ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸੱਜਣ ਕੁਮਾਰ ਦੀ ਜਮਾਨਤ ਅਰਜੀ ਦਾ ਕਰੇਗੀ ਵਿਰੋਧ :ਮਨਜਿੰਦਰ ਸਿਰਸਾ

By  Shanker Badra January 17th 2019 07:30 PM -- Updated: January 17th 2019 07:33 PM

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸੱਜਣ ਕੁਮਾਰ ਦੀ ਜਮਾਨਤ ਅਰਜੀ ਦਾ ਕਰੇਗੀ ਵਿਰੋਧ :ਮਨਜਿੰਦਰ ਸਿਰਸਾ:ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ.ਐਸ.ਜੀ.ਐਮ.ਸੀ.) 1984 ਸਿੱਖ ਕਤਲੇਆਮ ਦੇ ਕੇਸ ਵਿਚ ਦੋਸ਼ੀ ਪਾਏ ਗਏ ਸੱਜਣ ਕੁਮਾਰ ਦੀ ਜਮਾਨਤ ਅਰਜੀ ਦਾ ਵਿਰੋਧ ਕਰੇਗੀ। [caption id="attachment_241896" align="aligncenter" width="300"]DSGMC Sajjan Kumar bail Application Will protest : Manjinder Sirsa ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸੱਜਣ ਕੁਮਾਰ ਦੀ ਜਮਾਨਤ ਅਰਜੀ ਦਾ ਕਰੇਗੀ ਵਿਰੋਧ :ਮਨਜਿੰਦਰ ਸਿਰਸਾ[/caption] ਇਹ ਪ੍ਰਗਟਾਵਾ ਡੀ.ਐਸ.ਜੀ.ਐਮ.ਸੀ. ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕੀਤਾ ਹੈ।ਸੱਜਣ ਕੁਮਾਰ ਨੂੰ ਤੁਰੰਤ ਜਮਾਨਤ ਨਾ ਦੇਣ ਦੇ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕਰਦਿਆਂ ਸਿਰਸਾ ਨੇ ਕਿਹਾ ਕਿ ਦੋਸ਼ੀ ਬਹੁਤ ਹੀ ਉਚ ਤਾਕਤ ਤੇ ਪ੍ਰਭਾਵ ਰੱਖਣ ਵਾਲਾ ਆਗੂ ਹੈ, ਜਿਸ ਨੇ 34 ਸਾਲ ਤੱਕ ਕਾਨੂੰਨ ਦਾ ਮਖੌਲ ਉਡਾਇਆ ਅਤੇ ਉਸ ਨੂੰ ਉਮਰ ਕੈਦ ਦੇਣ ਲੱਗਿਆਂ ਹਾਈਕੋਰਟ ਨੇ ਵੀ ਉਸ ਦੇ ਸਿਆਸੀ ਪ੍ਰਭਾਵ ਦਾ ਜ਼ਿਕਰ ਕੀਤਾ ਹੈ। [caption id="attachment_241895" align="aligncenter" width="300"]DSGMC Sajjan Kumar bail Application Will protest : Manjinder Sirsa ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸੱਜਣ ਕੁਮਾਰ ਦੀ ਜਮਾਨਤ ਅਰਜੀ ਦਾ ਕਰੇਗੀ ਵਿਰੋਧ :ਮਨਜਿੰਦਰ ਸਿਰਸਾ[/caption] ਉਨਾਂ ਡੀ.ਐਸ.ਜੀ.ਐਮ. ਸੀ. 6 ਹਫਤਿਆਂ ਬਾਅਦ ਹੋਣ ਵਾਲੀ ਉਸ ਦੀ ਜਮਾਨਤ ਅਰਜੀ 'ਤੇ ਸੁਣਵਾਈ ਦੌਰਾਨ ਉਸ ਨੂੰ ਜਮਾਨਤ ਦੇਣ ਦਾ ਪੁਰਜ਼ੋਰ ਵਿਰੋਧ ਕਰੇਗੀ।ਉਨਾਂ ਕਿਹਾ ਕਿ ਜੇਕਰ ਉਸ ਨੂੰ ਜਮਾਨਤ ਦੇ ਦਿੱਤੀ ਗਈ ਤਾਂ ਉਹ ਨਾ ਸਿਰਫ ਆਪਣੇ ਕੇਸ ਨੂੰ ਪ੍ਰਭਾਵਿਤ ਕਰੇਗਾ, ਬਲਕਿ ਸਿੱਖ ਕਤਲੇਆਮ ਨਾਲ ਸਬੰਧਤ ਹੋਰ ਕੇਸ ਜਿਹੜੇ ਸੁਣਵਾਈ ਦੇ ਵੱਖ-ਵੱਖ ਪੜਾਅ 'ਤੇ ਹਨ ਨੂੰ ਵੀ ਪ੍ਰਭਾਵਿਤ ਕਰਨ ਦਾ ਯਤਨ ਕਰੇਗਾ। [caption id="attachment_241893" align="aligncenter" width="300"]DSGMC Sajjan Kumar bail Application Will protest : Manjinder Sirsa ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸੱਜਣ ਕੁਮਾਰ ਦੀ ਜਮਾਨਤ ਅਰਜੀ ਦਾ ਕਰੇਗੀ ਵਿਰੋਧ :ਮਨਜਿੰਦਰ ਸਿਰਸਾ[/caption] ਉਨਾਂ ਕਿਹਾ ਕਿ ਜੇਕਰ ਸੱਜਣ ਕੁਮਾਰ ਨੂੰ ਜਮਾਨਤ ਮਿਲ ਗਈ ਤਾਂ ਉਹ ਆਪਣੇ ਖਿਲਾਫ ਭੁਗਤੇ ਗਵਾਹਾਂ ਨੂੰ ਧਮਕਾਏਗਾ ਤੇ ਹੋਰ ਕੇਸਾਂ ਵਿਚਲੇ ਗਵਾਹਾਂ ਨੂੰ ਵੀ ਧਮਕਾਏਗਾ, ਜਿਸ ਨਾਲ ਉਹ ਕੇਸ ਕਮਜ਼ੋਰ ਹੋਣ ਦਾ ਖਦਸ਼ਾ ਹੈ।ਉਨਾਂ ਕਿਹਾ ਕਿ ਜੇਕਰ ਸੱਜਣ ਕੁਮਾਰ ਨੂੰ ਜਮਾਨਤ ਮਿਲਦੀ ਹੈ ਤਾਂ ਇਸ ਨਾਲ ਹਜ਼ਾਰ ਹਾਸਲ ਕਰਨ ਦੇ ਨੇੜੇ ਪਹੁੰਚੇ ਹੋਰ ਦੋਸ਼ੀਆਂ ਨੂੰ ਹੱਲਾਸ਼ੇਰੀ ਮਿਲੇਗੀ।ਉਨਾਂ ਕਿਹਾ ਕਿ ਸਿੱਖ ਜਥੇਬੰਦੀ ਇਹ ਯਕੀਨੀ ਬਣਾਏਗੀ ਕਿ ਸੱਜਣ ਕੁਮਾਰ ਨੂੰ ਜਮਾਨਤ ਨਾ ਮਿਲੇ ਤੇ ਸਿੱਖ ਕਤਲੇਆਮ ਦੇ ਹੋਰ ਕੇਸਾਂ ਵਿਚਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ। -PTCNews

Related Post