ਗੈਂਗਸਟਰ ਮੁਖ਼ਤਾਰ ਅੰਸਾਰੀ ਦੀ ਪਤਨੀ ਪਹੁੰਚੀ ਸੁਪਰੀਮ ਕੋਰਟ,  ਕਿਹਾ - ਮੇਰੇ ਪਤੀ ਦਾ ਹੋ ਸਕਦੈ ਐਨਕਾਊਂਟਰ  

By  Shanker Badra April 6th 2021 02:31 PM

ਨਵੀਂ ਦਿੱਲੀ : ਗੈਂਗਸਟਰ ਮੁਖ਼ਤਾਰ ਅੰਸਾਰੀ ਨੂੰ ਪੰਜਾਬ ਤੋਂ ਲੈ ਕੇ ਯੂਪੀ ਪੁਲਿਸ ਦੀ ਟੀਮ ਰਵਾਨਾ ਹੋ ਗਈ ਹੈ। ਮਾਫੀਆ ਮੁਖ਼ਤਾਰ ਅੰਸਾਰੀ ਨੂੰ ਯੂਪੀ ਦੀ ਜੇਲ੍ਹ 'ਚ ਰੱਖਿਆ ਜਾਵੇਗਾ। ਰੋਪੜ ਤੋਂ ਬਾਂਦਾ ਦਾ ਇਹ ਸਫ਼ਰ 900 ਕਿੱਲੋਮੀਟਰ ਤੋਂ ਜ਼ਿਆਦਾ ਲੰਬਾ ਹੈ। ਇਸ ਵਿਚਕਾਰ ਮੁਖਤਾਰ ਅੰਸਾਰੀ ਦੀ ਪਤਨੀ ਨੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਹੈ। ਇਸ 'ਚ ਮੁਖਤਾਰ ਅੰਸਾਰੀ ਨੂੰ ਰੋਪੜ ਤੋਂ ਬਾਂਦਾ ਲਿਜਾਣ ਸਮੇਂ ਪੁਖਤਾ ਸੁਰੱਖਿਆ ਦੀ ਮੰਗ ਕੀਤੀ ਗਈ ਹੈ। [caption id="attachment_487010" align="aligncenter" width="286"]Don Mukhtar Ansari , Mukhtar Ansari's wife moves SC , Mukhtar Ansari's wife moves SC , ਮੁਖਤਾਰ ਅੰਸਾਰੀ ਦੀ ਪਤਨੀ ਨੂੰ ਡਰ ਗੈਂਗਸਟਰ ਮੁਖ਼ਤਾਰ ਅੰਸਾਰੀ ਦੀ ਪਤਨੀ ਪਹੁੰਚੀ ਸੁਪਰੀਮ ਕੋਰਟ,  ਕਿਹਾ - ਮੇਰੇ ਪਤੀ ਦਾ ਹੋ ਸਕਦੈ ਐਨਕਾਊਂਟਰ[/caption] ਅਦਾਲਤ 'ਚ ਪੇਸ਼ੀ ਦੌਰਾਨ ਵੀ ਜਾਨ ਨੂੰ ਖ਼ਤਰਾ ਦੱਸਿਆ ਗਿਆ ਹੈ। ਪਟੀਸ਼ਨ 'ਚ ਵਿਕਾਸ ਦੂਬੇ ਐਨਕਾਊਂਟਰ ਮਾਮਲੇ ਦੀ ਉਦਾਹਰਣ ਦਿੱਤੀ ਗਈ ਹੈ।ਇਸ ਦੌਰਾਨ ਉਨ੍ਹਾਂ ਦੀ ਪਤਨੀ ਨੇ ਪਤੀ ਮੁਖ਼ਤਾਰ ਦਾ ਵਿਕਾਸ ਦੂਬੇ ਵਰਗਾ ਹੋਣ ਦਾ ਖਦਸ਼ਾ ਪ੍ਰਗਟਾਇਆ ਹੈ। ਅਜਿਹੇ ਵਿਚ ਮੁਖ਼ਤਾਰ ਅੰਸਾਰੀ ਦੀ ਪਤਨੀ ਨੇ ਐਨਕਾਊਂਟਰ ਹੋਣ ਦਾ ਖਦਸ਼ਾ ਪ੍ਰਗਟਾਉਂਦੇ ਹੋਏ ਸੁਰੱਖਿਆ ਦੇਣ ਦੀ ਮੰਗ ਕੀਤੀ ਹੈ। ਅੰਸਾਰੀ ਦੀ ਪਤਨੀ ਨੇ ਆਪਣੀ ਅਰਜ਼ੀ ਵਿਚ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਦੱਸਿਆ ਹੈ ਤੇ ਕਿਹਾ ਕਿ ਪਹਿਲਾਂ ਵੀ ਉਨ੍ਹਾਂ ਦੀ ਜਾਨ ਲੈਣ ਦੇ ਯਤਨ ਕੀਤੇ ਗਏ ਹਨ। [caption id="attachment_487009" align="aligncenter" width="273"]Don Mukhtar Ansari , Mukhtar Ansari's wife moves SC , Mukhtar Ansari's wife moves SC , ਮੁਖਤਾਰ ਅੰਸਾਰੀ ਦੀ ਪਤਨੀ ਨੂੰ ਡਰ ਗੈਂਗਸਟਰ ਮੁਖ਼ਤਾਰ ਅੰਸਾਰੀ ਦੀ ਪਤਨੀ ਪਹੁੰਚੀ ਸੁਪਰੀਮ ਕੋਰਟ,  ਕਿਹਾ - ਮੇਰੇ ਪਤੀ ਦਾ ਹੋ ਸਕਦੈ ਐਨਕਾਊਂਟਰ[/caption] ਹਾਲਾਂਕਿ, ਅਰਜ਼ੀ 'ਤੇ ਅਜੇ ਸੁਣਵਾਈ ਨਹੀਂ ਹੋਈ ਹੈ। ਮੁਖਤਾਰ ਅੰਸਾਰੀ ਦੀ ਪਤਨੀ ਵੱਲੋਂ ਸੁਪਰੀਮ ਕੋਰਟ 'ਚ ਦਾਇਰ ਪਟੀਸ਼ਨ 'ਚ ਮੰਗ ਕੀਤੀ ਗਈ ਹੈ ਕਿ ਮੁਖਤਾਰ ਦੀ ਸੁਰੱਖਿਆ ਦਾ ਪੂਰਾ ਧਿਆਨ ਰੱਖਿਆ ਜਾਵੇ। ਉਨ੍ਹਾਂ ਨੂੰ ਡਰ ਹੈ ਕਿ ਪੰਜਾਬ ਤੋਂ ਯੂਪੀ ਲਿਜਾਣ ਸਮੇਂ ਮੁਖਤਾਰ ਅੰਸਾਰੀ ਦਾ ਝੂਠਾ ਐਨਕਾਊਂਟਰ ਨਾ ਕਰ ਦਿੱਤਾ ਜਾਵੇ। ਮੁਖਤਾਰ ਨੂੰ ਸੁਤੰਤਰ ਤੇ ਨਿਰਪੱਖ ਟ੍ਰਾਇਲ ਦਾ ਮੌਕਾ ਮਿਲਣਾ ਚਾਹੀਦਾ ਹੈ। ਇਸ ਦੇ ਨਾਲ ਹੀ ਪਟੀਸ਼ਨ 'ਚ ਇਹ ਵੀ ਕਿਹਾ ਗਿਆ ਹੈ ਕਿ ਮੁਖਤਾਰ ਨੂੰ ਜੇਲ 'ਚ ਸ਼ਿਫ਼ਟ ਕਰਨ ਸਮੇਂ ਪੂਰੀ ਯਾਤਰਾ ਦੀ ਵੀਡੀਓਗ੍ਰਾਫ਼ੀ ਹੋਣੀ ਚਾਹੀਦੀ ਹੈ। [caption id="attachment_487008" align="aligncenter" width="259"]Don Mukhtar Ansari , Mukhtar Ansari's wife moves SC , Mukhtar Ansari's wife moves SC , ਮੁਖਤਾਰ ਅੰਸਾਰੀ ਦੀ ਪਤਨੀ ਨੂੰ ਡਰ ਗੈਂਗਸਟਰ ਮੁਖ਼ਤਾਰ ਅੰਸਾਰੀ ਦੀ ਪਤਨੀ ਪਹੁੰਚੀ ਸੁਪਰੀਮ ਕੋਰਟ,  ਕਿਹਾ - ਮੇਰੇ ਪਤੀ ਦਾ ਹੋ ਸਕਦੈ ਐਨਕਾਊਂਟਰ[/caption] ਇਸ ਤੋਂ ਇਲਾਵਾ ਮੰਗ ਕੀਤੀ ਗਈ ਹੈ ਕਿ ਮੁਖਤਾਰ ਅੰਸਾਰੀ ਨੂੰ ਰੋਪੜ ਤੋਂ ਬਾਂਦਾ ਭੇਜਣ ਦੀ ਕਾਰਵਾਈ ਕੇਂਦਰੀ ਸੁਰੱਖਿਆ ਬਲਾਂ ਦੇ ਸੁਰੱਖਿਆ ਘੇਰੇ 'ਚ ਹੋਣੀ ਚਾਹੀਦੀ ਹੈ।ਉਨ੍ਹਾਂ ਦੀ ਪਤਨੀ ਨੇ ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਮੁਖਤਾਰ ਅੰਸਾਰੀ ਨੂੰ ਬਾਂਦ੍ਰਾ ਜੇਲ ਲੈ ਜਾਣ ਦੇ ਦੌਰਾਨ ਜਾਂ ਜੇਲ ਵਿਚ ਰਹਿੰਦੇ ਹੋਏ ਜਾਨੋ ਮਾਰਿਆ ਜਾ ਸਕਦਾ ਹੈ। ਮੁਖਤਾਰ ਅੰਸਾਰੀ ਨੇ ਬੀਜੇਪੀ ਦੇ ਖਿਲਾਫ ਚੋਣ ਲੜੀ ਹੈ ਅਤੇ ਉਹ ਕੁਝ ਅਜਿਹੇ ਮਾਮਲੇ ਵਿਚ ਗਵਾਹ ਹੈ, ਜਿਸ ਵਿਚ ਬੀਜੇਪੀ ਦੇ ਨੇਤਾ ਦੋਸ਼ੀ ਹੈ। ਇਸ ਲਈ ਉਨ੍ਹਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। [caption id="attachment_487007" align="aligncenter" width="300"]Don Mukhtar Ansari , Mukhtar Ansari's wife moves SC , Mukhtar Ansari's wife moves SC , ਮੁਖਤਾਰ ਅੰਸਾਰੀ ਦੀ ਪਤਨੀ ਨੂੰ ਡਰ ਗੈਂਗਸਟਰ ਮੁਖ਼ਤਾਰ ਅੰਸਾਰੀ ਦੀ ਪਤਨੀ ਪਹੁੰਚੀ ਸੁਪਰੀਮ ਕੋਰਟ,  ਕਿਹਾ - ਮੇਰੇ ਪਤੀ ਦਾ ਹੋ ਸਕਦੈ ਐਨਕਾਊਂਟਰ[/caption] ਦੱਸ ਦਈਏ ਕਿ ਬਾਹੂਬਲੀ ਵਿਧਾਇਕ ਮੁਖਤਾਰ ਅੰਸਾਰੀ ਨੂੰ ਬਾਂਦਾ ਜੇਲ੍ਹ ਲਿਆਉਣ ਲਈ ਪੁਲਿਸ ਦੀ ਭਾਰੀ ਫ਼ੋਰਸ ਸੋਮਵਾਰ ਸਵੇਰੇ ਪੰਜਾਬ ਲਈ ਰਵਾਨਾ ਹੋ ਗਈ ਸੀ। ਇਸ ਟੀਮ 'ਚ ਇਕ ਪੀਏਸੀ ਕੰਪਨੀ, ਕਈ ਪੁਲਿਸ ਫ਼ੋਰਸ ਗੱਡੀਆਂ ਅਤੇ ਐਂਬੂਲੈਂਸ ਸ਼ਾਮਲ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਦਿੱਲੀ ਤੋਂ ਆਏ ਇੰਜੀਨੀਅਰਾਂ ਨੇ ਬਾਂਦਾ ਜੇਲ ਦੇ ਸੀਸੀਟੀਵੀ ਕੈਮਰਿਆਂ ਅਤੇ ਜੈਮਰਾਂ ਦੀ ਜਾਂਚ ਕੀਤੀ ਅਤੇ ਇਨ੍ਹਾਂ 'ਚ ਕਮੀਆਂ ਨੂੰ ਦੂਰ ਕੀਤਾ ਸੀ। ਮੁਖਤਾਰ ਅੰਸਾਰੀ ਇਕ ਮਾਮਲੇ 'ਚ ਪੰਜਾਬ ਦੀ ਰੋਪੜ ਜੇਲ 'ਚ ਬੰਦ ਹੈ। ਬੀਤੀ 26 ਮਾਰਚ ਨੂੰ ਸੁਪਰੀਮ ਕੋਰਟ ਨੇ ਫ਼ੈਸਲਾ ਸੁਣਾਉਂਦੇ ਹੋਏ ਮੁਖਤਾਰ ਅੰਸਾਰੀ ਨੂੰ ਉੱਤਰ ਪ੍ਰਦੇਸ਼ ਭੇਜਣ ਦਾ ਆਦੇਸ਼ ਦਿੱਤਾ ਸੀ। -PTCNews

Related Post