ਭਾਰਤ ਬੰਦ ਦੇ ਸੱਦੇ 'ਤੇ ਪੰਜਾਬ 'ਚ ਹਿੰਸਕ ਪ੍ਰਦਰਸ਼ਨ,ਪੁਲਿਸ ਨੇ ਕੀਤਾ ਲਾਠੀਚਾਰਜ

By  Shanker Badra April 2nd 2018 12:27 PM -- Updated: May 12th 2018 02:52 PM

ਭਾਰਤ ਬੰਦ ਦੇ ਸੱਦੇ 'ਤੇ ਪੰਜਾਬ 'ਚ ਹਿੰਸਕ ਪ੍ਰਦਰਸ਼ਨ,ਬਠਿੰਡਾ 'ਚ ਪੁਲਿਸ ਨੇ ਕੀਤਾ ਲਾਠੀਚਾਰਜ:ਦਲਿਤ ਭਾਈਚਾਰੇ ਵੱਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਦੇ ਚੱਲਦਿਆਂ ਪੰਜਾਬ ਸਮੇਤ ਅੱਜ ਸਾਰਾ ਭਾਰਤ ਬੰਦ ਹੈ।ਸੁਪਰੀਮ ਕੋਰਟ ਦੇ ਫ਼ੈਸਲੇ ਐੱਸ.ਸੀ./ ਐੱਸ ਟੀ.ਐਕਟ ਵਿੱਚ ਹੋਈ ਸੋਧ ਵਿਰੁੱਧ ਦੇ ਖਿਲਾਫ਼ ਅੱਜ ਪੰਜਾਬ ਸਮੇਤ ਪੂਰੇ ਭਾਰਤ ਦੇ ਵਿੱਚ ਰੋਸ ਪ੍ਰਦਰਸ਼ਨ ਹੋ ਰਹੇ ਹਨ।ਬਠਿੰਡਾ ਅਤੇ ਲੁਧਿਆਣਾ ਦੇ ਵਿੱਚ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਟਕਰਾਅ ਹੋ ਗਿਆ ਹੈ।ਭਾਰਤ ਬੰਦ ਦੇ ਸੱਦੇ 'ਤੇ ਪੰਜਾਬ 'ਚ ਹਿੰਸਕ ਪ੍ਰਦਰਸ਼ਨ,ਬਠਿੰਡਾ 'ਚ ਪੁਲਿਸ ਨੇ ਕੀਤਾ ਲਾਠੀਚਾਰਜਭਾਰਤ ਬੰਦ ਦੇ ਸੱਦੇ ‘ਤੇ ਬਠਿੰਡਾ ਅਤੇ ਲੁਧਿਆਣਾ ਵਿੱਚ ਵੱਡੀ ਗਿਣਤੀ ‘ਚ ਦਲਿਤ ਭਾਈਚਾਰੇ ਦੇ ਲੋਕ ਰੋਸ ਪ੍ਰਦਰਸ਼ਨ ਕਰ ਰਹੇ ਸਨ।ਪ੍ਰਦਰਸ਼ਨਕਾਰੀ ਤਲਵਾਰਾਂ,ਬੇਸਬਾਲ ਤੇ ਹੋਰ ਹਥਿਆਰਾਂ ਨਾਲ ਲੈਸ ਹਨ ਤੇ ਧੱਕੇ ਨਾਲ ਲੋਕਾਂ ਦੀਆਂ ਦੁਕਾਨਾ ਬੰਦ ਕਰਵਾ ਰਹੇ ਸਨ।ਭੀੜ ਨੂੰ ਖਦੇੜਨ ਲਈ ਪੁਲਿਸ ਨੇ ਹਲਕਾ ਲਾਠੀਚਾਰਜ ਕੀਤਾ ਹੈ।ਭਾਰਤ ਬੰਦ ਦੇ ਸੱਦੇ 'ਤੇ ਪੰਜਾਬ 'ਚ ਹਿੰਸਕ ਪ੍ਰਦਰਸ਼ਨ,ਪੁਲਿਸ ਨੇ ਕੀਤਾ ਲਾਠੀਚਾਰਜਹਿੰਸਕ ਹੋਏ ਪ੍ਰਦਰਸ਼ਨਕਾਰੀਆਂ ਨੂੰ ਕਾਬੂ ਕਰਨ ਲਈ ਪੁਲਿਸ ਵੱਲੋਂ ਇੱਥੇ ਬੱਸ ਸਟੈਂਡ ਕੋਲ ਲਾਠੀਚਾਰਜ ਕੀਤਾ ਗਿਆ।ਇਸੇ ਤਰ੍ਹਾਂ ਪਟਿਆਲਾ ਵਿੱਚ ਦਲਿਤ ਭਾਈਚਾਰੇ ਦੇ ਲੋਕਾਂ ਨੇ ਬੱਸ ਸਟੈਂਡ ਤੇ ਰੇਲਵੇ ਸਟੇਸ਼ਨ ਦੇ ਨਾਲ-ਨਾਲ ਸ਼ਹਿਰ ਦੀਆਂ ਹੋਰ ਪ੍ਰਮੁੱਖ ਥਾਵਾਂ ‘ਤੇ ਜਾਮ ਲਾ ਦਿੱਤਾ ਹੈ।ਭਾਰਤ ਬੰਦ ਦੇ ਸੱਦੇ 'ਤੇ ਪੰਜਾਬ 'ਚ ਹਿੰਸਕ ਪ੍ਰਦਰਸ਼ਨ,ਪੁਲਿਸ ਨੇ ਕੀਤਾ ਲਾਠੀਚਾਰਜਸ਼ੇਰਾਂ ਵਾਲਾ ਗੇਟ ਦੇ ਬਾਹਰ ਵੀ ਜਾਮ ਲੱਗਾ ਹੋਇਆ ਹੈ ਤੇ ਪ੍ਰਦਰਸ਼ਨਕਾਰੀ ਥਾਂ-ਥਾਂ ਕੇਂਦਰ ਸਰਕਾਰ ਪੁਤਲੇ ਫੂਕ ਰਹੇ ਹਨ।ਬੱਸ ਸਟੈਂਡ ਕੋਲ ਮੁੱਖ ਮਾਰਗ ਜਾਮ ਹੋਣ ਕਰ ਕੇ ਹਰ ਪਾਸੇ ਜਾਣ ਵਾਲੇ ਲੋਕ ਬੁਰੀ ਤਰ੍ਹਾਂ ਫਸੇ ਹੋਏ ਹਨ।ਪਟਿਆਲਾ ਵਿੱਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ।ਗੁਰੂ ਨਗਰੀ ਅੰਮ੍ਰਿਤਸਰ ਵਿੱਚ ਵੀ ਮਾਹੌਲ ਤਣਾਅਪੂਰਨ ਹੈ।ਭਾਰਤ ਬੰਦ ਦੇ ਸੱਦੇ 'ਤੇ ਪੰਜਾਬ 'ਚ ਹਿੰਸਕ ਪ੍ਰਦਰਸ਼ਨ,ਪੁਲਿਸ ਨੇ ਕੀਤਾ ਲਾਠੀਚਾਰਜਹਾਲੇ ਤੱਕ ਕਿਸੇ ਵੱਡੀ ਘਟਨਾ ਦੀ ਖ਼ਬਰ ਨਹੀਂ ਹੈ ਪਰ ਬਿਜਲੀ ਘਰ ਦੇ ਬਾਹਰ ਖੜ੍ਹੇ ਮੋਟਰਸਾਈਕਲਾਂ ਦੀ ਭੰਨ ਤੋੜ ਕੀਤੀ ਗਈ ਹੈ।ਵਿਖਾਵਾਕਾਰੀ ਹੱਥਾਂ ਵਿੱਚ ਤਲਵਾਰਾਂ ਤੇ ਹੋਰ ਹਥਿਆਰ ਲੈ ਕੇ ਘੁੰਮ ਰਹੇ ਹਨ।ਬਾਜ਼ਾਰ ਪੂਰੀ ਤਰ੍ਹਾਂ ਬੰਦ ਹਨ ਤੇ ਥਾਂ-ਥਾਂ ਪੁਲਿਸ ਮੌਜੂਦ ਹੈ ਜਦਕਿ ਮਾਹੌਲ ਪੂਰੀ ਤਰ੍ਹਾਂ ਤਣਾਅ ਵਾਲਾ ਹੈ।

-PTCNews

Related Post