ਭਾਰੀ ਮੀਂਹ ਕਾਰਨ ਸ਼ਿਮਲਾ 'ਚ ਹਿਮਲੈਂਡ ਨੇੜੇ ਖਿਸਕੀ ਜ਼ਮੀਨ, ਵੱਡੀ ਗਿਣਤੀ 'ਚ ਵਾਹਨ ਨੁਕਸਾਨੇ ਗਏ

By  Riya Bawa August 17th 2022 12:03 PM -- Updated: August 17th 2022 12:10 PM

Shimla Landslides: ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ 'ਚ ਭਾਰੀ ਮੀਂਹ ਕਾਰਨ ਹਿਮਲੈਂਡ ਨੇੜੇ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ ਹੈ। ਜ਼ਮੀਨ ਖਿਸਕਣ ਕਾਰਨ ਪੰਜ ਤੋਂ ਛੇ ਵਾਹਨ ਨੁਕਸਾਨੇ ਗਏ ਹਨ। ਇਸ ਕਾਰਨ ਸ਼ਹਿਰ ਵਿੱਚ ਵਾਹਨਾਂ ਦੀ ਆਵਾਜਾਈ ਠੱਪ ਹੋ ਗਈ। ਸਵੇਰੇ ਕਰੀਬ 10 ਵਜੇ ਤੱਕ ਮਲਬੇ ਨੂੰ ਸੜਕ ਤੋਂ ਹਟਾਇਆ ਗਿਆ। ਇਸ ਦੌਰਾਨ ਇੱਕ ਦਰੱਖਤ ਦੇ ਡਿੱਗਣ ਦੀ ਖ਼ਬਰ ਸਾਹਮਣੇ ਆਈ ਹੈ। ਜ਼ਮੀਨ ਖਿਸਕਣ ਜਾਂ ਦਰੱਖਤ ਨਾਲ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਮਲਬੇ ਦੀ ਲਪੇਟ 'ਚ ਆਉਣ ਵਾਲੀਆਂ ਕਾਰਾਂ ਸੜਕ ਦੇ ਕਿਨਾਰੇ ਖੜ੍ਹੀਆਂ ਸਨ। ਮਲਬਾ ਸੜਕ 'ਤੇ ਆਉਣ ਨਾਲ ਸ਼ਿਮਲਾ-ਕੁਫਰੀ ਹਾਈਵੇਅ ਵੀ ਬੰਦ ਹੋ ਗਿਆ ਹੈ। ਦੂਜੇ ਪਾਸੇ ਦੁਪਹਿਰ 1 ਵਜੇ ਦੇ ਕਰੀਬ ਛਾਬੜਾ ਨੇੜੇ ਹਾਈਵੇਅ ’ਤੇ ਇੱਕ ਟਰੱਕ ਅਤੇ ਪਿਕਅੱਪ ਗੱਡੀ ਦੇ ਪਲਟਣ ਕਾਰਨ ਵਾਹਨਾਂ ਦੀ ਆਵਾਜਾਈ ਠੱਪ ਹੋ ਗਈ। ਇਹ ਵੀ ਪੜ੍ਹੋ: ਦੁਕਾਨ 'ਚੋਂ ਸਿਗਰਟਾਂ ਚੋਰੀ ਕਰਦੇ ਚੰਡੀਗੜ੍ਹ ਪੁਲਿਸ ਮੁਲਾਜ਼ਮ ਦੀ ਵੀਡੀਓ ਹੋਈ ਵਾਇਰਲ ਇਸ ਕਾਰਨ ਸ਼ਿਮਲਾ ਤੋਂ ਕੁਫਰੀ ਵਾਇਆ ਛਾਬੜਾ ਤੱਕ ਟ੍ਰੈਫਿਕ ਜਾਮ ਹੋ ਗਿਆ। ਸੇਬ ਦੀਆਂ ਗੱਡੀਆਂ ਅਤੇ ਬੱਸਾਂ ਸਵੇਰ ਤੱਕ ਹਾਈਵੇਅ 'ਤੇ ਫਸੀਆਂ ਰਹੀਆਂ। ਸੈਂਕੜੇ ਸਥਾਨਕ ਲੋਕਾਂ ਅਤੇ ਸੈਲਾਨੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਹੋਰ ਜਾਣਕਾਰੀ ਦੀ ਉਡੀਕ ਹੈ... -PTC News

Related Post