈ ਨਾ ਕੀਤੀ ਜਾਏ, ਜਿਸ ਨਾਲ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ ਜਾਂ ਉਹ ਤੰਗ ਪ੍ਰੇਸ਼ਾਨ ਹੋਣ। ਇਸ ਲਈ ਲੋਕ ਹਿੱਤ ਵਿਚ ਅਤੇ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਇਹ ਜਰੂਰੀ ਸਮਝਿਆ ਜਾਂਦਾ ਹੈ ਕਿ ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ ਮੁਹੱਲਾਂ ਦੌਰਾਨ ਲੋਕਾਂ ਦੀਆਂ ਭਾਵਨਾਂਵਾਂ ਨੂੰ ਠੇਸ ਪਹੁੰਚਾਉਣ ਅਤੇ ਤੰਗ ਪ੍ਰੇਸ਼ਾਨ ਕਰਨ ਵਾਲੀਆ ਗਤੀਵਿਧੀਆਂ ਨੂੰ ਰੋਕਣ ਲਈ ਮਿਤੀ 14 ਤੋ 19 ਮਾਰਚ ਤੱਕ ਇਹ ਜਰੂਰੀ ਪਾਬੰਦੀਆਂ ਲਗਾਈਆਂ ਜਾਣ। ਜਿਸ ਨਾਲ ਸੰਗਤਾਂ ਤੇ ਸ਼ਰਧਾਲੂਆਂ ਨੂੰ ਪੂਰੀ ਸਹੂਲਤ ਦਿੱਤੀ ਜਾਵੇ।

-PTC News

Related Post