ਮੋਬਾਈਲ ਯੂਜ਼ਰ ਜ਼ਰਾ ਇਹਨਾਂ ਸਾਵਧਾਨੀਆਂ ਦਾ ਰੱਖਣ ਖ਼ਿਆਲ

By  Jagroop Kaur October 7th 2020 09:52 PM

ਅੱਜ ਸਾਡੇ ਲਈ ਜਿੰਨਾ ਖਾਣਾ ਪੀਣਾ ਲਾਜ਼ਮੀ ਹੈ ਉੰਨਾ ਹੀ ਮੋਬਾਇਲ ਵੀ ਸਾਡੇ ਜੀਵਨ ਦਾ ਇਕ ਅਹਿਮ ਹਿੱਸਾ ਬਣ ਗਿਆ ਹੈ। ਜਿਸ ਤੋਂ ਬਿਨਾ ਅਸੀਂ ਅਧੂਰਾ ਜਿਹਾ ਮਹਿਸੂਸ ਕਰਦੇ ਹਾਂ। ਪਰ ਕਿ ਤੁਹਾਨੂੰ ਪਤਾ ਹੈ ? ਕਿ ਅੱਜ ਦੇ ਸਮੇਂ ’ਚ ਜ਼ਿੰਦਗੀ ਦੀ ਆਪਣੀ ਅਹਿਮ ਥਾਂ ਬਣਾ ਲਈ ਹੈ। ਹੁਣ ਲੋਕ ਸੌਣ ਤੋਂ ਲੈ ਕੇ ਖਾਣਾ ਖਾਂਦੇ ਸਮੇਂ ਤਕ ਮੋਬਾਇਲ ਦੀ ਵਰਤੋਂ ਕਰਦੇ ਹਨ। ਹਾਲਾਂਕਿ, ਲੋਕਾਂ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਹੈ ਕਿ ਇਹ ਡਿਵਾਈਸ ਉਨ੍ਹਾਂ ਦੀ ਸਿਹਤ ਨੂੰ ਕਿੰਨਾ ਨੁਕਸਾਨ ਪਹੁੰਚਾ ਸਕਦਾ ਹੈ।

The 7 most annoying mobile phone users - BTਦਰਅਸਲ, ਫੋਨ ’ਚੋਂ ਨਿਕਲਣ ਵਾਲੀ ਰੇਡੀਏਸ਼ਨ ਲੋਕਾਂ ਦੇ ਸਿਹਤ ਨੂੰ ਇੰਨਾ ਨੁਕਸਾਨ ਪਹੁੰਚਾਉਂਦੀ ਹੈ ਕਿ ਹੁਣ ਉਨ੍ਹਾਂ ਨੂੰ ਅੱਖਾਂ ’ਚ ਜਲਣ ਅਤੇ ਨੀਂਦ ਨਾ ਆਉਣ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਹੀ ਦੂਜੇ ਪਾਸੇ ਫੋਨ ਕਿੱਥੇ ਰੱਖਣਾ ਚਾਹੀਦਾ ਹੈ, ਇਹ ਵੀ ਵੱਡਾ ਵਿਸ਼ਾ ਬਣ ਗਿਆ ਹੈ। ਇਸ ਮੁੱਦੇ ਨੂੰ ਲੈ ਕੇ ਵੀ ਮਾਹਿਰਾਂ ਦਾ ਮੰਨਣਾ ਹੈ ਕਿ ਫੋਨ ਗਲਤ ਥਾਂ ’ਤੇ ਰੱਖਣ ਨਾਲ ਵੀ ਲੋਕ ਬੀਮਾਰੀਆਂ ਦੀ ਚਪੇਟ ’ਚ ਆ ਸਕਦੇ ਹਨ। ਤਾਂ ਅਜਿਹੇ ’ਚ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿੱਥੇ ਫੋਨ ਨਾ ਰੱਖਣ ਨਾਲ ਤੁਸੀਂ ਆਪਣੇ ਆਪ ਨੂੰ ਸਿਰ ਦਰਦ ਜਾਂ ਪਿੱਠ ਦਰਦ ਵਰਗੀਆਂ ਬੀਮਾਰੀਆਂ ਤੋਂ ਬਚਾਅ ਸਕਦੇ ਹੋ। ਆਓ ਜਾਣਦੇ ਹਾਂ ਵਿਸਤਾਰ ਨਾਲ...

Nigeria's active mobile phone users hit 146m in January 2018 – NCC |  Businessamliveਸਿਰਹਾਣੇ ਦੇ ਹੇਠਾਂ ਨਾ ਰੱਖੋ ਮੋਬਾਇਲ

ਜ਼ਿਆਦਾਤਰ ਲੋਕ ਆਪਣਾ ਮੋਬਾਇਲ ਸਿਰਹਾਣੇ ਦੇ ਹੇਠਾਂ ਰੱਖ ਕੇ ਸੌਂ ਜਾਂਦੇ ਹਨ। ਜੇਕਰ ਤੁਸੀਂ ਵੀ ਅਜਿਹਾ ਕਰਦੇ ਹੋ ਤਾਂ ਭੁੱਲ ਕੇ ਵੀ ਅਜਿਹਾ ਨਾ ਕਰੋ। ਫੋਨ ’ਚੋਂ ਨਿਕਲਣ ਵਾਲੀ ਇਲੈਕਟ੍ਰੋਮੈਗਨੇਟਿਕ ਰੇਡੀਏਸ਼ਨ ਨਾਲ ਤੁਹਾਡੇ ਸਿਰ ’ਚ ਦਰਦ ਹੋ ਸਕਦਾ ਹੈ। ਨਾਲ ਹੀ ਤੁਹਾਨੂੰ ਚੱਕਰ ਆਉਣੇ ਸ਼ੁਰੂ ਹੋ ਸਕਦੇ ਹਨ। ਉਥੇ ਹੀ ਡਾਕਟਰਾਂ ਦਾ ਮੰਨਣਾ ਹੈ ਕਿ ਫੋਨ ’ਚੋਂ ਨਿਕਲਣ ਵਾਲੀ ਰੇਡੀਏਸ਼ਨ ਇਨਸਾਨ ਲਈ ਬਹੁਤ ਹਾਨੀਕਾਰਕ ਹੈ।4 Strange Sciatica Causesਪਿਛਲੇ ਜੇਬ ’ਚ ਨਾ ਰੱਖੋ ਮੋਬਾਇਲ

ਕਈ ਲੋਕ ਫੋਨ ਨੂੰ ਪਿਛਲੀ ਜੇਬ ’ਚ ਰੱਖਦੇ ਹਨ। ਅਜਿਹਾ ਕਰਨਾ ਤੁਹਾਡੇ ਅਤੇ ਤੁਹਾਡੇ ਫੋਨ ਲਈ ਠੀਕ ਨਹੀਂ ਹੈ। ਕਿਉਂਕਿ ਅਜਿਹਾ ਕਰਨ ਨਾਲ ਫੋਨ ਟੁੱਟਣ ਜਾਂ ਚੋਰੀ ਹੋਣ ਦਾ ਖ਼ਤਰਾ ਵੱਧ ਸਕਦਾ ਹੈ। ਨਾਲ ਹੀ ਇਸ ਨਾਲ ਤੁਹਾਡੇ ਪੈਰਾਂ ਦੀਆਂ ਨਾੜੀਆਂ ’ਤੇ ਬੁਰਾ ਅਸਰ ਪੈਂਦਾ ਹੈ, ਜਿਸ ਨਾਲ ਤੁਹਾਡੇ ਪੈਰਾਂ ’ਚ ਦਰਦ ਹੋ ਸਕਦਾ ਹੈ। ਉਥੇ ਹੀ ਸਿੰਪਲਮਾਸਟ ਦੀ ਰਿਪੋਰਟ ਮੁਤਾਬਕ, ਡਾਕਟਰ Orly Avitzur ਦਾ ਕਹਿਣਾ ਹੈ ਕਿ ਫੋਨ ਨੂੰ ਪਿਛਲੀ ਜੇਬ ’ਚ ਰੱਖਣ ਨਾਲ ਪਿੱਠ ’ਚ ਦਰਦ ਦੀ ਸ਼ਿਕਾਇਤ ਹੋ ਸਕਦੀ ਹੈ।A Day With The Huawei P40 Pro - From a Non-Huawei Phone User | Tech360.tvਕੰਨ ਨਾਲ ਚਿਪਕਾ ਕੇ ਫੋਨ ’ਤੇ ਨਾ ਕਰੋ ਗੱਲ

ਫੋਨ ’ਤੇ ਗੱਲ ਕਰਨ ਦੌਰਾਨ ਆਪਣੇ ਕੰਨ ਤੋਂ ਡਿਵਾਈਸ ਨੂੰ ਘੱਟੋ-ਘੱਟ 0.5 ਤੋਂ 1.5 ਸੈਂਟੀਮੀਟਰ ਦੂਰ ਰੱਖੋ। ਅਜਿਹਾ ਕਰਨ ਨਾਲ ਫੋਨ ਦੀ ਸਕਰੀਨ ’ਤੇ ਮੌਜੂਦ ਬੈਕਟੀਰੀਆ ਤੁਹਾਡੀ ਸਕਿਨ ’ਚ ਦਾਖਲ ਹੋ ਕੇ ਨੁਕਸਾਨ ਨਹੀਂ ਪਹੁੰਚਾ ਸਕਣਗੇ। ਇਸ ਤੋਂ ਇਲਾਵਾ ਤੁਸੀਂ ਫੋਨ ’ਤੇ ਗੱਲ ਕਰਨ ਲਈ ਈਅਰਫੋਨ ਦੀ ਵੀ ਵਰਤੋਂ ਕਰ ਸਕਦੇ ਹੋ।Smartphone apps collect and share lots of user data, but how and with whom?  - Chicago Tribuneਛੋਟੇ ਬੱਚਿਆਂ ਕੋਲ ਨਾ ਰੱਖੋ ਮੋਬਾਇਲ

ਛੋਟੇ ਬੱਚਿਆਂ ਕੋਲ ਫੋਨ ਰੱਖਣ ਨਾਲ ਉਨ੍ਹਾਂ ਦੇ ਸਰੀਰ ’ਤੇ ਬੁਰਾ ਅਸਰ ਪੈਂਦਾ ਹੈ। ਉਥੇ ਹੀ, center4research ਦੀ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਛੋਟੇ ਬੱਚਿਆਂ ਕੋਲ ਫੋਨ ਰੱਖਣਾ ਖ਼ਤਰੇ ਤੋਂ ਖਾਲੀ ਨਹੀਂ ਹੈ। ਉਹ ਹਾਈਪਰਐਕਟਿਵਿਟੀ ਅਤੇ ਡਿਫਿਸਿਟ ਡਿਸਆਰਡਰ ਵਰਗੀ ਖ਼ਤਰਨਾਕ ਬੀਮਾਰੀ ਦੀ ਚਪੇਟ ’ਚ ਆ ਸਕਦੇ ਹਨ। ਦੂਜੇ ਪਾਸੇ ਮਾਹਿਰਾਂ ਦਾ ਮੰਨਣਾ ਹੈ ਕਿ ਫੋਨ ’ਚੋਂ ਨਿਕਲਣ ਵਾਲੀ ਰੇਡੀਏਸ਼ਨ ਨਾਲ ਛੱਟੇ ਬੱਚਿਆਂ ਦੇ ਦਿਮਾਗ ਨੂੰ ਬਹੁਤ ਨੁਕਸਾਨ ਪਹੁੰਚਦਾ ਹੈ।

Parents are using a clever trick to get their kids off their mobile phones

Related Post