'ਆਪ' ਵਿਧਾਇਕ ਦੇ ਭਰਾ ਵੱਲੋਂ ਡਾਕਟਰਾਂ ਨਾਲ ਕੀਤੇ ਮਾੜੇ ਸਲੂਕ ਦੇ ਮਾਮਲੇ 'ਚ ਹੋਇਆ ਸਮਝੌਤਾ

By  Ravinder Singh September 23rd 2022 01:16 PM -- Updated: September 23rd 2022 03:51 PM

ਜਲੰਧਰ : ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੂਰਾਲ ਦੇ ਭਰਾ ਰਾਜਨ ਅੰਗੁਰਾਲ ਵੱਲੋਂ ਜਲੰਧਰ ਸਿਵਲ ਹਸਪਤਾਲ 'ਚ ਹੰਗਾਮਾ ਕਰਨ ਤੇ ਮਹਿਲਾ ਡਾਕਟਰ ਨਾਲ ਬਦਸਲੂਕੀ ਕਰਨ ਦੇ ਮਾਮਲੇ ਵਿਚ ਡਾਕਟਰਾਂ ਤੇ ਰਾਜਨ ਅੰਗੁਰਾਲ ਵਿਚਕਾਰ ਸਮਝੌਤਾ ਹੋ ਗਿਆ ਹੈ। ਇਸ ਦੌਰਾਨ ਵਿਧਾਇਕ ਰਮਨ ਅਰੋੜਾ ਨੇ ਭਰੋਸਾ ਦਿੱਤਾ ਹੈ ਕਿ ਵਿਧਾਇਕ ਸ਼ੀਤਲ ਅੰਗੁਰਾਲ ਦੇ ਭਰਾ ਰਾਜਨ ਅੰਗੁਰਾਲ ਮੰਗਲਵਾਰ ਨੂੰ ਸਿਵਲ ਹਸਪਤਾਲ ਆ ਕੇ ਸਟਾਫ ਤੋਂ ਮਾਫੀ ਮੰਗਣਗੇ। ਰੋਸ ਵਜੋਂ ਡਾਕਟਰਾਂ ਨੇ ਮੀਟਿੰਗ ਕੀਤੀ ਤੇ ਰਾਜਨ ਅੰਗੁਰਾਲ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ। ਜਾਣਕਾਰੀ ਮੁਤਾਬਕ ਡਾਕਟਰ ਮੰਗ ਕਰ ਰਹੇ ਸਨ ਕਿ ਹਸਪਤਾਲ ਵਿਚ ਹੋਈ ਤੋੜ ਭੰਨ ਨੂੰ ਠੀਕ ਕਰਵਾਉਣ ਤੋਂ ਇਲਾਵਾ ਵਿਧਾਇਕ ਦੇ ਭਰਾ ਸਿਵਲ ਹਸਪਤਾਲ ਵਿਚ ਆ ਕੇ ਸਭ ਦੇ ਸਾਹਮਣੇ ਸਟਾਫ ਤੋਂ ਮਾਫੀ ਮੰਗਣ ਤੇ ਭਵਿੱਖ ਵਿਚ ਅਜਿਹਾ ਨਾ ਕਰਨ ਦਾ ਭਰੋਸਾ ਦੇਣ। ਡਾਕਟਰਾਂ ਨੇ 'ਆਪ' ਵਿਧਾਇਕ ਦੇ ਭਰਾ ਖ਼ਿਲਾਫ਼ ਖੋਲ੍ਹਿਆ ਮੋਰਚਾ, ਪੁਲਿਸ ਨੂੰ ਦਿੱਤਾ ਅਲਟੀਮੇਟਮਅੱਜ ਸਵੇਰੇ ਰੋਸ ਵਜੋਂ ਸਿਵਲ ਹਸਪਤਾਲ ਵਿਚ ਡਾਕਟਰਾਂ ਨੇ ਵਿਧਾਇਕ ਦੇ ਭਰਾ ਖਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ ਵੀ ਕੀਤਾ ਸੀ। ਪੀਸੀਐਮਐਸ ਐਸੋਸੀਏਸ਼ਨ ਨੇ ਅਲਟੀਮੇਟਮ ਦਿੱਤਾ ਸੀ ਕਿ ਜੇ ਰਾਜਨ ਅੰਗੁਰਾਲ ਖ਼ਿਲਾਫ਼ ਕਾਰਵਾਈ ਨਾ ਹੋਈ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਇਹ ਵੀ ਪੜ੍ਹੋ : ਅੱਜ ਦੇ ਦਿਨ ਪਾਕਿਸਤਾਨੀ ਬੰਬਾਰੀ 'ਚ ਮਾਰੇ ਗਏ 57 ਛੇਹਰਟਾ ਵਾਸੀਆਂ ਨੂੰ ਦੀਵੇ ਜਗ੍ਹਾ ਕੀਤਾ ਯਾਦ ਐਸੋਸੀਏਸ਼ਨ ਦੇ ਮੈਂਬਰਾਂ ਦੇ ਮੈਂਬਰਾਂ ਦੀ ਮੰਗ ਸੀ ਕਿ ਵਿਧਾਇਕ ਦੇ ਭਰਾ ਜਨਤਕ ਤੌਰ ਉਤੇ ਆ ਕੇ ਪੂਰੇ ਸਟਾਫ ਤੋਂ ਮਾਫ਼ੀ ਮੰਗਣ ਅਤੇ ਹਸਪਤਾਲ 'ਚ ਹੋਈ ਭੰਨਤੋੜ ਦੀ ਮੁਰੰਮਤ ਕਰਵਾ ਕੇ ਦੇਣ, ਇਸ ਮਗਰੋਂ ਹੀ ਸਮਝੌਤਾ ਹੋਵੇਗਾ। ਕਾਬਿਲੇਗੌਰ ਹੈ ਕਿ 21 ਸਤੰਬਰ ਦੀ ਰਾਤ ਨੂੰ ਵਿਧਾਇਕ ਸ਼ੀਤਲ ਅੰਗੂਰਾਲ ਦੇ ਭਰਾ ਨੇ ਸਿਵਲ ਹਸਪਤਾਲ ਦੇ ਐਮਰਜੈਂਸੀ ਸਟਾਫ ਨੇ ਬਦਸਲੂਕੀ ਕਰਨ ਅਤੇ ਸਿਆਸੀ ਦਬਾਅ ਪਾਉਣ ਦੇ ਇਲਜ਼ਾਮ ਲਗਾਏ ਸਨ। ਇਸ ਸਬੰਧੀ ਸਿਵਲ ਹਸਪਤਾਲ ਸਟਾਫ ਵੱਲੋਂ ਲਿਖਤੀ ਰੂਪ ਵਿੱਚ ਸ਼ਿਕਾਇਤ ਵੀ ਦਿੱਤੀ ਗਈ ਸੀ। ਪੁਲਿਸ ਵੱਲੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ। ਡਾਕਟਰਾਂ ਦੇ ਰੋਹ ਨੂੰ ਦੇਖਦੇ ਹੋਏ ਵਿਧਾਇਕ ਰਮਨ ਅਰੋੜਾ ਨੇ ਦੱਸਿਆ ਕਿ ਵਿਧਾਇਕ ਸ਼ੀਤਲ ਅੰਗੁਰਾਲ ਦੇ ਭਰਾ ਰਾਜਨ ਅੰਗੁਰਾਲ ਮੰਗਲਵਾਰ ਨੂੰ ਸਿਵਲ ਹਸਪਤਾਲ ਆ ਕੇ ਸਟਾਫ ਤੋਂ ਮਾਫੀ ਮੰਗਣਗੇ। ਰਿਪੋਰਟ-ਪਤਰਸ ਮਸੀਹ -PTC News  

Related Post