ਟਰੰਪ ਭਾਰਤ ਤੋਂ ਹੋਏ ਨਾਰਾਜ਼, ਜਾਣੋ ਕਾਰਨ

By  Joshi February 16th 2018 01:03 PM

Donald Trump upset with India: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਾਰਲੇ ਡੇਵਿਡਸਨ ਮੋਟਰਸਾਈਕਲ 'ਤੇ ਹਾਈ ਇੰਪੋਰਟ ਡਿਊਟੀ ਨੂੰ ਲੈ ਕੇ ਭਾਰਤ 'ਤੇ ਨਰਾਜ਼ਗੀ ਜਤਾਈ ਹੈ। ਭਾਰਤ ਨੇ ਹਾਰਲੇ ਡੇਵਿਡਸਨ ਜਿਹੇ ਮਹਿੰਗੇ ਬ੍ਰਾਂਡ ਦੇ ਇੰਪੋਰਟ ਮੋਟਰਸਾਈਕਲਾਂ 'ਤੇ ਬਰਾਮਦ ਸ਼ੁਲਕ ਨੂੰ ਕੇ 50 ਫੀਸਦੀ ਕਰ ਦਿੱਤਾ। ਜਿਸ ਕਾਰਨ ਟਰੰਪ ਭਾਰਤ ਨਾਲ ਨਰਾਜ਼ ਹੋ ਗਏ। ਇਸਪਾਤ ਉਦਯੋਗ ਅਤੇ ਕਾਂਗਰਸ ਮੈਂਬਰਾਂ ਦੇ ਨਾਲ ਹੋਈ ਮੀਟਿੰਗ ਵਿੱਚ ਟਰੰਪ ਨੇ ਭਾਰਤੀ ਮੋਟਰਸਾਈਕਲਾਂ 'ਤੇ ਬਰਾਮਦ ਸ਼ੁਲਕ ਵਧਾਉਣ ਦੀ ਧਮਕੀ ਦਿੱਤੀ ਹੈ। ਪਿਛਲੇ ਹਫਤਿਆਂ ਹੋਈ ਟਰੰਪ ਨੇ ਮੋਦੀ ਦੀ ਗੱਲਬਾਤ ਦੌਰਾਨ ਕਿਹਾ ਹੈ ਕਿ, ਟਰੰਪ ਨੂੰ ਭਾਰਤ ਤੋਂ ਇੱਕ ਮਹਾਨ ਸੱਜਣ ਨੇ ਮੈਨੂੰ ਫੋਨ ਕੀਤਾ ਅਤੇ ਕਿਹਾ ਕਿ ਅਸੀ ਮੋਟਰਸਾਈਕਲਾਂ 'ਤੇ ਸ਼ੁਲਕ ਨੂੰ 75 ਫੀਸਦੀ ਅਤੇ ਇਥੋਂ ਤੱਕ ਕਿ 100 ਫੀਸਦੀ ਤੋਂ ਘਟਾ ਕੇ 50 ਫੀਸਦੀ ਕਰ ਦਿੱਤਾ ਹੈ। ਨਾਲ ਹੀ ਟਰੰਪ ਨੇ ਮਿਉਚੁਅਲ ਫਾਲੋ-ਅਪ ਟੈਕਸ ਦੀ ਵਕਾਲਤ ਕਰਦੇ ਹੋਏ ਦੇਸ਼ਾਂ 'ਤੇ ਅਮਰੀਕਾ ਦੇ ਨਾਲ ਵਪਾਰਕ ਸਬੰਧਾਂ ਦਾ ਗਲਤ ਇਸਤੇਮਾਲ ਕਰਨਾ ਦਾ ਦੋਸ਼ ਲਾਇਆ ਹੈ। Donald Trump upset with India: ਉਹਨਾਂ ਨੇ ਇਹ ਵੀ ਕਿਹਾ ਕਿ ਇਸ ਤਰ੍ਹਾਂ ਦੇ ਮਾਮਲਿਆਂ 'ਤੇ ਮਿਉਚੁਅਲ ਫਾਲੋ-ਅਪ ਟੈਕਸ ਹੋਣਾ ਚਾਹੀਦਾ ਹੈ। ਮੈਂ ਭਾਰਤ ਨੂੰ ਦੋਸ਼ ਨਹੀਂ ਦੇ ਰਿਹਾ ਹਾਂ, ਭਾਰਤ ਨੂੰ ਇਸ ਦੇ ਨਾਲ ਚੱਲਣਾ ਚਾਹੀਦਾ ਹੈ।ਦੱਸ ਦੇਈਏ ਕਿ ਹਾਰਲੇ ਡੇਵਿਡਸਨ ਅਤੇ ਟ੍ਰਾਇੰਫ ਜਿਹੇ ਮਹਿੰਗੇ ਬ੍ਰਾਂਡ ਦੇ ਮੋਟਰਸਾਈਕਲਾਂ 'ਤੇ ਬਰਾਮਦ ਸ਼ੁਲਕ ਘੱਟ ਹੋਣ ਤੋਂ ਬਾਅਦ ਭਾਰਤ ਵਿੱਚ ਸਸਤੀ ਹੋਣ ਜਾ ਰਹੀ ਹੈ।ਇਸ ਤੋਂ ਪਹਿਲਾ 800 ਸੀ. ਸੀ. ਜਾਂ ਇਸ ਤੋਂ ਘੱਟ ਇੰਜਨ ਸਮਰਥਾ ਵਾਲੇ ਮੋਟਰਸਾਈਕਲ ਦੀ ਬਰਾਮਦ 'ਤੇ 60 ਫੀਸਦੀ ਸ਼ੁਲਕ ਲੱਗਦਾ ਸੀ, `ਤੇ 800 ਸੀ. ਸੀ. ਅਤੇ ਇਸ ਤੋਂ ਵੱਧ ਇੰਜਨ ਸਮਰਥਾ ਵਾਲੇਮੋਟਰਸਾਈਕਲ `ਤੇ 75 ਫੀਸਦੀ ਸ਼ੁਲਕਾ ਲੱਗਦਾ ਹੈ। —PTC News

Related Post