ਹਿਮਾਚਲ ਪ੍ਰਦੇਸ਼ 'ਚ ਮਹਿਸੂਸ ਕੀਤੇ ਭੂਚਾਲ ਦੇ ਝਟਕੇ, 24 ਘੰਟਿਆਂ 'ਚ ਚੌਥੀ ਵਾਰ ਕੰਬ ਉੱਠੀ ਧਰਤੀ 

By  Shanker Badra February 29th 2020 09:45 AM -- Updated: February 29th 2020 09:50 AM

ਹਿਮਾਚਲ ਪ੍ਰਦੇਸ਼ 'ਚ ਮਹਿਸੂਸ ਕੀਤੇ ਭੂਚਾਲ ਦੇ ਝਟਕੇ,24 ਘੰਟਿਆਂ ਦੇ ਅੰਦਰ ਚੌਥੀ ਵਾਰ ਕੰਬ ਉੱਠੀ ਧਰਤੀ:ਸ਼ਿਮਲਾ : ਹਿਮਾਚਲ ਪ੍ਰਦੇਸ਼ ਦੀ ਧਰਤੀ 24 ਘੰਟਿਆਂ ਦੇ ਅੰਦਰ ਚੌਥੀ ਵਾਰ ਭੂਚਾਲ ਦੇ ਝਟਕਿਆਂ ਨਾਲ ਕੰਬ ਉੱਠੀ ਹੈ। ਸ਼ਨੀਵਾਰ ਸਵੇਰੇ ਫਿਰਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਭੂਚਾਲ ਦਾ ਕੇਂਦਰ ਚੰਬਾ ਵਿੱਚ ਰਿਹਾ ਪਰ ਇਸ ਦੇ ਝਟਕੇ ਕਾਂਗੜਾ, ਲਾਹੂਲ-ਸਪੀਤੀ ਅਤੇ ਹੋਰ ਨੇੜਲੇ ਜ਼ਿਲ੍ਹਿਆਂ ਵਿੱਚ ਵੀ ਮਹਿਸੂਸ ਕੀਤੇ ਗਏ ਹਨ। ਭੂਚਾਲ ਦੇ ਲਗਾਤਾਰ ਝਟਕਿਆਂ ਨੇ ਲੋਕਾਂ ਨੂੰ ਡਰਾ ਦਿੱਤਾ ਹੈ। [caption id="attachment_392301" align="aligncenter" width="300"]#Earthquake of magnitude 3.2 hits 24 hours In Fourth time Himachal Pradesh's Chamba ਹਿਮਾਚਲ ਪ੍ਰਦੇਸ਼ 'ਚ ਮਹਿਸੂਸ ਕੀਤੇ ਭੂਚਾਲ ਦੇ ਝਟਕੇ,24 ਘੰਟਿਆਂ 'ਚਚੌਥੀ ਵਾਰ ਕੰਬ ਉੱਠੀ ਧਰਤੀ[/caption] ਮਿਲੀ ਜਾਣਕਾਰੀ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਚੰਬਾ 'ਚ ਸ਼ਨੀਵਾਰ ਸਵੇਰੇਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇਸ ਦੌਰਾਨ ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 3.2 ਮਾਪੀ ਗਈ ਹੈ। 24 ਘੰਟਿਆਂ ਦੇ ਅੰਦਰ ਇਹ ਚੌਥਾ ਝਟਕਾ ਸੀ। ਦੱਸ ਦੇਈਏ ਕਿ ਭੂਚਾਲ ਦਾ ਪਹਿਲਾ ਝਟਕਾ ਸ਼ੁੱਕਰਵਾਰ ਸਵੇਰੇ 10.48 ਵਜੇ ਮਹਿਸੂਸ ਕੀਤਾ ਗਿਆ, ਜਿਸ ਦੀ ਤੀਬਰਤਾ ਰਿਕਟਰ ਸਕੇਲ 'ਤੇ 2.7 ਮਾਪੀ ਗਈ ਸੀ। [caption id="attachment_392300" align="aligncenter" width="300"]#Earthquake of magnitude 3.2 hits 24 hours In Fourth time Himachal Pradesh's Chamba ਹਿਮਾਚਲ ਪ੍ਰਦੇਸ਼ 'ਚ ਮਹਿਸੂਸ ਕੀਤੇ ਭੂਚਾਲ ਦੇ ਝਟਕੇ,24 ਘੰਟਿਆਂ 'ਚਚੌਥੀ ਵਾਰ ਕੰਬ ਉੱਠੀ ਧਰਤੀ[/caption] ਇਸ ਤੋਂ ਬਾਅਦ ਦੁਪਹਿਰ 2.42 ਵਜੇ ਇਕ ਵਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਇਸ ਵਾਰ ਤੀਬਰਤਾ 3.1 ਸੀ। ਉਸੇ ਸਮੇਂ ਤੀਸਰਾ ਝਟਕਾ ਸ਼ਾਮ 4.45 ਵਜੇ ਮਹਿਸੂਸ ਕੀਤਾ ਗਿਆ, ਜਿਸ ਦੀ ਰਿਕਟਰ ਸਕੇਲ 'ਤੇਤੀਬਰਤਾ4.1 ਮਾਪੀ ਗਈ  ਸੀ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਭੂਚਾਲ ਦੇ ਝਟਕੇ ਦੋ ਵਾਰ ਮਹਿਸੂਸ ਕੀਤੇ ਗਏ। -PTCNews

Related Post