ਭਾਰਤ ਪਾਕਿ ਸਰਹੱਦ 'ਤੇ ਡਰੋਨ ਦੀ ਹਲਚਲ, ਬੀਐਸਐਫ ਦੇ ਜਵਾਨਾਂ ਕੀਤੀ ਫਾਇਰਿੰਗ

By  Ravinder Singh April 26th 2022 02:05 PM

ਅੰਮ੍ਰਿਤਸਰ : ਭਾਰਤ ਪਾਕਿਸਤਾਨ ਸਰਹੱਦ ਉਤੇ ਅੱਜ ਮੁੜ ਡਰੋਨ ਦੀ ਹਲਚਲ ਦੇਖੀ ਗਈ। ਬੀਓਪੀ ਘੋਗਾ ਅਤੇ ਬੀਓਪੀ ਧਿਆਨ ਸਿੰਘ ਪੁਰਾ ਉਤੇ ਡਰੋਨ ਦੇਖਿਆ ਗਿਆ। ਬੀਐਸਐਫ ਦੇ ਜਵਾਨਾਂ ਨੇ ਫਾਇਰਿੰਗ ਕੀਤੀ ਤਾਂ ਡਰੋਨ ਵਾਪਸ ਪਾਕਿਸਤਾਨ ਵਾਲੇ ਪਾਸੇ ਚਲਾ ਗਿਆ। ਇਸ ਤੋਂ ਬਾਅਦ ਪੁਲਿਸ ਤੇ ਬੀਐਸਐਫ ਨੇ ਚੌਕਸੀ ਵਰਤਦੇ ਹੋਏ ਸਰਚ ਮੁਹਿੰਮ ਚਲਾ ਦਿੱਤੀ ਹੈ। ਭਾਰਤ ਪਾਕਿ ਸਰਹੱਦ 'ਤੇ ਡਰੋਨ ਦੀ ਹਲਚਲ, ਬੀਐਸਐਫ ਦੇ ਜਵਾਨਾਂ ਕੀਤੀ ਫਾਇਰਿੰਗਜਾਣਕਾਰੀ ਅਨੁਸਾਰ ਥਾਣਾ ਅਜਨਾਲਾ ਅਧੀਨ ਆਉਂਦੀ ਬੀਓਪੀ ਧਿਆਨ ਸਿੰਘ ਪੁਰਾ ਅਤੇ ਥਾਣਾ ਭਿੰਡੀ ਸੈਦਾਂ ਅਧੀਨ ਆਉਂਦੀ ਬੀਓਪੀ ਘੋਗਾ ਵਿਖੇ ਦੇਰ ਰਾਤ ਬੀਐਸਐਫ ਦੇ ਜਵਾਨਾਂ ਨੂੰ ਡਰੋਨ ਦੀ ਹਲਚਲ ਦਿਖਾਈ ਦਿੱਤੀ। ਇਸ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਨੇ ਤੁਰੰਤ ਹਰਕਤ ਵਿੱਚ ਆਉਂਦੇ ਹੋਏ ਡਰੋਨ ਵੱਲ ਫਾਇਰਿੰਗ ਕੀਤੀ ਅਤੇ ਡਰੋਨ ਦੁਬਾਰਾ ਪਾਕਿਸਤਾਨ ਵਾਲੇ ਪਾਸੇ ਚਲਾ ਗਿਆ। ਭਾਰਤ ਪਾਕਿ ਸਰਹੱਦ 'ਤੇ ਡਰੋਨ ਦੀ ਹਲਚਲ, ਬੀਐਸਐਫ ਦੇ ਜਵਾਨਾਂ ਕੀਤੀ ਫਾਇਰਿੰਗਇਸ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਅਧਿਕਾਰੀਆਂ ਅਤੇ ਪੁਲਿਸ ਅਧਿਕਾਰੀਆਂ ਵੱਲੋਂ ਇਲਾਕੇ ਦੀ ਸਰਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਦੌਰਾਨ ਵੀ ਭਾਰਤ ਪਾਕਿਸਤਾਨ ਸਰਹੱਦ ਉਤੇ ਡਰੋਨ ਦੀ ਹਲਚਲ ਦੇਖਣ ਨੂੰ ਮਿਲਦੀ ਰਹੀ ਹੈ ਤੇ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਸਾਰੰਗੜਾ ਦੇ ਖੇਤਾਂ ਵਿਚੋਂ ਵੀ ਇਕ ਡਰੋਨ ਮਿਲਿਆ ਸੀ ਜਿਸ ਉਤੇ ਪੁਲਿਸ ਨੇ ਸ਼ੱਕ ਜਤਾਇਆ ਸੀ ਕਿ ਸ਼ਾਇਦ ਇਹ ਡਰੋਨ ਪਾਕਿਸਤਾਨ ਵਾਲੇ ਪਾਸੇ ਤੋਂ ਆਇਆ ਹੋ ਸਕਦਾ ਹੈ ਜਿਸ ਸਬੰਧ ਵਿੱਚ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ। ਬੀਤੇ ਦਿਨੀਂ ਸਰਹੱਦ ਰਸਤਿਆਂ ਆ ਰਹੀ ਹੈਰੋਇਨ ਦੀ ਵੱਡੀ ਖੇਪ ਵੀ ਬਰਾਮਦ ਕੀਤੀ ਗਈ। ਭਾਰਤ ਪਾਕਿ ਸਰਹੱਦ 'ਤੇ ਡਰੋਨ ਦੀ ਹਲਚਲ, ਬੀਐਸਐਫ ਦੇ ਜਵਾਨਾਂ ਕੀਤੀ ਫਾਇਰਿੰਗਕਾਬਿਲੇਗੌਰ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੀਤੇ ਦਿਨੀਂ ਪੰਜਾਬ ਵਿੱਚ ਡਰੋਨ ਸਿਖਲਾਈ ਹੱਬ ਸ਼ੁਰੂ ਕੀਤੀ ਹੈ। ਇਹ ਪੰਜਾਬ ਦੀ ਵਾਲੀ ਡਰੋਨ ਟ੍ਰੇਨਿੰਗ ਹੱਬ ਹੈ ਜੋ ਕਿ ਡਰੋਨ ਸਬੰਧੀ ਸਿਖਲਾਈ ਦੇਵੇਗੀ। ਇਹ ਵੀ ਪੜ੍ਹੋ : ਕਾਂਗਰਸ ਦੀ ਅਨੁਸ਼ਾਸ਼ਨ ਕਮੇਟੀ ਨੇ ਸੁਨੀਲ ਜਾਖੜ ਨੂੰ 2 ਸਾਲ ਲਈ ਸਸਪੈਂਡ ਕਰਨ ਦੀ ਕੀਤੀ ਸਿਫਾਰਸ਼

Related Post