Eid Al Adha 2020 : ਮੁਸਲਿਮ ਭਾਈਚਾਰੇ ਨੇ ਕੋਰੋਨਾ ਸੰਕਟ ਦੌਰਾਨ ਆਪਣੇ ਘਰਾਂ 'ਚ ਅਦਾ ਕੀਤੀ 'ਈਦ' ਦੀ ਨਮਾਜ਼

By  Shanker Badra August 1st 2020 05:19 PM

Eid Al Adha 2020 : ਮੁਸਲਿਮ ਭਾਈਚਾਰੇ ਨੇ ਕੋਰੋਨਾ ਸੰਕਟ ਦੌਰਾਨ ਆਪਣੇ ਘਰਾਂ 'ਚ ਅਦਾ ਕੀਤੀ 'ਈਦ' ਦੀ ਨਮਾਜ਼:ਨਵੀਂ ਦਿੱਲੀ : ਮੁਸਲਮਾਨਾਂ ਦੇ ਪ੍ਰਮੁੱਖ ਤਿਉਹਾਰਾਂ 'ਚੋਂ ਇਕ ਤਿਉਹਾਰ ਬਕਰੀਦ ਮੁਸਲਿਮ ਭਾਈਚਾਰੇ ਵੱਲੋਂ ਅੱਜ ਦੇਸ਼ ਭਰ ‘ਚ ਮਨਾਇਆ ਜਾ ਰਿਹਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਮੁਸਲਮਾਨ ਦੋ ਪ੍ਰਕਾਰ ਦੀ ਈਦ ਮਨਾਉਂਦੇ ਹਨ। ਇੱਕ ਨੂੰ ਈਦ ਉਲ-ਫ਼ਿਤਰ ਅਤੇ ਦੂਜੀ ਨੂੰ ਈਦ-ਉਲ-ਜ਼ੁਹਾ (ਬਕਰੀਦ) ਕਿਹਾ ਜਾਂਦਾ ਹੈ। ਹਰ ਇੱਕ ਸ਼ਹਿਰ ‘ਚ ਈਦ ਦੀਆਂ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ। [caption id="attachment_421873" align="aligncenter" width="300"] Eid Al Adha 2020 : ਮੁਸਲਿਮ ਭਾਈਚਾਰੇ ਨੇ ਕੋਰੋਨਾ ਸੰਕਟ ਦੌਰਾਨ ਆਪਣੇ ਘਰਾਂ 'ਚ ਅਦਾ ਕੀਤੀ 'ਈਦ' ਦੀ ਨਮਾਜ਼[/caption] ਇਸ ਦੌਰਾਨ ਮੁਸਲਿਮ ਭਾਈਚਾਰੇ ਵੱਲੋਂ ਈਦਗਾਹ ਅਤੇ ਮਸਜਿਦਾਂ ‘ਚ ਜਾ ਕੇ ਨਮਾਜ਼ ਅਦਾ ਕੀਤੀ ਜਾ ਰਹੀ ਹੈ। ਮੁਸਲਿਮ ਭਾਈਚਾਰੇ ਲਈ ਅੱਜ ਦਾ ਦਿਨ ਕਾਫੀ ਮਹੱਤਵਪੂਰਨ ਹੈ। ਮੁਸਲਿਮ ਭਾਈਚਾਰੇ ਵੱਲੋਂ ਇਸ ਵਾਰ ਕੋਰੋਨਾ ਵਾਇਰਸ ਦੀ ਲਾਗ ਕਾਰਨ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਬਕਰੀਦ ਦੇ ਤਿਉਹਾਰ ਮੌਕੇ ਸ਼ਹਿਰ ਅਤੇ ਪਿੰਡਾਂ 'ਚ ਮਸਜਿਦਾਂ 'ਚ ਇਕੱਠ ਨਾ ਕਰਕੇ ਆਪਣੇ ਆਪਣੇ ਘਰਾਂ 'ਚ ਹੀ ਆਪਣੇ ਪਰਿਵਾਰਕ ਮੈਂਬਰਾਂ ਨਾਲ ਨਮਾਜ ਪੜੀ ਹੈ। ਲੁਧਿਆਣਾ ਦੀ ਇਤਿਹਾਸਿਕ ਜਾਮਾ ਮਸੀਤ ਵਿਖੇ ਅੱਜ ਈਦ ਦੀ ਨਮਾਜ਼ ਅਦਾ ਕੀਤੀ ਗਈ। ਇਸ ਦੌਰਾਨ ਵਿਸ਼ੇਸ਼ ਤੌਰ 'ਤੇ ਆਪਸੀ ਦਾਇਰੇ ਨੂੰ ਵੀ ਬਣਾਈ ਰੱਖਿਆ ਗਿਆ ਅਤੇ ਨਮਾਜ਼ੀ ਮੂੰਹ 'ਤੇ ਮਾਸਕ ਬੰਨ੍ਹ ਕੇ ਨਮਾਜ਼ ਅਦਾ ਕਰਦੇ ਵਿਖਾਈ ਦਿੱਤੇ ਹਨ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਬਕਰੀਦ ਦਾ ਤਿਉਹਾਰ ਮੁੱਖ ਰੂਪ ਨਾਲ ਕੁਰਬਾਨੀ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। [caption id="attachment_421874" align="aligncenter" width="300"] Eid Al Adha 2020 : ਮੁਸਲਿਮ ਭਾਈਚਾਰੇ ਨੇ ਕੋਰੋਨਾ ਸੰਕਟ ਦੌਰਾਨ ਆਪਣੇ ਘਰਾਂ 'ਚ ਅਦਾ ਕੀਤੀ 'ਈਦ' ਦੀ ਨਮਾਜ਼[/caption] ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਟਵੀਟ ਜ਼ਰੀਏ ਈਦ ਅਲ-ਅਜ਼ਹਾ ਦੀਆਂ ਸ਼ੁੱਭਕਾਮਨਾਵਾਂ ਦਿੰਦਿਆਂ ਲਿਖਿਆ ਕਿ ਈਦ ਮੁਬਾਰਕ। ਈਦ-ਉਲ-ਜ਼ੁਹਾ ਦਾ ਤਿਉਹਾਰ ਆਪਸੀ ਭਾਈਚਾਰੇ ਤੇ ਤਿਆਗ ਦੀ ਭਾਵਨਾ ਦਾ ਪ੍ਰਤੀਕ ਹੈ ਤੇ ਲੋਕਾਂ ਨੂੰ ਸਾਰਿਆਂ ਦੇ ਹਿੱਤਾਂ ਲਈ ਕੰਮ ਕਰਨ ਦੀ ਪ੍ਰੇਰਣਾ ਦਿੰਦਾ ਹੈ। ਆਓ, ਇਸ ਮੁਬਾਰਕ ਮੌਕੇ ਅਸੀਂ ਆਪਣੀਆਂ ਖ਼ੁਸ਼ੀਆਂ ਲੋੜਵੰਦਾਂ ਨਾਲ ਸਾਂਝੀਆਂ ਕਰੀਏ ਤੇ ਕੋਵਿਡ-19 ਦੀ ਰੋਕਥਾਮ ਲਈ ਸਾਰੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰੀਏ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਈਦ ਮੁਬਾਰਕ! ਈਦ ਅਲ-ਅਧਾ 'ਤੇ ਵਧਾਈ ਦਿੱਤੀ ਹੈ। ਇਹ ਦਿਨ ਸਾਨੂੰ ਇਕ ਨਿਆਂਪੂਰਨ, ਤਾਲਮੇਲਪੂਰਨ ਤੇ ਭਾਈਚਾਰਕ ਸਮਾਜ ਬਣਾਉਣ ਲਈ ਪ੍ਰੇਰਿਤ ਕਰਦਾ ਹੈ। ਭਾਈਚਾਰੇ ਤੇ ਕਰੁਣਾ ਦੀ ਭਾਵਨਾ ਨੂੰ ਅੱਗੇ ਵਧਾਇਆ ਜਾ ਸਕਦਾ ਹੈ। -PTCNews

Related Post