ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਮੰਨਣਾ , ਇਸ ਖ਼ਾਸ ਦਵਾਈ ਕਾਰਨ ਉਹਨਾਂ ਨੂੰ ਜਲਦ ਮਿਲੀ ਸਿਹਤਯਾਬੀ

By  Kaveri Joshi October 9th 2020 05:50 PM

ਅਮਰੀਕਾ-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਮੰਨਣਾ , ਇਸ ਖ਼ਾਸ ਦਵਾਈ ਕਾਰਨ ਉਹਨਾਂ ਨੂੰ ਜਲਦ ਮਿਲੀ ਸਿਹਤਯਾਬੀ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਹਨਾਂ ਦੀ ਪਤਨੀ ਮੇਲਾਨੀਆ ਟਰੰਪ ਦੇ ਪਿਛਲੇ ਹਫ਼ਤੇ ਕੋਰੋਨਾ ਦੀ ਗ੍ਰਿਫ਼ਤ 'ਚ ਆਏ ਸਨ , ਜਿਸ ਉਪਰੰਤ ਉਹਨਾਂ ਦਾ ਇਲਾਜ ਚੱਲ ਰਿਹਾ ਸੀ । ਦੱਸ ਦੇਈਏ ਕਿ ਟਰੰਪ ਜਲਦੀ ਤੰਦਰੁਸਤ ਹੋਣ ਉਪਰੰਤ ਹੁਣ ਅਮਰੀਕੀ ਚੋਣਾਂ ਦੇ ਪ੍ਰਚਾਰ 'ਚ ਜੁੱਟ ਚੁੱਕੇ ਹਨ । ਪੂਰੀ ਦੁਨੀਆਂ 'ਚ ਉਹਨਾਂ ਦੇ ਕੋਰੋਨਾ ਪਾਜ਼ਿਟਿਵ ਹੋਣ ਦੇ ਚਰਚੇ ਤਾਂ ਸਨ ਹੀ , ਪਰ ਇਸ ਤੋਂ ਵੀ ਵੱਧ ਚਰਚਾ ਇਸ ਗੱਲ ਦੀ ਛਿੜੀ ਕਿ ਉਹਨਾਂ ਨੂੰ ਇੰਨੀ ਜਲਦੀ ਸਿਹਤਯਾਬੀ ਕਿਵੇਂ ਮਿਲੀ ?

Donald Trump talked about his covid19 treatment

ਟਰੰਪ ਮੁਤਾਬਕ ਕੋਰੋਨਾ ਦੇ ਇਲਾਜ ਲਈ ਜੋ ਦਵਾਈਆਂ ਦਿੱਤੀਆਂ ਗਈਆਂ , ਉਹਨਾਂ 'ਚ Regeneron REGN-COV2 Antibody Drug ਵੀ ਸ਼ਾਮਿਲ ਸੀ । ਉਨ੍ਹਾਂ ਕਿਹਾ ਕਿ ਇਸ ਦਵਾਈ ਨਾਲ ਉਨ੍ਹਾਂ ਨੂੰ ਕਾਫੀ ਬਿਹਤਰ ਮਹਿਸੂਸ ਹੋਇਆ। ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਕਿਹਾ ਕਿ ਉਹ ਸਾਰਿਆਂ ਲਈ ਉਸ ਦਵਾਈ ਦਾ ਇੰਤਜ਼ਾਮ ਕਰਨਗੇ, ਜਿਸ ਤੋਂ ਉਹਨਾਂ ਨੂੰ ਸਿਹਤਯਾਬੀ ਮਿਲੀ ਹੈ ।

ਦੱਸ ਦੇਈਏ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੀਤੇ ਦਿਨੀਂ ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਵੀਡਿਓਜ਼ ਅਤੇ ਪੋਸਟ 'ਚ ਉਹਨਾਂ ਕੋਰੋਨਾ ਨਾਲ ਜੁੜੇ ਮੁੱਦਿਆਂ 'ਤੇ ਖੁਦ ਦੇ ਕੋਰੋਨਾ ਦੀ ਲਪੇਟ 'ਚ ਆਉਣ 'ਤੇ ਅਜੀਬ ਗੱਲਾਂ ਆਖੀਆਂ। ਉਹਨਾਂ ਨੇ ਕਿਹਾ " ਮੈਂ ਇਸਨੂੰ ਭਗਵਾਨ ਦਾ ਆਸ਼ੀਰਵਾਦ ਮੰਨਦਾ ਹੈ। ਪਿਛਲੇ ਹਫ਼ਤੇ ਕੋਰੋਨਾ ਪੀੜਤ ਹੋਣ ਤੋਂ ਬਾਅਦ ਮੈਨੂੰ ਜੋ ਦਵਾਈ ਦਿੱਤੀ , ਉਸ ਦੁਆਰਾ ਮੈਂ ਜਾਦੂਈ ਤਰੀਕੇ ਨਾਲ ਠੀਕ ਹੋ ਗਿਆ । ਤੁਸੀਂ ਵੀ ਜ਼ਰੂਰਤ ਪੈਣ 'ਤੇ ਇਸਦਾ ਇਸਤੇਮਾਲ ਕਰ ਸਕਦੇ ਹੋ !

Donald Trump talked about his covid19 treatment

ਟਰੰਪ ਦੇ ਅਨੁਸਾਰ ਉਹਨਾਂ ਨੂੰ ਐਂਟੀਬਾਡੀ ਕੋਕਟੇਲ ਦਿੱਤਾ ਗਿਆ । ਇਸ ਦਵਾਈ ਨੂੰ ਰੀਜੇਨੇਰਾਂਨ ( Regeneron) ਕੰਪਨੀ ਨੇ ਬਣਾਇਆ ਹੈ । ਦੂਜੇ ਪਾਸੇ , ਰੀਜੇਨੇਰਾਂਨ ( Regeneron) ਨੇ ਬੁੱਧਵਾਰ ਨੂੰ ਹੀ ਕਿਹਾ ਕਿ ਉਸਨੇ ਆਪਣੇ ਐਂਟੀਬਾੱਡੀ ਡਰੱਗ ਕੋਕਟੇਲ ਨੂੰ ਫੂਡ ਐਂਡ ਡਰੱਗ ਡਿਪਾਰਟਮੈਂਟ (FDA ) ਕੋਲ ਅਪਰੂਵਲ ਵਾਸਤੇ ਭੇਜਿਆ ਹੈ । ਫਿਲਹਾਲ ਇਹ ਦਵਾਈ ਬਜ਼ਾਰ 'ਚ ਉਪਲਬੱਧ ਨਹੀਂ ਹੈ ।

Donald Trump talked about his covid19 treatment

ਟਰੰਪ (Donald Trump) ਦੇ ਇਸ ਦਵਾਈ ਨਾਲ ਠੀਕ ਦੇ ਦਾਅਵੇ ਸਾਹਮਣੇ ਆਉਣ ਤੋਂ ਬਾਅਦ ਅਮਰੀਕਾ 'ਚ ਇਸ ਦੀ ਡਿਮਾਂਡ ਵੱਧ ਜਾਣ ਦੀਆਂ ਖ਼ਬਰਾਂ ਹਨ। ਕਿਹਾ ਜਾ ਰਿਹਾ ਹੈ ਕਿ ਅਮਰੀਕਾ 'ਚ ਕਈ ਲੋਕ Regeneron REGN-COV2 Antibody drug ਦੇ ਟ੍ਰਾਇਲ 'ਚ ਸ਼ਾਮਲ ਹੋਣ ਦੀ ਇੱਛਾ ਜਤਾ ਰਹੇ ਹਨ।

ਜੇਕਰ ਵਾਕੇਈ ਇਹ ਦਵਾਈ ਕਾਰਗਰ ਹੈ ਤਾਂ ਇਹ ਅਮਰੀਕਾ ਸਮੇਤ ਹੋਰਨਾਂ ਮੁਲਕਾਂ ਵਾਸਤੇ ਵੀ ਰਾਹਤ ਭਰੀ ਖ਼ਬਰ ਹੈ। ਪਰ ਕੁਝ ਮਾਹਰਾਂ ਦਾ ਮੰਨਣਾ ਹੈ ਕਿ ਡੋਨਾਲਡ ਟਰੰਪ ਮਹਿਜ਼ ਦਿਲਾਸਾ ਦੇਣ ਦੀ ਕੋਸ਼ਿਸ਼ ਕਰ ਰਹੇ ਹਨ , ਉਹਨਾਂ ਦਾ ਦਵਾਈ ਬਾਰੇ ਦਾਅਵਾ ਕਰਨਾ ਸਿਰਫ਼ ਰਾਜਨੀਤਿਕ ਨੁਕਸਾਨ ਦੀ ਭਰਪਾਈ ਕਰਨ ਦੀ ਕੋਸ਼ਿਸ਼ ਹੈ ।

Related Post