ਭੂਚਾਲ ਦਾ ਕਹਿਰ ,ਇਮਾਰਤਾਂ ਢਹਿ ਢੇਰੀ, 18 ਲੋਕਾਂ ਦੀ ਮੌਤਾਂ ,500 ਜ਼ਖਮੀ

By  Shanker Badra January 25th 2020 10:11 AM -- Updated: January 25th 2020 11:18 AM

ਭੂਚਾਲ ਦਾ ਕਹਿਰ ,ਇਮਾਰਤਾਂ ਢਹਿ ਢੇਰੀ, 18 ਲੋਕਾਂ ਦੀ ਮੌਤਾਂ ,500 ਜ਼ਖਮੀ:ਅੰਕਾਰਾ : ਤੁਰਕੀ 'ਚ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ ਹਨ। ਇਸ ਦੌਰਾਨ ਇਨ੍ਹਾਂ ਭੂਚਾਲ ਦੇ ਝਟਕਿਆਂ ਕਾਰਨ ਕਈ ਇਮਾਰਤਾਂ ਢਹਿ ਢੇਰੀ ਹੋ ਗਈਆਂ ਹਨ। ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 6.7 ਮਾਪੀ ਗਈ ਹੈ। [caption id="attachment_383129" align="aligncenter" width="300"] Earthquake in eastern Turkey ,18 killed, over 500 injured ਭੂਚਾਲ ਦਾ ਕਹਿਰ , ਇਮਾਰਤਾਂ ਢਹਿ ਢੇਰੀ, 18 ਲੋਕਾਂ ਦੀ ਮੌਤਾਂ ,500 ਜ਼ਖਮੀ

[/caption] ਮਿਲੀ ਜਾਣਕਾਰੀ ਅਨੁਸਾਰ ਭੁਚਾਲ ਦੀ ਲਪੇਟ 'ਚ ਆਉਣ ਕਾਰਨ ਹੁਣ ਤੱਕ 18 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 500 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਇਸ ਦੌਰਾਨ ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 6.7 ਮਾਪੀ ਗਈ ਹੈ। ਦੱਸ ਦੇਈਏ ਕਿ ਭੂਚਾਲ ਦੇ ਝਟਕੇ ਗੁਆਂਢੀ ਮੁਲਕਾਂ ਇਰਾਕ, ਸੀਰੀਆ ਅਤੇ ਲੇਬਨਾਨ 'ਚ ਵੀ ਮਹਿਸੂਸ ਕੀਤੇ ਗਏ ਹਨ। ਪ੍ਰਭਾਵਿਤ ਇਲਾਕਿਆਂ 'ਚ ਰਾਹਤ ਕਾਰਜ ਚਲਾਇਆ ਜਾ ਰਿਹਾ ਹੈ। -PTCNews

Related Post