ਸੰਯੁਕਤ ਸਮਾਜ ਮੋਰਚਾ (ਐੱਸਐੱਸਐੱਮ) ਨੇ ਜਾਰੀ ਕੀਤਾ ਇਕਰਾਰਨਾਮਾ

By  Jasmeet Singh February 8th 2022 12:27 PM -- Updated: February 8th 2022 01:39 PM

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਨੂੰ ਮੁਖ ਰੱਖਦਿਆਂ ਕਿਸਾਨੀ ਤੋਂ ਚੋਣ ਮੈਦਾਨ 'ਚ ਉਤਰੇ ਸੰਯੁਕਤ ਸਮਾਜ ਮੋਰਚਾ ਨੇ ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰ ਦਿੱਤਾ ਹੈ। ਇਸੀ ਦੇ ਨਾਲ ਉਨ੍ਹਾਂ ਦਾਅਵਾ ਕੀਤਾ ਹੈ ਕਿ ਇਸ ਵਾਰ ਪੰਜਾਬੀ ਆਪਣੀ ਕਿਸਮਤ ਆਪ ਲਿਖਣੀ ਚਾਉਂਦੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਐੱਸਐੱਸਐੱਮ ਨੇ ਚੋਣ ਮਨੋਰਥ ਪੱਤਰ ਵਿਚ ਉਹੀ ਲਿਖਿਆ ਜਿਸਨੂੰ ਉਹ ਪੂਰਾ ਕਰ ਸਕਦੇ ਹਨ। ਜਿਸ ਵਿਚ ਉਨ੍ਹਾਂ 25 ਮੁੱਦਿਆਂ ਉੱਤੇ ਚਾਨਣਾ ਪਾਇਆ, ਜਿਨ੍ਹਾਂ ਵਿੱਚੋਂ ਕੁਝ ਨੁੱਕਤੇ ਹੇਠ ਦਿੱਤੇ ਗਏ ਹਨ।

- ਹਰ ਕਿਸਾਨ ਪਰਿਵਾਰ ਦੀ ਘੱਟੋ-ਘੱਟ ਆਮਦਨ 25000 ਰੁਪਏ ਪ੍ਰਤੀ ਮਾਹ ਲਈ 'ਕਿਸਾਨ ਬਚਾਅ ਕਮਿਸ਼ਨ' ਦੀ ਨਿਯੁਕਤੀ

-ਵਿਆਪਰ ਦੇ ਵਾਧੇ ਲਈ ਪਾਕਿਸਤਾਨ ਨਾਲ ਵਾਹਗਾ ਅਤੇ ਹੂਸੈਨੀਵਾਲਾ ਬਾਰਡਰ ਨੂੰ ਖੋਲ੍ਹਣ ਲਈ ਭਾਰਤ ਸਰਕਾਰ ਨਾਲ ਰਾਬਤਾ

- ਪੰਜਾਬ 'ਚ ਬਾਬਾ ਨਾਨਕ ਵਾਲੀ 'ਉੱਤਮ-ਖੇਤੀ' ਦੇ ਵਾਧੇ ਲਈ 'ਕਰਤਾਰਪੁਰੀ' ਮਾਡਲ ਲਾਗੂ ਕਰਨਗੇ

- ਸਹਿਕਾਰੀ ਸੁਸਾਇਟੀਆਂ ਰਾਹੀਂ ਖੇਤੀ ਦੀ ਵਰਤੋਂ ਵਿਚ ਆਉਣ ਵਾਲੀ ਵਸਤੂਆਂ ਦਾ ਉਚੇਚਾ ਪ੍ਰਬੰਧ

- ਪਿੰਡਾਂ ਦੇ ਲੋਕਾਂ ਦੀਆਂ ਲੋੜਾਂ ਦੀ ਪੂਰਤੀ ਲਈ ਸਹਿਕਾਰੀ ਸਭਾਵਾਂ ਨੂੰ ਆਪਣੇ ਸਟੋਰ ਖੋਲ੍ਹਣ ਲਈ ਵਿਸ਼ੇਸ਼ ਸਹਾਇਤਾ

- ਪੇਂਡੂ ਖੇਤਰ ਦੇ ਆਵਾਜਾਈ ਨੈੱਟਵਰਕ/ਆਵਾਜਾਈ ਦੇ ਸਾਧਨਾਂ ਨੂੰ ਮਜ਼ਬੂਤੀ

- ਉਦਯੋਗ/ਸਰਵਿਸ ਸੈਕਟਰ ਨੂੰ ਸਬਸਿਡੀ ਅਤੇ ਹੋਰ ਸਰਕਾਰੀ ਸਹੂਲਤਾਂ ਦੇ ਕੇ ਪਿੰਡਾਂ ਨੂੰ ਆਤਮ ਨਿਰਭਰ ਬਣਾਉਣਾ

- ਪਿੰਡਾਂ ਵਿਚ ਕਿਸਾਨਾਂ ਨੂੰ ਫਸਲਾਂ ਦੇ ਉੱਚਿਤ ਮੁੱਲ ਅਤੇ ਰੁਜ਼ਗਾਰ ਦੇ ਵਧੇਰੇ ਮੌਕੇ ਪ੍ਰਦਾਨ ਕਰਨਾ

- ਫੂਡ ਪ੍ਰੋਸੈਸਿੰਗ ਉਦਯੋਗ ਲਗਾਉਣ ਲਈ ਸਬਸਿਡੀ ਤੇ ਹੋਰ ਸਹੂਲਤਾਂ

- ਇਹਨਾਂ ਉਦਯੋਗਾਂ ਲਈ 5 ਲੱਖ ਰੁਪਏ ਦਾ ਕਰਜ਼ਾ 2 ਪ੍ਰਤੀਸ਼ਤ ਵਿਆਜ 'ਤੇ

- ਖੇਤੀਬਾੜੀ ਸਹਿਕਾਰੀ ਸਭਾਵਾਂ ਬਣਾ ਕੇ ਉਹਨਾਂ ਦੇ ਬਰਾਂਡ ਨੂੰ ਦੁਨੀਆਂ ਵਿਚ ਮਾਨਤਾ ਦਿਵਾਉਣਾ

- ਕਿਸਾਨਾਂ ਦੀ ਆਮਦਨ ਵਧਾਉਣ ਲਈ ਹਰ ਪਿੰਡ ਵਿਚ ਫਾਰਮਰ ਪ੍ਰੋਸੈਸਿੰਗ ਸੰਸਥਾਵਾਂ ਸਥਾਪਿਤ ਕਰਨੀਆਂ

- ਇਹਨਾਂ ਦੀ ਸਹਾਇਤਾ ਲਈ ਖੇਤੀ ਵਿਕਾਸ ਅਫਸਰ ਦੀ ਜ਼ਿੰਮੇਵਾਰੀ ਨਿਸ਼ਚਿਤ

- ਵਿਚਲੇ ਹਵਾਈ ਅੱਡਿਆਂ ਤੇ ਕਾਰਗੋ ਅਰਥਾਤ ਸਮਾਨ ਭੇਜਣ ਦੀ ਸਹੂਲਤ ਲਈ ਸੈਂਟਰ ਵਿਕਸਤ ਕਰਨੇ

- ਕਿਸਾਨਾਂ ਨੂੰ ਸਹਿਕਾਰੀ ਸੁਸਾਇਟੀਆਂ ਤੋਂ 3 ਲੱਖ ਰੁਪਏ ਤੱਕ ਮਿਲਦੇ ਫਸਲੀ ਕਰਜ਼ੇ ਨੂੰ ਵਿਆਜ ਰਹਿਤ ਕਰਨਾ

- ਪੰਜਾਬ ਵਿਚ ਧਰਤੀ ਹੇਠਲੇ ਪਾਣੀ ਦੇ ਡਿਗਦੇ ਪੱਧਰ ਨੂੰ ਰੋਕਣ ਲਈ ਕਦਮ ਚੁੱਕਣੇ

- ਪੰਜਾਬ ਦਾ ਸਿੱਖਿਆ ਸਬੰਧੀ ਬਜਟ ਦੁੱਗਣਾ ਕੀਤਾ ਜਾਵੇਗਾ

- ਵਧੀਆ ਅਤੇ ਮਿਆਰੀ ਸਿਹਤ ਸਹੂਲਤਾਂ ਲਈ ਸਿਹਤ ਵਿਭਾਗ ਦਾ ਬਜਟ ਦੁੱਗਣਾ ਕਰਨਾ

- ਸਰਹੱਦੀ ਸੂਬੇ ਪੰਜਾਬ ਲਈ ਵਿਸ਼ੇਸ਼ ਪੈਕੇਜ ਦੀ ਮੰਗ

- ਕੌਮੀ ਅਤੇ ਰਾਜ ਮਾਰਗਾਂ ਨੂੰ ਟੌਲ ਮੁਕਤ ਕਰਵਾਉਣਾ

- ਪਿੰਡਾਂ ਵਿਚ ਛੋਟੀ ਇੰਡਸਟ੍ਰੀ ਲਾਵਾਉਣੀਆਂ

- ਘੱਟੋ ਘੱਟ ਸਾਲ 'ਚ 90 ਦੀਨ ਅਸੈਂਬਲੀ ਵਿਚ ਕੰਮ ਕਰਾਂਗੇ

- 75% ਹਾਜ਼ਰੀ ਤੇ ਕੰਮ ਕਰਨਾ ਵਚਨਬੱਧ

- ਐਨਆਰਆਈਆਂ ਤੋਂ ਪੰਜਾਬ ਦੇ ਪਿੰਡ ਅਡੋਪਟ ਕਰਵਾਉਣੇ

- ਸੂਬੇ ਨੂੰ ਕਰਜਾ ਮੁਕਤ ਕਰਨ ਲਈ ਐਨਾਰਾਈਆਂ ਤੋਂ ਮਦਦ ਲੈਣੀ

- ਪੁਲਿਸ ਤੇ ਅਫ਼ਸਰਸ਼ਾਹੀ ਮਹਿਕਮੇ 'ਚ ਸੁਧਾਰ ਲਿਆਉਣਾ

- ਇੱਕ ਐੱਮਐੱਲਏ ਇੱਕ ਪੈਨਸ਼ਨ ਸਕੀਮ ਲਾਗੂ ਕਰਨੀ

- ਪਾਣੀਆਂ ਦਾ ਮੁੱਲ ਪੰਜਾਬ ਨੂੰ ਦਿਵਾਉਣਾ

- ਨਿੱਜੀ ਸਿਖਿਆ ਲਈ ਰੈਗੂਲੇਟਰੀ ਕਮਿਸ਼ਨ ਦੀ ਸਥਾਪਨਾ

ਐੱਸਐੱਸਐੱਮ ਦਾ ਕਹਿਣਾ ਹੈ ਕਿ ਅਸੀਂ ਪੰਜਾਬ ਨੂੰ ਆਪਣੇ ਪੈਰਾਂ ਤੇ ਖੜ੍ਹਾ ਕਰਾਂਗੇ ਅਤੇ ਦੂਜਿਆਂ ਪਾਰਟੀਆਂ ਦਾ ਮਾਨੀਫੈਸਟੋ ਨਿਰੀ ਗੱਪ ਹੈ। ਉਨ੍ਹਾਂ ਕਿਹਾ ਕਿ ਪੰਜਾਬ ਇਸ ਵੇਲੇ 3 ਲੱਖ ਕਰੋੜ ਦੇ ਕਰਜ਼ ਹੇਠਾਂ ਹੈ ਅਤੇ ਉਨ੍ਹਾਂ ਕੋਈ ਵਾਅਦਾ ਅਜਿਹਾ ਨਹੀਂ ਕੀਤਾ ਹੈ ਜੋ ਉਹ ਪੂਰਾ ਨਾ ਕਰ ਸੱਕਣ।

-PTC News

Related Post