ਡਾ. ਰਾਜ ਕੁਮਾਰ ਵੇਰਕਾ ਨੇ ਹਾਈ ਕਮਾਂਡ ਖਿਲਾਫ਼ ਖੋਲ੍ਹਿਆ ਮੋਰਚਾ

By  Ravinder Singh May 27th 2022 01:19 PM

ਅੰਮ੍ਰਿਤਸਰ : ਸਾਬਕਾ ਕੈਬਨਿਟ ਮੰਤਰੀ ਤੇ ਕਾਂਗਰਸ ਦੇ ਬੁਲਾਰੇ ਡਾ. ਰਾਜ ਕੁਮਾਰ ਵੇਰਕਾ ਨੇ ਹਾਈ ਕਮਾਂਡ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹਾਈ ਕਮਾਂਡ ਐਕਸ਼ਨ ਲੈਣ ਦੀ ਬਜਾਏ ਤਮਾਸ਼ਾ ਦੇਖ ਰਹੀ ਹੈ। ਵੇਰਕਾ ਨੇ ਕਿਹਾ ਕਿ ਕਾਂਗਰਸੀ ਵਰਕਰਾਂ ਅੰਦਰ ਗੁੱਸੇ ਦੀ ਭਾਵਨਾ ਹੈ। ਜੇਕਰ ਅਜਿਹਾ ਹੀ ਚੱਲਦਾ ਰਿਹਾ ਤਾਂ ਇਕ ਦਿਨ ਲੋਕ ਕਾਂਗਰਸ ਛੱਡ ਦੇਣਗੇ। ਡਾ. ਰਾਜ ਕੁਮਾਰ ਵੇਰਕਾ ਨੇ ਹਾਈ ਕਮਾਂਡ ਖਿਲਾਫ਼ ਖੋਲ੍ਹਿਆ ਮੋਰਚਾ ਕਾਂਗਰਸ ਪਾਰਟੀ ਵਿੱਚ ਇਕ ਦੂਜੇ ਉਤੇ ਲਗਾਏ ਜਾ ਰਹੇ ਦੋਸ਼ਾਂ ਉਤੇ ਡਾਕਟਰ ਵੇਰਕਾ ਨੇ ਕੀਤੀ ਚਿੰਤਾ ਜ਼ਾਹਿਰ ਕੀਤੀ। ਕਾਂਗਰਸ ਪਾਰਟੀ ਨੂੰ ਬਖਸ਼ਣ ਦੀ ਗੁਹਾਰ ਲਗਾਈ। ਹਾਈ ਕਮਾਂਡ ਮੂਕ ਦਰਸ਼ਕ ਬਣਨ ਦੀ ਥਾਂ ਲਗਾਮ ਪਾਏ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੇ ਵਰਕਰ ਚਿੰਤਾ ਵਿੱਚ ਡੁੱਬੇ ਹੋ ਹਨ। ਇਸ ਤੋਂ ਇਲਾਵਾ ਰਾਸ਼ਟਰੀ ਸਿੱਖਿਆ ਸਰਵੇਖਣ 'ਚ ਪਹਿਲੇ ਨੰਬਰ 'ਤੇ ਪੰਜਾਬ ਵੱਲੋਂ ਦਿੱਲੀ ਨੂੰ ਪਛਾੜਨ ਦੇ ਮੁੱਦੇ ਡਾ. ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਪਿਛਲੀ ਸਰਕਾਰ ਨੇ ਸਕੂਲਾਂ ਦੇ ਸੁਧਾਰ ਲਈ ਬਿਹਤਰ ਕੰਮ ਕੀਤੇ ਸਨ। ਉਨ੍ਹਾਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦਾ ਕੋਈ ਮਾਡਲ ਨਹੀਂ ਸੀ। ਕੇਜਰੀਵਾਲ ਦਾ ਮਾਡਲ ਫਰਾਡ ਸਨ। ਉਨ੍ਹਾਂ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਸਕੂਲਾਂ ਦੇ ਮੁੱਦੇ ਨੂੰ ਲੈ ਕੇ ਝੂਠ ਬੋਲਿਆ ਹੈ ਤੇ ਹੁਣ ਉਨ੍ਹਾਂ ਨੂੰ ਲੋਕਾਂ ਕੋਲੋਂ ਮੁਆਫੀ ਮੰਗਣੀ ਚਾਹੀਦੀ ਹੈ। ਡਾ. ਰਾਜ ਕੁਮਾਰ ਵੇਰਕਾ ਨੇ ਹਾਈ ਕਮਾਂਡ ਖਿਲਾਫ਼ ਖੋਲ੍ਹਿਆ ਮੋਰਚਾਜ਼ਿਕਰਯੋਗ ਹੈ ਕਿ ਪੰਜਾਬ ਦੇ ਸਕੂਲਾਂ ਨੇ ਦਿੱਲੀ ਦੇ ਸਕੂਲਾਂ ਨੂੰ ਪਛਾੜਿਆ ਹੈ। ਨੈਸ਼ਨਲ ਅਚੀਵਮੈਂਟ ਸਰਵੇ 'ਚ ਪੰਜਾਬ ਦੇ ਸਕੂਲਾਂ ਦਾ ਦਬਦਬਾ ਰਿਹਾ ਹੈ। ਨੈਸ਼ਨਲ ਅਚੀਵਮੈਂਟ ਸਰਵੇ 'ਚ ਪੰਜਾਬ ਦਾ ਸਿੱਖਿਆ ਮਾਡਲ ਟੌਪ 'ਤੇ ਰਿਹਾ ਹੈ। ਪੰਜਾਬ ਨੇ ਰਾਸ਼ਟਰੀ ਔਸਤ ਤੋਂ ਵੱਧ ਅੰਕ ਹਾਸਲ ਕੀਤੇ ਹਨ। ਪੰਜਾਬ ਦੇ ਸਕੂਲਾਂ ਦੇ ਬੱਚਿਆਂ ਨੇ ਬੁੱਧਵਾਰ ਨੂੰ ਜਾਰੀ ਕੀਤੇ ਗਏ ਦੇਸ਼ ਵਿਆਪੀ ਲਰਨਿੰਗ ਨਤੀਜੇ ਪੱਧਰ ਦੇ ਸਰਵੇਖਣ - ਨੈਸ਼ਨਲ ਅਚੀਵਮੈਂਟ ਸਰਵੇ (NAS) 2021 - ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਸਿੱਖਿਆ ਮੰਤਰਾਲੇ ਵੱਲੋਂ ਪਿਛਲੇ ਸਾਲ 12 ਨਵੰਬਰ ਨੂੰ ਰਾਸ਼ਟਰੀ ਪੱਧਰ ਦਾ ਵੱਡੇ ਪੱਧਰ 'ਤੇ ਮੁਲਾਂਕਣ ਸਰਵੇਖਣ ਕਰਵਾਇਆ ਗਿਆ ਸੀ। ਇਹ ਵੀ ਪੜ੍ਹੋ : ਨਾਜਾਇਜ਼ ਮਾਈਨਿੰਗ ਖ਼ਿਲਾਫ਼ ਵਿੱਢੀ ਮੁਹਿੰਮ ਨਾਲ ਭਰੇਗਾ ਸਰਕਾਰੀ ਖਜ਼ਾਨਾ : ਹਰਜੋਤ ਸਿੰਘ ਬੈਂਸ

Related Post