ਪਤੀ ਦੀ ਕਰੂਰਤਾ ਵੇਖੋ , ਪਤਨੀ ਨੂੰ ਬੰਨ੍ਹਿਆ ਜੰਜ਼ੀਰਾਂ ਨਾਲ , ਕਾਰਨ ਜਾਣ ਕੇ ਹੋਵੇਗੀ ਹੈਰਾਨੀ

By  Kaveri Joshi October 14th 2020 04:06 PM -- Updated: October 14th 2020 04:12 PM

Domestic violence case in Amritsar-ਅੰਮ੍ਰਿਤਸਰ-ਪਤੀ ਦੀ ਕਰੂਰਤਾ ਵੇਖੋ , ਪਤਨੀ ਨੂੰ ਬੰਨ੍ਹਿਆ ਜੰਜ਼ੀਰਾਂ ਨਾਲ , ਕਾਰਨ ਜਾਣ ਕੇ ਹੋਵੇਗੀ ਹੈਰਾਨੀ : ਆਏ ਦਿਨ ਘਰੇਲੂ ਹਿੰਸਾ ਦੀਆਂ ਖ਼ਬਰਾਂ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ , ਅਜਿਹੀ ਹੀ ਇੱਕ ਖ਼ਬਰ ਅੰਮ੍ਰਿਤਸਰ ਤੋਂ ਹੈ , ਜਿੱਥੇ ਪਤੀ ਨੇ ਆਪਣੀ ਪਤਨੀ ਨੂੰ ਜ਼ੰਜੀਰਾਂ ਨਾਲ ਬੰਨ੍ਹ ਦਿੱਤਾ ਅਤੇ ਫਿਰ ਕੰਮ 'ਤੇ ਚਲਾ ਗਿਆ। ਗਵਾਂਢੀਆਂ ਤੱਕ ਇਹ ਗੱਲ ਅੱਪੜਨ 'ਤੇ ਉਹਨਾਂ ਨੇ ਪੁਲਿਸ ਨੂੰ ਇਤਲਾਹ ਕੀਤੀ, ਜਿਸ ਉਪਰੰਤ ਪੁਲਿਸ ਵੱਲੋਂ ਮਹਿਲਾ ਨੂੰ ਜ਼ੰਜੀਰਾਂ ਤੋਂ ਆਜ਼ਾਦ ਕਰਵਾਇਆ ਗਿਆ।
[caption id="attachment_439984" align="aligncenter" width="300"]Domestic violence case in Amritsar ਪਤੀ ਦੀ ਕਰੂਰਤਾ ਵੇਖੋ , ਪਤਨੀ ਨੂੰ ਬੰਨ੍ਹਿਆ ਜੰਜ਼ੀਰਾਂ ਨਾਲ , ਕਾਰਨ ਜਾਣ ਕੇ ਹੋਵੇਗੀ ਹੈਰਾਨੀ[/caption]
ਦੱਸ ਦੇਈਏ ਕਿ ਅੰਮ੍ਰਿਤਸਰ ਦੇ ਮੋਹਕਮਪੁਰਾ ਥਾਣਾ ਅਧੀਨ ਆਉਂਦੇ ਇਲਾਕੇ 'ਚ ਭਾਰਤੀ ਨਾਮਕ ਮਹਿਲਾ ਨੂੰ ਉਸਦੇ ਪਤੀ ਨੇ ਸਿਰਫ਼ ਇਸ ਲਈ ਜ਼ੰਜੀਰਾਂ ਨਾਲ ਬੰਨ੍ਹ ਦਿੱਤਾ ਤਾਂਕਿ ਉਹ ਘਰ ਤੋਂ ਬਾਹਰ ਨਾ ਜਾ ਸਕੇ। ਪੀੜਿਤ ਮਹਿਲਾ ਦੇ ਅਨੁਸਾਰ ਉਸਦਾ ਵਿਆਹ 6 ਸਾਲ ਪਹਿਲੇ ਸੋਨੂ ਨਾਮਕ ਵਿਅਕਤੀ ਨਾਲ ਹੋਇਆ ਸੀ , ਪਰ ਸੋਨੂੰ ਪਹਿਲਾਂ ਤੋਂ ਵਿਆਹਿਆ ਹੋਇਆ ਸੀ , ਜਿਸ ਦੇ ਬਾਰੇ ਉਸਨੇ ਕਿਸੇ ਨੂੰ ਨਹੀਂ ਦੱਸਿਆ ਸੀ ।
[caption id="attachment_439986" align="aligncenter" width="300"]Domestic violence case in Amritsar ਪਤੀ ਦੀ ਕਰੂਰਤਾ ਵੇਖੋ , ਪਤਨੀ ਨੂੰ ਬੰਨ੍ਹਿਆ ਜੰਜ਼ੀਰਾਂ ਨਾਲ , ਕਾਰਨ ਜਾਣ ਕੇ ਹੋਵੇਗੀ ਹੈਰਾਨੀ[/caption]
ਜ਼ਿਕਰਯੋਗ ਹੈ ਕਿ ਵਿਆਹ ਤੋਂ ਬਾਅਦ ਸੋਨੂੰ ਨੇ ਉਸਦੀ ਮਾਰ-ਕੁਟਾਈ ਕਰਨੀ ਸ਼ੁਰੂ ਕਰ ਦਿੱਤੀ, ਜਿਸਦੇ ਚਲਦੇ ਉਹ ਅਲੱਗ ਰਹਿਣ ਲੱਗ ਪਈ , ਅੱਜ ਸਵੇਰੇ ਹੀ ਸੋਨੂੰ ਨੇ ਭਾਰਤੀ ਨੂੰ ਘਰ ਬੁਲਾਇਆ ਆਏ ਉਸਨੂੰ ਕਮਰੇ ਅੰਦਰ ਜੰਜ਼ੀਰਾਂ ਨਾਲ ਬੰਨ੍ਹ ਕੇ ਖੁਦ ਕੰਮ 'ਤੇ ਚਲਾ ਗਿਆ । ਇਸ ਉਪਰੰਤ ਪੀੜਤ ਭਾਰਤੀ ਨੇ ਕਿਸੇ ਨਾ ਕਿਸੇ ਤਰੀਕੇ ਇਸ ਘਟਨਾ ਦੀ ਜਾਣਕਾਰੀ ਗੁਆਂਢੀਆਂ ਤੱਕ ਪਹੁੰਚਾਈ , ਜਿਸ ਤੋਂ ਬਾਅਦ ਇਹ ਮਾਮਲਾ ਪੁਲਿਸ ਤੱਕ ਪਹੁੰਚਿਆ ।
[caption id="attachment_439989" align="aligncenter" width="300"]Domestic violence case in Amritsar ਪਤੀ ਦੀ ਕਰੂਰਤਾ ਵੇਖੋ , ਪਤਨੀ ਨੂੰ ਬੰਨ੍ਹਿਆ ਜੰਜ਼ੀਰਾਂ ਨਾਲ , ਕਾਰਨ ਜਾਣ ਕੇ ਹੋਵੇਗੀ ਹੈਰਾਨੀ[/caption]
ਦੂਜੇ ਪਾਸੇ ਪੁਲਿਸ ਦੀ ਗ੍ਰਿਫ਼ਤ 'ਚ ਆਏ ਦੋਸ਼ੀ ਸੋਨੂੰ ਦਾ ਕਹਿਣਾ ਹੈ ਕਿ ਭਾਰਤੀ ਸਾਰਾ ਦਿਨ ਬਾਹਰ ਘੁੰਮਦੀ ਰਹਿੰਦੀ ਸੀ , ਇਸ ਕਾਰਨ ਉਸਨੇ ਉਸਨੂੰ ਜੰਜ਼ੀਰਾਂ ਨਾਲ ਬੰਨ੍ਹ ਦਿੱਤਾ ਤਾਂਕਿ ਉਹ ਬਾਹਰ ਨਾ ਜਾ ਸਕੇ । ਇਸ ਬਾਰੇ ਸਥਾਨਕ ਥਾਣੇ ਤੋਂ ਸਬ-ਇੰਸਪੈਕਟਰ ਸੁਖਵਿੰਦਰ ਸਿੰਘ ਦੇ ਦੱਸੇ ਅਨੁਸਾਰ ਉਕਤ ਮਹਿਲਾ ਭਾਰਤੀ ਦੇ ਪਤੀ ਸੋਨੂੰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਸਾਰੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ।

Related Post