ਦੁਬਈ 'ਚ ਫਸੇ 23 ਭਾਰਤੀਆਂ ਨੂੰ ਮਿਲੇ ਵੀਜ਼ੇ, ਜਲਦੀ ਹੋਵੇਗੀ ਘਰ ਵਾਪਸੀ

By  Joshi October 10th 2018 10:14 AM -- Updated: October 10th 2018 10:17 AM

ਦੁਬਈ 'ਚ ਫਸੇ 23 ਭਾਰਤੀਆਂ ਨੂੰ ਮਿਲੇ ਵੀਜ਼ੇ, ਜਲਦੀ ਹੋਵੇਗੀ ਘਰ ਵਾਪਸੀ

ਚੰਡੀਗੜ੍ਹ: ਪੰਜਾਬ ਦੀ ਨੌਜਵਾਨ ਪੀੜੀ ਦੀ ਵਿਦੇਸ਼ ਜਾਣ ਦੀ ਇੱਛਾ ਦਿਨੋ ਦਿਨ ਵੱਧਦੀ ਜਾ ਰਹੀ ਹੈ। ਜਿਸ ਦੌਰਾਨ ਕਈ ਵਾਰ ਜਲਦਬਾਜ਼ੀ 'ਚ ਧੋਖੇਬਾਜ਼ ਏਜੰਟਾਂ ਦਾ ਸ਼ਿਕਾਰ ਹੋ ਜਾਂਦੇ ਹਾਂ।ਹੁਣ ਤੱਕ ਅਨੇਕਾਂ ਹੀ ਲੋਕ ਇਹਨਾਂ ਏਜੰਟਾਂ ਦਾ ਸ਼ਿਕਾਰ ਹੋ ਚੁੱਕੇ ਹਨ।

ਜਿਸ ਕਾਰਨ ਉਹਨਾਂ ਨੂੰ ਵਿਦੇਸ਼ ਜਾ ਕੇ ਕਾਫੀ ਮੁਸ਼ਿਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹਾ ਹੀ ਤਾਜ਼ਾ ਮਾਮਲਾ ਦੁਬਈ ਦਾ ਹੈ ਜਿਥੇ 23 ਭਾਰਤੀਆਂ ਨੂੰ ਟਰੈਵਲ ਏਜੰਟਾਂ ਵੱਲੋਂ ਪ੍ਰੇਸ਼ਾਨ ਕੀਤਾ ਜਾਂਦਾ ਸੀ।

ਤੁਹਾਨੂੰ ਦੱਸ ਦੇਈਏ ਕਿ ਇਸ ਮਾਮਲੇ ਨੂੰ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਕੋਲ ਉਠਾਏ ਜਾਣ ਦੇ ਕਾਰਨ ਭਾਰਤ ਸਰਕਾਰ ਨੇ ਦੁਬਈ ਵਿੱਚ ਫਸੇ 23 ਭਾਰਤੀਆਂ ਨੂੰ ਵੀਜ਼ੇ ਜਾਰੀ ਕਰ ਦਿੱਤੇ ਹਨ।

ਹੋਰ ਪੜ੍ਹੋ: ਸੁਸ਼ਮਾ ਸਵਰਾਜ ਨੇ ਭਾਰਤੀ ਮੁੰਡੇ ਨਾਲ ਪਾਕਿ ਕੁੜੀ ਦਾ ਵਿਆਹ ਕਰਵਾ ਕੇ ਜਿੱਤਿਆ ਸਭ ਦਾ ਦਿਲ

ਸ.ਸਿਰਸਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਪ੍ਰਾਪਤ ਹੋਈ ਹੈ ਕਿ ਦੁਬਈ ਵਿਚ ਭਾਰਤੀ ਅੰਬੈਸੀ ਨੇ ਬਹੁਤੇ ਭਾਰਤੀਆਂ ਦੇ ਪਾਸਪੋਰਟ ’ਤੇ ਵੀਜ਼ਾ ਮੋਹਰਾਂ ਲਾ ਦਿੱਤੀਆਂ ਹਨ। ਇਸ ਮੌਕੇ ਸ.ਸਿਰਸਾ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦਾ ਧੰਨਵਾਦ ਕਰਦੇ ਕਿਹਾ ਕਿ ਮੰਤਰਾਲੇ ਨੇ ਕਾਫੀ ਜਲਦੀ ਕਾਰਵਾਈ ਕੀਤੀ ਹੈ,ਜਿਸ ਦੀ ਬਦੋਲਤ ਕਈ ਮਾਵਾਂ ਦੇ ਪੁੱਤ ਆਪਣੇ ਘਰ ਵਾਪਸ ਪਰਤ ਸਕਣਗੇ।

—PTC News

Related Post