ਅਮਰੀਕਾ 'ਚ ਵ੍ਹਾਈਟ ਹਾਊਸ ਦੇ ਬਾਹਰ ਚੱਲੀ ਗੋਲੀ,ਰਾਸ਼ਟਰਪਤੀ ਟਰੰਪ ਨੂੰ ਬ੍ਰੀਫਿੰਗ ਰੂਮ ਤੋਂ ਸੁਰੱਖਿਅਤ ਕੱਢਿਆ ਬਾਹਰ

By  Shanker Badra August 11th 2020 11:03 AM

ਅਮਰੀਕਾ 'ਚ ਵ੍ਹਾਈਟ ਹਾਊਸ ਦੇ ਬਾਹਰ ਚੱਲੀ ਗੋਲੀ,ਰਾਸ਼ਟਰਪਤੀ ਟਰੰਪ ਨੂੰ ਬ੍ਰੀਫਿੰਗ ਰੂਮ ਤੋਂ ਸੁਰੱਖਿਅਤ ਕੱਢਿਆ ਬਾਹਰ:ਵਾਸ਼ਿੰਗਟਨ : ਅਮਰੀਕਾ 'ਚ ਵ੍ਹਾਈਟ ਹਾਊਸ ਦੇ ਬਾਹਰ ਫਾਇਰਿੰਗ ਹੋਣ ਦੀ ਖ਼ਬਰ ਮਿਲੀ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰੈਸ ਕਾਨਫ਼ਰੰਸ ਕਰ ਰਹੇ ਸਨ। ਰਾਸ਼ਟਰਪਤੀ ਟਰੰਪ ਨੇ ਆਪਣੇ ਬਿਆਨ 'ਚ ਇਸ ਦੀ ਪੁਸ਼ਟੀ ਕੀਤੀ ਹੈ।

ਅਮਰੀਕਾ 'ਚ ਵ੍ਹਾਈਟ ਹਾਊਸ ਦੇ ਬਾਹਰ ਚੱਲੀ ਗੋਲੀ,ਰਾਸ਼ਟਰਪਤੀ ਟਰੰਪ ਨੂੰ ਬ੍ਰੀਫਿੰਗ ਰੂਮ ਤੋਂਸੁਰੱਖਿਅਤ ਕੱਢਿਆ ਬਾਹਰ

ਜਾਣਕਾਰੀ ਅਨੁਸਾਰ ਅਮਰੀਕਾ ‘ਚ ਵ੍ਹਾਈਟ ਹਾਊਸ ਦੇ ਬਾਹਰ ਇੱਕ ਵਿਅਕਤੀਗੋਲੀ ਲੱਗੀ ਹੈ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਹੈ। ਗੋਲੀਬਾਰੀ ਦੀ ਘਟਨਾ ਤੋਂ ਬਾਅਦ ਰਾਸ਼ਟਰਪਤੀ ਟਰੰਪ ਨੂੰ ਸੁਰੱਖਿਅਤ ਜਗ੍ਹਾ 'ਤੇ ਭੇਜ ਦਿੱਤਾ ਗਿਆ ਹੈ।

ਅਮਰੀਕਾ 'ਚ ਵ੍ਹਾਈਟ ਹਾਊਸ ਦੇ ਬਾਹਰ ਚੱਲੀ ਗੋਲੀ,ਰਾਸ਼ਟਰਪਤੀ ਟਰੰਪ ਨੂੰ ਬ੍ਰੀਫਿੰਗ ਰੂਮ ਤੋਂਸੁਰੱਖਿਅਤ ਕੱਢਿਆ ਬਾਹਰ

ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ, ਵ੍ਹਾਈਟ ਹਾਊਸ ਦੇ ਬਾਹਰ ਗੋਲੀ ਚੱਲੀ ਹੈ ਅਤੇ ਲਗਦਾ ਹੈ ਕਿ ਉੱਥੇ ਦੇ ਹਾਲਾਤ ਪੂਰੀ ਤਰ੍ਹਾਂ ਕਾਬੂ ਵਿੱਚ ਹਨ। ਮੈਂ ਸੀਕਰੇਟ ਸਰਵਿਸ ਦੇ ਅਧਿਕਾਰੀਆਂਦਾ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਫੁਰਤੀ ਨਾਲ ਕਾਫੀ ਚੰਗਾ ਕੰਮ ਕੀਤਾ ਹੈ।

ਅਮਰੀਕਾ 'ਚ ਵ੍ਹਾਈਟ ਹਾਊਸ ਦੇ ਬਾਹਰ ਚੱਲੀ ਗੋਲੀ,ਰਾਸ਼ਟਰਪਤੀ ਟਰੰਪ ਨੂੰ ਬ੍ਰੀਫਿੰਗ ਰੂਮ ਤੋਂਸੁਰੱਖਿਅਤ ਕੱਢਿਆ ਬਾਹਰ

ਓਥੇ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਹਾਲਾਤ ਕਾਬੂ ਵਿੱਚ ਆਉਣ ‘ਤੇ ਡੋਨਲਡ ਟਰੰਪ ਵਾਪਸ ਪ੍ਰੈੱਸ ਕਾਨਫਰੰਸ ਵਿੱਚ ਆਏ ਅਤੇ ਜਾਣਕਾਰੀ ਦਿੱਤੀ। ਖਬਰਾਂ ਅਨੁਸਾਰ ਦੋ ਵਾਰ ਗੋਲੀਆਂ ਚਲਣ ਦੀ ਆਵਾਜ਼ ਸੁਣਾਈ ਦਿੱਤੀ। ਇਸ ਤੋਂ ਬਾਅਦ ਸੀਕਰੇਟ ਸਰਵਿਸ ਏਜੰਟ ਦਰਖਤ ਦੇ ਪਿੱਛੇ ਅਤੇ ਲਾਨ ਵਿੱਚ ਆਪਣੀ ਪੋਜ਼ਿਸ਼ਨ ਲੈਂਦੇ ਵਿਖਾਈ ਦਿੱਤੇ ਹਨ।

-PTCNews

Related Post