Eid ul Fitr 2022: ਭਾਰਤ 'ਚ ਅੱਜ ਮਨਾਇਆ ਜਾ ਰਿਹਾ ਈਦ ਦਾ ਤਿਉਹਾਰ , ਜਾਣੋ ਇਸ ਦਾ ਮਹੱਤਵ

By  Riya Bawa May 3rd 2022 12:00 AM -- Updated: May 3rd 2022 10:36 AM

Eid 2022 :ਰਮਜ਼ਾਨ ਦਾ ਪਵਿੱਤਰ ਮਹੀਨਾ ਚੱਲ ਰਿਹਾ ਹੈ। 29ਵੇਂ ਦਿਨ ਯਾਨੀ ਐਤਵਾਰ ਨੂੰ ਚੰਨ ਨਾ ਹੋਣ ਕਾਰਨ ਈਦ ਦਾ ਤਿਉਹਾਰ ਨਹੀਂ ਮਨਾਇਆ ਗਿਆ ਸੀ। ਇਸ ਹਿਸਾਬ ਨਾਲ ਪਾਕਿਸਤਾਨ 'ਚ ਅੱਜ ਮਹੀਨੇ ਦਾ 30ਵਾਂ ਵਰਤ ਹੈ। ਇਸ ਦੇ ਨਾਲ ਹੀ 3 ਮਈ ਮੰਗਲਵਾਰ ਨੂੰ ਦੇਸ਼ ਭਰ 'ਚ ਧੂਮਧਾਮ ਨਾਲ ਮਨਾਇਆ ਜਾਵੇਗਾ। ਈਦ ਦਾ ਤਿਉਹਾਰ ਮੁਸਲਿਮ ਭਾਈਚਾਰੇ ਦੇ ਲੋਕਾਂ ਲਈ ਇੱਕ ਵੱਡਾ ਤਿਉਹਾਰ ਹੈ। ਰਮਜ਼ਾਨ ਦੇ ਪਵਿੱਤਰ ਮਹੀਨੇ ਵਿਚ ਰੋਜ਼ੇ ਰੱਖਣ ਤੋਂ ਬਾਅਦ ਈਦ-ਉਲ-ਫਿਤਰ ਭਾਈਚਾਰੇ ਅਤੇ ਸ਼ਾਂਤੀ ਦਾ ਸੰਦੇਸ਼ ਲੈ ਕੇ ਆਉਂਦੀ ਹੈ। ਸਾਊਦੀ ਅਰਬ 'ਚ ਐਤਵਾਰ ਨੂੰ ਚੰਦ ਨਜ਼ਰ ਆਉਣ ਕਾਰਨ ਅੱਜ ਈਦ ਮਨਾਈ ਜਾ ਰਹੀ ਹੈ। ਇਸ ਲਈ ਈਦ ਕਿਸ ਦਿਨ ਮਨਾਈ ਜਾਵੇਗੀ, ਇਹ ਪੂਰੀ ਤਰ੍ਹਾਂ ਚੰਦਰਮਾ 'ਤੇ ਨਿਰਭਰ ਹੈ।

Eid ul Fitr 2022, Eid Ul Fitr Moon Sighting, Eid, Punjabi news, Eid 2022 Moon Sighting

ਚੰਨ ਨਜ਼ਰ ਆਉਣ ਤੋਂ ਬਾਅਦ ਮੁਸਲਿਮ ਭਾਈਚਾਰੇ ਦੇ ਲੋਕ ਈਦ ਦਾ ਤਿਉਹਾਰ ਮਨਾਉਂਦੇ ਹਨ ਅਤੇ ਇਸ ਦਿਨ ਉਨ੍ਹਾਂ ਦਾ ਇਕ ਮਹੀਨੇ ਦਾ ਰੋਜ਼ਾ ਖਤਮ ਹੁੰਦਾ ਹੈ। ਇਸ ਸਾਲ ਭਾਰਤ ਵਿੱਚ ਈਦ-ਉਲ-ਫਿਤਰ ਦਾ ਤਿਉਹਾਰ 03 ਮਈ ਨੂੰ ਮਨਾਇਆ ਜਾਂਦਾ ਹੈ। ਈਦ ਦਾ ਤਿਉਹਾਰ ਮੁਸਲਿਮ ਭਾਈਚਾਰੇ ਲਈ ਬਹੁਤ ਖਾਸ ਹੈ। ਇਸਲਾਮੀ ਕੈਲੰਡਰ ਦੇ ਅਨੁਸਾਰ, ਰਮਜ਼ਾਨ ਨੌਵਾਂ ਮਹੀਨਾ ਹੈ ਜਿਸ ਵਿੱਚ ਵਰਤ ਰੱਖਿਆ ਜਾਂਦਾ ਹੈ। ਦਸਵੇਂ ਮਹੀਨੇ ਵਿੱਚ ਸ਼ਵਾਲ ਹੈ। ਸ਼ਵਾਲ ਦਾ ਅਰਥ ਹੈ ਵਰਤ ਤੋੜਨ ਦਾ ਤਿਉਹਾਰ। ਇਸ ਲਈ ਇਸ ਸਾਲ ਈਦ ਦਾ ਤਿਉਹਾਰ ਸ਼ਵਾਲ ਮਹੀਨੇ ਦੀ ਸ਼ੁਰੂਆਤ ਨਾਲ ਮਨਾਇਆ ਜਾਵੇਗਾ।

Eid ul Fitr 2022, Eid Ul Fitr Moon Sighting, Eid, Punjabi news, Eid 2022 Moon Sighting

ਈਦ-ਉਲ-ਫਿਤਰ ਦਾ ਤਿਉਹਾਰ ਪੂਰੀ ਦੁਨੀਆ ਵਿਚ ਵੱਖ-ਵੱਖ ਦਿਨਾਂ ਅਤੇ ਸਮਿਆਂ 'ਤੇ ਮਨਾਇਆ ਜਾਂਦਾ ਹੈ। ਇਹ ਉਸ ਦੇਸ਼ ਵਿੱਚ ਚੰਦਰਮਾ ਦੇ ਦਰਸ਼ਨ ਦੇ ਸਮੇਂ 'ਤੇ ਨਿਰਭਰ ਕਰਦਾ ਹੈ। ਕਈ ਦੇਸ਼ਾਂ ਦੇ ਮੁਸਲਮਾਨ ਈਦ ਦਾ ਤਿਉਹਾਰ ਆਪਣੇ ਸਥਾਨਕ ਸਮੇਂ ਦੀ ਬਜਾਏ ਮੱਕਾ ਵਿੱਚ ਚੰਦ ਦੇ ਨਜ਼ਰ ਆਉਣ ਦੇ ਅਨੁਸਾਰ ਮਨਾਉਂਦੇ ਹਨ।

Eid ul Fitr 2022: ਭਾਰਤ 'ਚ ਅੱਜ ਮਨਾਇਆ ਜਾ ਰਿਹਾ ਈਦ ਦਾ ਤਿਉਹਾਰ , ਜਾਣੋ ਇਸ ਦਾ ਮਹੱਤਵ Eid ul Fitr 2022, Eid Ul Fitr Moon Sighting, Eid, Punjabi news, Eid 2022 Moon Sighting


ਇਹ ਵੀ ਪੜ੍ਹੋ : ਸਰਕਾਰ ਲੋਕਾਂ ਨੂੰ ਕੋਰੋਨਾ ਟੀਕਾਕਰਨ ਲਈ ਨਹੀਂ ਕਰ ਸਕਦੀ ਮਜ਼ਬੂਰ: SC

ਈਦ ਦੀ ਸਵੇਰ, ਮੁਸਲਮਾਨ ਗ਼ੁਸਲ ਕਰਨ ਤੋਂ ਬਾਅਦ ਨਵੇਂ ਕੱਪੜੇ ਪਹਿਨਦੇ ਹਨ। ਗ਼ੁਸਲ ਇੱਕ ਰਸਮ ਹੈ ਜਿਸ ਵਿੱਚ ਸਰੀਰ ਨੂੰ ਕੁਝ ਤਰੀਕਿਆਂ ਨਾਲ ਸ਼ੁੱਧ ਕੀਤਾ ਜਾਂਦਾ ਹੈ। ਈਦ ਦੀ ਸਵੇਰ ਦੀ ਨਮਾਜ਼ ਗ਼ੁਸਲ ਤੋਂ ਬਾਅਦ ਅਦਾ ਕੀਤੀ ਜਾਂਦੀ ਹੈ। ਕੁਝ ਮੁਸਲਮਾਨ ਇਸ ਦਿਨ ਰਵਾਇਤੀ ਪਹਿਰਾਵਾ ਪਹਿਨਦੇ ਹਨ। ਈਦ ਦੇ ਦਿਨ, ਵੱਡੀ ਗਿਣਤੀ ਵਿੱਚ ਮੁਸਲਮਾਨ ਇੱਕ ਦੂਜੇ ਨੂੰ 'ਈਦ ਮੁਬਾਰਕ' ਦੀ ਸ਼ੁਭਕਾਮਨਾਵਾਂ ਦੇਣ ਲਈ ਇਕੱਠੇ ਹੁੰਦੇ ਹਨ। ਹਾਲਾਂਕਿ, ਇਸ ਵਾਰ ਕੋਰੋਨਾ ਵਾਇਰਸ ਕਾਰਨ ਮੁਸਲਿਮ ਧਾਰਮਿਕ ਨੇਤਾਵਾਂ ਨੇ ਲੋਕਾਂ ਨੂੰ ਘਰਾਂ ਵਿੱਚ ਈਦ ਮਨਾਉਣ ਦੀ ਸਲਾਹ ਦਿੱਤੀ ਹੈ।


-PTC News

Related Post