ਮਿਸਰ ਦੀ ਰਾਜਧਾਨੀ ਕਾਇਰੋ 'ਚ ਵਾਪਰਿਆ ਵੱਡਾ ਰੇਲ ਹਾਦਸਾ , 11 ਮੌਤਾਂ , 98 ਜ਼ਖਮੀ  

By  Shanker Badra April 19th 2021 10:01 AM

ਕਾਇਰੋ : ਮਿਸਰ ਦੀ ਰਾਜਧਾਨੀ ਕਾਇਰੋ 'ਚ ਇਕ ਵੱਡਾ ਟ੍ਰੇਨ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਟਰੇਨ ਦੇ ਪਟੜੀ ਤੋਂ ਹੇਠਾਂ ਉਤਰਣ ਕਾਰਨ 11 ਲੋਕਾਂ ਦੀ ਮੌਤ ਹੋ ਗਈ ਅਤੇ 98 ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਫ਼ਿਲਹਾਲ ਜ਼ਖਮੀਆਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ। ਪੜ੍ਹੋ ਹੋਰ ਖ਼ਬਰਾਂ : ਸ਼ਰਾਬ ਦੇ ਸ਼ੌਕੀਨਾਂ ਲਈ ਹੁਣ ਵੱਡੀ ਖ਼ਬਰ , ਚੰਡੀਗੜ੍ਹ ਪ੍ਰਸ਼ਾਸਨ ਨੇ ਲਿਆ ਅਹਿਮ ਫ਼ੈਸਲਾ   [caption id="attachment_490407" align="aligncenter" width="275"]Egypt: At Least 11 Killed, About 100 Injured in Train Crash North of Cairo ਮਿਸਰ ਦੀ ਰਾਜਧਾਨੀ ਕਾਇਰੋ 'ਚ ਵਾਪਰਿਆ ਵੱਡਾ ਰੇਲ ਹਾਦਸਾ , 11 ਮੌਤਾਂ , 98 ਜ਼ਖਮੀ[/caption] ਮਿਸਰ ਦੇ ਅਧਿਕਾਰੀਆਂ ਨੇ ਕਿਹਾ ਕਿ ਐਤਵਾਰ ਨੂੰ ਕਾਇਰੋ ਦੇ ਉੱਤਰ ਵਿਚ ਇਕ ਯਾਤਰੀ ਰੇਲ ਹਾਦਸੇ ਵਿਚ ਘੱਟੋ ਘੱਟ 11 ਲੋਕਾਂ ਦੀ ਮੌਤ ਹੋ ਗਈ ਹੈ। ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਲਯੁਬੀਆ ਸੂਬੇ ਦੇ ਬਨਹਾ ਸ਼ਹਿਰ ਵਿਖੇ ਰੇਲ ਗੱਡੀ ਪੱਟੜੀ ਤੋਂ ਲਹਿ ਗਈ ਹੈ । [caption id="attachment_490405" align="aligncenter" width="275"]Egypt: At Least 11 Killed, About 100 Injured in Train Crash North of Cairo ਮਿਸਰ ਦੀ ਰਾਜਧਾਨੀ ਕਾਇਰੋ 'ਚ ਵਾਪਰਿਆ ਵੱਡਾ ਰੇਲ ਹਾਦਸਾ , 11 ਮੌਤਾਂ , 98 ਜ਼ਖਮੀ[/caption] ਸਿਹਤ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਘੱਟੋ ਘੱਟ 98 ਹੋਰ ਜ਼ਖਮੀ ਹੋਏ ਹਨ। ਮੰਤਰਾਲੇ ਨੇ ਅੱਗੇ ਦੱਸਿਆ ਕਿ ਲਗਭਗ 60 ਐਂਬੂਲੈਂਸਾਂ ਨੂੰ ਘਟਨਾ ਵਾਲੀ ਥਾਂ 'ਤੇ ਭੇਜਿਆ ਗਿਆ ਹੈ ਅਤੇ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ਲਿਜਾਇਆ ਗਿਆ। [caption id="attachment_490408" align="aligncenter" width="300"]Egypt: At Least 11 Killed, About 100 Injured in Train Crash North of Cairo ਮਿਸਰ ਦੀ ਰਾਜਧਾਨੀ ਕਾਇਰੋ 'ਚ ਵਾਪਰਿਆ ਵੱਡਾ ਰੇਲ ਹਾਦਸਾ , 11 ਮੌਤਾਂ , 98 ਜ਼ਖਮੀ[/caption] ਪੜ੍ਹੋ ਹੋਰ ਖ਼ਬਰਾਂ : ਦੀਪ ਸਿੱਧੂ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਇੱਕ ਹੋਰ ਮਾਮਲੇ 'ਚ ਮੁੜ ਕੀਤਾ ਗ੍ਰਿਫ਼ਤਾਰ   ਸੋਸ਼ਲ ਮੀਡੀਆ 'ਤੇ ਵੀਡੀਓ ਵਿਚ ਦੇਖਿਆ ਜਾ ਰਿਹਾ ਹੈ ਕੇ ਰੇਲ ਦੇ ਡੱਬੇ ਪਲਟ ਗਏ ਅਤੇ ਯਾਤਰੀਆਂ ਨੂੰ ਰੇਲ 'ਚੋਂ ਬਾਹਰ ਕੱਢਿਆ ਜਾ ਰਿਹਾ ਹੈ। ਇਹ ਟ੍ਰੇਨ ਮਿਸਰ ਦੀ ਰਾਜਧਾਨੀ ਤੋਂ ਮਨਸੌਰਾ ਦੇ ਨੀਲ ਡੈਲਟਾ ਸ਼ਹਿਰ ਵੱਲ ਜਾ ਰਹੀ ਸੀ। -PTCNews

Related Post