ਗਰਮੀ ਤੋਂ ਰਾਹਤ ਪਾਉਣ ਲਈ ਨੌਜਵਾਨ ਨੇ ਨਹਿਰ 'ਚ ਮਾਰੀ ਛਾਲ, ਹੋਈ ਮੌਤ

By  Jashan A June 5th 2019 08:47 PM

ਗਰਮੀ ਤੋਂ ਰਾਹਤ ਪਾਉਣ ਲਈ ਨੌਜਵਾਨ ਨੇ ਨਹਿਰ 'ਚ ਮਾਰੀ ਛਾਲ, ਹੋਈ ਮੌਤ,ਦੋਰਾਹਾ: ਗਰਮੀ ਤੋਂ ਰਾਹਤ ਪਾਉਣ ਲਈ ਦੋਰਾਹਾ ਦੇ ਨੇੜਲੇ ਪੁਲ ਦੀਪਨਗਰ ਵਿਖੇ ਇਕ ਨੌਜਵਾਨ ਸਰਹੰਦ ਨਹਿਰ 'ਚ ਨਹਾਉੁਂਦੇ ਸਮੇਂ ਡੁੱਬਣ ਕਾਰਨ ਮੌਤ ਹੋ ਗਈ। ਜਿਸ ਦੀ ਪਛਾਣ ਬੇਅੰਤ ਸਿੰਘ 30 ਸਾਲ ਪੁੱਤਰ ਹਰਜੀਤ ਸਿੰਘ ਵਾਸੀ ਪਿੰਡ ਜਿੱਤਵਾਲ ਕਲਾਂ ਥਾਣਾ ਅਹਿਮਦਗੜ੍ਹ ਜ਼ਿਲਾ ਸੰਗਰੂਰ ਵਜੋਂ ਹੋਈ ਹੈ।

dth ਗਰਮੀ ਤੋਂ ਰਾਹਤ ਪਾਉਣ ਲਈ ਨੌਜਵਾਨ ਨੇ ਨਹਿਰ 'ਚ ਮਾਰੀ ਛਾਲ, ਹੋਈ ਮੌਤ

ਮ੍ਰਿਤਕ ਬੇਅੰਤ ਸਿੰਘ ਇਕ ਭੰਗੜਾ ਗਰੁੱਪ 'ਚ ਕੰਮ ਕਰਦਾ ਸੀ ਜੋ ਕਿ ਆਪਣੇ ਦੋਸਤਾਂ ਨਾਲ ਖੰਨਾ ਦੇ ਇਕ ਪੈਲੇਸ 'ਚੋਂ ਪ੍ਰੋਗਰਾਮ ਖਤਮ ਕਰਨ ਤੋਂ ਬਾਅਦ ਵਾਪਿਸ ਪਿੰਡ ਨੂੰ ਆ ਰਿਹਾ ਸੀ।

ਹੋਰ ਪੜ੍ਹੋ:ਬਰਨਾਲਾ :ਮੋੜ ਨਾਭਾ ਦੇ 17 ਸਾਲਾ ਨੌਜਵਾਨ ਦੀ ਨਹਿਰ ‘ਚ ਡੁੱਬਣ ਕਾਰਨ ਹੋਈ ਮੌਤ

ਦੀਪਨਗਰ ਨੇੜੇ ਪਹੁੰਚਦਿਆਂ ਹੀ ਮ੍ਰਿਤਕ ਬੇਅੰਤ ਸਿੰਘ ਨੇ ਗਰਮੀ ਜ਼ਿਆਦਾ ਹੋਣ ਕਾਰਨ ਆਪਣੇ ਦੋਸਤਾਂ ਕੋਲ ਨਹਿਰ 'ਚ ਨਹਾਉਣ ਦੀ ਇੱਛਾ ਪ੍ਰਗਟਾਈ, ਪਰੰਤੂ ਉਸਦੇ ਦੋਸਤਾਂ ਨੇ ਕਿਹਾ ਕਿ ਉਹ ਤੈਰਨਾ ਨਹੀਂ ਜਾਣਦੇ।

dth ਗਰਮੀ ਤੋਂ ਰਾਹਤ ਪਾਉਣ ਲਈ ਨੌਜਵਾਨ ਨੇ ਨਹਿਰ 'ਚ ਮਾਰੀ ਛਾਲ, ਹੋਈ ਮੌਤ

ਜਿਸ 'ਤੇ ਮ੍ਰਿਤਕ ਨੇ ਕਿਹਾ ਕਿ ਉਸਨੂੰ ਤੈਰਨਾ ਆਉਂਦਾ ਹੈ ਤਾਂ ਮ੍ਰਿਤਕ ਨੇ ਨਹਾਉਣ ਲਈ ਦੀਪਨਗਰ ਪੁਲ ਤੋਂ ਸਰਹੰਦ ਨਹਿਰ 'ਚ ਛਾਲ ਮਾਰ ਦਿੱਤੀ। ਜਿਸ ਕਾਰਨ ਉਸ ਦੀ ਮੌਤ ਹੋ ਗਈ। ਦੋਸਤਾਂ ਵੱਲੋਂ ਰੌਲਾ ਪਾਉਣ 'ਤੇ ਜਦੋਂ ਗੋਤਾਖੋਰਾਂ ਨੇ ਬੇਅੰਤ ਸਿੰਘ ਦੀ ਨਹਿਰ 'ਚ ਤਲਾਸ਼ ਕੀਤੀ ਤਾਂ ਕੁਝ ਕੁ ਦੂਰੀ ਤੋਂ ਮ੍ਰਿਤਕ ਬੇਅੰਤ ਸਿੰਘ ਦੀ ਲਾਸ਼ ਬਰਾਮਦ ਹੋਈ।

-PTC News

Related Post