ਵਿਆਜ 'ਤੇ 20 ਹਜ਼ਾਰ ਰੁਪਏ ਲੈ ਕੇ ਭਰਿਆ ਡਰਾਈਵਰ ਨੇ ਆਪਣਾ ਚਲਾਨ, ਜਾਣੋ ਪੂਰੀ ਕਹਾਣੀ

By  Pardeep Singh March 23rd 2022 03:35 PM -- Updated: March 23rd 2022 03:37 PM

ਲੁਧਿਆਣਾ: ਡੀਟੀਓ ਦਫ਼ਤਰ ਵਿੱਚ ਹਰਿਆਣਾ ਜੀਂਦ ਦਾ ਰਹਿਣ ਵਾਲਾ ਡਰਾਈਵਰ ਅਪਣਾ ਚਲਾਨ ਭੁਗਤਣ ਵਾਸਤੇ ਪਹੁੰਚਿਆ। ਜਦ ਉਸ ਵੱਲੋਂ ਚਲਾਨ ਦੀ ਫੀਸ 20 ਹਜ਼ਾਰ ਰੁਪਏ ਜੁਰਮਾਨਾ ਭਰਿਆ ਤਾਂ ਅੱਖਾਂ ਵਿਚੋਂ ਹੰਝੂ ਨਿਕਲੇ ਅਤੇ ਭੁਬਾ ਮਾਰ ਕੇ ਰੋਣ ਲੱਗ ਪਿਆ ਅਤੇ  ਨਾਲ ਖੜੇ ਸ਼ਹਿਰ ਵਾਸੀ ਨੇ ਚੁੱਪ ਕਰਵਾਇਆ। ਡਰਾਈਵਰ ਨੇ ਕਿਹਾ ਇਹ ਰੁਪਏ ਵਿਆਜ ਤੇ ਫੜ ਕੇ ਲੈਕੇ ਆਇਆ ਹੈ। ਡਰਾਈਵਰ ਰਾਜੇਸ਼ ਕੁਮਾਰ ਨੇ ਕਿਹਾ ਕਿ ਉਹ 12000 ਹਜਾਰ ਤੇ ਡਰਾਈਵਰ ਦੀ ਨੌਕਰੀ ਕਰਦਾ ਹੈ, ਪਿਛਲੇ ਦਿਨੀਂ ਕਮਰਸ਼ੀਅਲ ਗੱਡੀ ਵਿੱਚ ਸਾਮਾਨ ਲੈ ਕੇ ਲੁਧਿਆਣਾ ਸ਼ਹਿਰ ਆਇਆ ਸੀ ਜਦ ਲੁਧਿਆਣਾ ਅੰਦਰ ਦਾਖਲ ਹੋਇਆ ਤਾਂ ਟ੍ਰੈਫਿਕ ਮੁਲਾਜਿਮ ਵਲੋਂ ਰੋਕਿਆ ਗਿਆ ਅਤੇ ਚਲਾਨ ਕੱਟਣ ਦੀ ਗੱਲ ਕਹੀ ਰਾਜੇਸ਼ ਕੁਮਾਰ ਨੇ ਹੱਥ ਪੈਰ ਜੋੜੇ ਤਾਂ ਮੁਲਾਜਿਮ ਨੇ ਦੋ ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕਰ ਦਿਤੀ ਨਹੀਂ ਤਾਂ ਨੋ ਐਂਟਰੀ ਦਾ ਚਲਾਨ ਭੁਗਤਣਾ ਪਏਗਾ। ਰਾਜੇਸ਼ ਕੁਮਾਰ ਡਰਾਈਵਰ ਨੇ ਕਿਹਾ ਕਿ ਉਸ ਕੋਲ 700 ਰੁਪਏ ਹਨ ਗੁਸੇ ਵਿਚ ਆਏ ਟ੍ਰੈਫਿਕ ਮੁਲਾਜਿਮ ਏ.ਐਸ.ਆਈ ਅਵਤਾਰ ਸਿੰਘ ਨੇ ਡਰਾਇਵਿੰਗ ਲਾਈਸੈਂਸ ਲੈਕੇ ਚਲਾਨ ਕੱਟਕੇ ਰਜੇਸ਼ ਕੁਮਾਰ ਨੂੰ ਥਮਾ ਦਿਤਾ, ਅੱਜ ਉਹ ਵਿਆਜ ਦੇ ਰੁਪਏ ਫੜ ਕੇ ਜੁਰਮਾਨਾ ਭੁਗਤ ਕੇ ਹੰਜੂਆ ਨਾਲ ਰੋਂਦਾ ਨਜ਼ਰ ਆਇਆ ਉਥੇ ਹੀ ਮੌਕੇ ਤੇ ਖੜੇ ਟੈਕਸੀ ਯੂਨੀਅਨ ਪ੍ਰਧਾਨ ਨੇ ਰੋਂਦੇ ਹੋਏ ਡਰਾਈਵਰ ਨੂੰ ਚੁੱਪ ਕਰਾਇਆ ਅਤੇ ਕਿਹਾ ਟਰੈਫਿਕ ਪੁਲਿਸ ਮੁਲਾਜ਼ਮਾਂ ਵੱਲੋਂ ਆਏ ਦਿਨ ਡਰਾਈਵਰਾਂ ਨੂੰ ਚੌਕਾਂ ਵਿੱਚ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ ਅਤੇ ਟ੍ਰੈਫਿਕ ਮੁਲਾਜਮਾਂ ਵਲੋਂ ਰੁਪਏਆ ਦੀ ਮੰਗ ਕੀਤੀ ਜਾਂਦੀ ਹੈ ਪ੍ਰਧਾਨ ਨੇ ਕਿਹਾ ਨਵੇਂ ਬਣੇ ਸੀ ਐਮ ਭਗਵੰਤ ਮਾਨ ਨੂੰ ਜਲਦ ਹੀ ਸ਼ਿਕਾਇਤ ਦਿੱਤੀ ਜਾਏਗੀ ਅਤੇ ਭ੍ਰਿਸ਼ਟਾਚਾਰ ਨੂੰ ਰੋਕਣ ਦੀ ਵੀ ਗੱਲ ਕਹੀ ਪੁਲਿਸ ਅਧਿਕਾਰੀ ਅਵਤਾਰ ਸਿੰਘ ਨਾਲ ਗੱਲ ਕੀਤੀ ਤਾਂ ਅਵਤਾਰ ਸਿੰਘ ਨੇ ਕਿਹਾ ਜਿੰਦ ਤੋਂ ਰਾਜੇਸ਼ ਕੁਮਾਰ ਹੈਵੀ ਗੱਡੀ ਲੈ ਕੇ ਆਇਆ ਸੀ ਜੋ ਕਿ ਨੋ ਐਂਟਰੀ ਵਿੱਚ ਦਾਖਿਲ ਹੋਇਆ ਸੀ ਜਿਸ ਦਾ ਚਲਾਨ ਕੱਟ ਕੇ ਦੇ ਦਿਤਾ ਸੀ ਜਦ ਪੱਤਰਕਾਰ ਵਲੋਂ ਦੋ ਹਜ਼ਾਰ ਰੁਪਏ ਦੀ ਰਿਸ਼ਵਤ ਦੀ ਗੱਲ ਕਹੀ ਤਾਂ ਆਪਣਾ ਪੱਲਾ ਝਾੜਦੇ ਹੋਏ ਕਿਹਾ ਝੂਠੇ ਆਰੋਪ ਲਗਾ ਰਿਹਾ ਹੈ ਕੋਈ ਵੀ ਰਿਸ਼ਵਤ ਦਾ ਮਾਮਲਾ ਨਹੀਂ ਹੈ। ਇਹ ਵੀ ਪੜ੍ਹੋ:ਸੰਤ ਭਿੰਡਰਾਂਵਾਲਿਆਂ ਦੀ ਤਸਵੀਰ ਵਾਲੇ ਵਾਹਨਾ ’ਤੇ ਪਾਬੰਦੀ ਬਾਰੇ ਹਿਮਾਚਲ ਦੇ ਮੁੱਖ ਮੰਤਰੀ ਦਾ ਬਿਆਨ ਮੰਦਭਾਗਾ- ਐਡਵੋਕੇਟ ਧਾਮੀ -PTC News

Related Post