ਡਾ. ਚੀਮਾ ਵੱਲੋਂ ਸੰਗਰੂਰ ਵੈਨ ਹਾਦਸੇ 'ਚ ਚਾਰ ਬੱਚਿਆਂ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ, ਮੰਗੀ ਹਾਦਸੇ ਦੀ ਨਿਆਂਇਕ ਜਾਂਚ

By  Shanker Badra February 15th 2020 08:20 PM

ਡਾ. ਚੀਮਾ ਵੱਲੋਂ ਸੰਗਰੂਰ ਵੈਨ ਹਾਦਸੇ 'ਚ ਚਾਰ ਬੱਚਿਆਂ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ, ਮੰਗੀ ਹਾਦਸੇ ਦੀ ਨਿਆਂਇਕ ਜਾਂਚ:ਚੰਡੀਗੜ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਸੰਗਰੂਰ ਜ਼ਿਲੇ ਦੇ ਲੌਂਗੋਵਾਲ ਵਿਚ ਇਕ ਸਕੂਲ ਵੈਨ ਨੂੰ ਅੱਗ ਲੱਗਣ ਕਾਰਨ ਚਾਰ ਬੱਚਿਆਂ ਦੀ ਮੌਤ ਹੋਣ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਡਾ. ਚੀਮਾ ਨੇ ਕਿਹਾ ਕਿ ਭਿਆਨਕ ਹਾਦਸਾ ਬਹੁਤ ਹੀ ਦੁਖਦਾਈ ਹੈ, ਜਿਸ ਵਿਚ ਮਾਸੂਸ ਬੱਚੇ ਮੌਤ ਦਾ ਸ਼ਿਕਾਰ ਹੋ ਗਏ ਹਨ। [caption id="attachment_389324" align="aligncenter" width="300"]Dr. Daljit Singh Cheema has expressed shock and grief over the tragic demise of four children in a school van fire incident near Longowal in Sangrur ਡਾ. ਚੀਮਾ ਵੱਲੋਂ ਸੰਗਰੂਰ ਵੈਨ ਹਾਦਸੇ 'ਚ ਚਾਰ ਬੱਚਿਆਂ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ, ਮੰਗੀਹਾਦਸੇ ਦੀ ਨਿਆਂਇਕ ਜਾਂਚ[/caption] ਇਸ ਦੌਰਾਨ ਬੱਚਿਆਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਡਾ. ਚੀਮਾ ਨੇ ਕਿਹਾ ਕਿ ਇਹ ਦੁੱਖ ਅਸਹਿ ਤੇ ਅਕਹਿ ਹੈ ਤੇ ਉਹ ਪਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਇਸ ਭਿਆਨਕ ਹਾਦਸੇ ਦੇ ਦੁੱਖ ਨੂੰ ਬਰਦਾਸ਼ਤ ਕਰਨ ਦੀ ਸ਼ਕਤੀ ਦੇਣ। ਡਾ. ਚੀਮਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਹਾਦਸੇ ਦੀ ਨਿਆਂਇਕ ਜਾਂਚ ਦੇ ਹੁਕਮ ਦਿੱਤੇ ਜਾਣ ਤੇ ਦੋਸ਼ੀ ਅਧਿਕਾਰੀਆਂ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। [caption id="attachment_389325" align="aligncenter" width="300"]Dr. Daljit Singh Cheema has expressed shock and grief over the tragic demise of four children in a school van fire incident near Longowal in Sangrur ਡਾ. ਚੀਮਾ ਵੱਲੋਂ ਸੰਗਰੂਰ ਵੈਨ ਹਾਦਸੇ 'ਚ ਚਾਰ ਬੱਚਿਆਂ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ, ਮੰਗੀਹਾਦਸੇ ਦੀ ਨਿਆਂਇਕ ਜਾਂਚ[/caption] ਉਹਨਾਂ ਕਿਹਾ ਕਿ ਇਹ ਹਾਦਸਾ ਵਾਪਰਨ ਪਿੱਛੇ ਵੱਡਾ ਕਾਰਨ ਸੜਕ ਸੁਰੱਖਿਆ ਤੇ ਸਕੂਲੀ ਵਿਦਿਆਰਥੀਆਂ ਦੀ ਆਵਾਜਾਈ ਬਾਰੇ ਤੈਅ ਨਿਯਮਾਂ ਦੀ ਪਾਲਣਾ ਨਾ ਹੋਣਾ ਹੈ, ਜਿਸ ਲਈ ਜ਼ਿਲ੍ਹੇ ਦੇ ਅਧਿਕਾਰੀ ਸਿੱਧੇ ਤੌਰ 'ਤੇ ਜ਼ਿੰਮੇਵਾਰ ਹਨ। ਉਹਨਾਂ ਕਿਹਾ ਕਿ ਇਸ ਮਾਮਲੇ ਦੀ ਨਿਆਂਇਕ ਜਾਂਚ ਸਦਕਾ ਹੀ ਦੋਸ਼ੀ ਅਧਿਕਾਰੀ ਸਾਹਮਣੇ ਆਉਣਗੇ ਤੇ ਇਹਨਾਂ ਨੂੰ ਮਿਸਾਲੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। -PTCNews

Related Post