ਕੋਰੋਨਾ ਪਾਜ਼ੀਟਿਵ ਹੋਣ ਦੇ ਬਾਵਜੂਦ ਵੀ ਸਮਾਗਮ 'ਚ ਸ਼ਾਮਿਲ ਹੋਏ ਕਾਂਗਰਸੀ MC

By  Jagroop Kaur April 14th 2021 10:29 PM

ਬੀਤੇ ਕੁਝ ਦਿਨ ਪਹਿਲਾਂ ਸੰਗਰੂਰ ਵਿਖੇ ਨਗਰ ਕੌਂਸਲ ਦੇ ਪ੍ਰਧਾਨ ਅਤੇ ਮੀਤ ਪ੍ਰਧਾਨਗੀ ਦੇ ਅਹੁਦੇ ਲਈ ਹੋਈ ਚੋਣ ਮੀਟਿੰਗ ਕੀਤੀ ਗਈ ਜਿਥੇ ਕੋਰੋਨਾ ਪਾਜ਼ੇਟਿਵ ਚੱਲ ਰਹੇ ਇਕ ਕੌਂਸਲਰ ਵੱਲੋਂ ਕਥਿਤ ਰੂਪ ’ਚ ਇਕਾਂਤਵਾਸ ਦੀ ਉਲੰਘਣਾ ਕਰ ਕੇ ਮੀਟਿੰਗ ’ਚ ਸ਼ਾਮਲ ਹੋਏ ਸਨ ਜਿਸ ਦੀ ਚਰਚਾ ਜ਼ੋਰਾਂ ’ਤੇ ਹੈ। ਸਥਾਨਕ ਲੋਕ ਇਸ ਨੂੰ ਕੌਂਸਲਰ ਵੱਲੋਂ ਦਿਖਾਈ ਗਈ ਵੱਡੀ ਲਾਪ੍ਰਵਾਹੀ ਦੱਸ ਰਹੇ ਹਨ, ਉਥੇ ਹੀ ਇਕਾਂਤਵਾਸ ਭੰਗ ਕਰ ਕੇ ਕੋਰੋਨਾ ਸਬੰਧੀ ਸਰਕਾਰੀ ਹਦਾਇਤਾਂ ਦੀ ਸ਼ਰੇਆਮ ਉਲੰਘਣਾ ਕਰਨ ’ਤੇ ਪ੍ਰਸ਼ਾਸਨ ਨੂੰ ਵੀ ਕਟਹਿਰੇ ’ਚ ਖੜ੍ਹਾ ਕਰ ਰਹੇ ਹਨ।

ਜ਼ਿਕਰਯੋਗ ਹੈ ਕਿ ਮੀਟਿੰਗ ’ਚ ਸੂਬੇ ਦੇ ਸਿੱਖਿਆ ਮੰਤਰੀ ਸਿੰਗਲਾ ਵੱਲੋਂ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ ਸੀ ਤੇ ਸਥਾਨਕ ਪ੍ਰਸ਼ਾਸਨ ਦੇ ਅਧਿਕਾਰੀਆਂ ਸਮੇਤ ਨਗਰ ਕੌਂਸਲ ਦੇ ਦਫ਼ਤਰ ’ਚ ਸ਼ਹਿਰ ਦੇ ਨਵੇਂ ਚੁਣੇ 14 ਕੌਂਸਲਰਾਂ ਸਮੇਤ ਕਾਂਗਰਸ ਪਾਰਟੀ ਦੇ ਆਗੂਆਂ ਤੇ ਵਰਕਰਾਂ ਤੋਂ ਇਲਾਵਾ ਪੁਲਸ ਪ੍ਰਸ਼ਾਸਨ ਸਮੇਤ ਨਗਰ ਕੌਂਸਲ ਦਫਤਰ ਦਾ ਸਾਰਾ ਸਟਾਫ ਵੀ ਮੌਜੂਦ ਸੀ।covid positive Mc ਹੋਰ ਪੜ੍ਹੋ : With 1.68 lakh new coronavirus cases, India records another new daily high

ਇਸ ਸਬੰਧੀ ਸਰਕਾਰੀ ਹਸਪਤਾਲ ਭਵਾਨੀਗੜ੍ਹ ਵਿਖੇ ਤਾਇਨਾਤ ਐੱਸ. ਆਈ. ਵੱਲੋਂ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉਕਤ ਕੌਂਸਲਰ ਦੀ ਲੰਘੀ 3 ਅਪ੍ਰੈਲ ਨੂੰ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ ਤੇ ਉਕਤ ਨੂੰ ਅਗਲੇ ਦਿਨ ਵਿਭਾਗ ਵੱਲੋਂ ਸਿਹਤ ਕਿੱਟ ਮੁਹੱਈਆ ਕਰਵਾ ਕੇ ਉਸਦੇ ਘਰ ’ਚ ਹੀ 17 ਦਿਨਾਂ ਲਈ ਇਕਾਂਤਵਾਸ ਕੀਤਾ ਗਿਆ ਸੀ।

covid positive McAlso Read | Covid-19 vaccine is need of country: Rahul Gandhi

ਦੱਸਿਆ ਜਾ ਰਿਹਾ ਹੈ ਕਿ ਉਕਤ ਕੌਂਸਲਰ ਨੇ ਕਥਿਤ ਤੌਰ ’ਤੇ ਸਿਵਲ ਪ੍ਰਸ਼ਾਸਨ ਨੂੰ ਆਪਣੇ ਇਕਾਂਤਵਾਸ ਹੋਣ ਸਬੰਧੀ ਲਿਖਤੀ ਪੱਤਰ ਭੇਜ ਕੇ ਕਿਹਾ ਸੀ ਕਿ ਉਹ ਨਗਰ ਕੌਂਸਲ ਦੀ ਪ੍ਰਧਾਨਗੀ ਦਾ ਦਾਅਵੇਦਾਰ ਹੈ ਪਰ ਹੁਣ ਉਸਦੇ ਕੋਰੋਨਾ ਪਾਜ਼ੇਟਿਵ ਹੋਣ ਕਾਰਨ ਚੋਣ ਮੀਟਿੰਗ ਨੂੰ ਕੁਝ ਦਿਨਾਂ ਲਈ ਅੱਗੇ ਪਾਇਆ ਜਾਵੇ।

ਹਾਲਾਂਕਿ ਕੌਂਸਲਰ ਵੱਲੋਂ ਅਜਿਹੇ ਕਿਸੇ ਪੱਤਰ ਦੇ ਮਿਲਣ ਬਾਰੇ ਪ੍ਰਸ਼ਾਸਨ ਸਾਫ਼ ਤੌਰ ’ਤੇ ਇਨਕਾਰ ਕਰ ਰਿਹਾ ਹੈ। ਐੱਸ. ਡੀ. ਐੱਮ. ਡਾ. ਕਰਮਜੀਤ ਸਿੰਘ ਦਾ ਕਹਿਣਾ ਹੈ ਕਿ ਨਾ ਤਾਂ ਕਿਸੇ ਕੌਂਸਲਰ ਵੱਲੋਂ ਉਨ੍ਹਾਂ ਦੇ ਦਫ਼ਤਰ ਨੂੰ ਚੋਣ ਅੱਗੇ ਪਾਉਣ ਲਈ ਕੋਈ ਪੱਤਰ ਭੇਜਿਆ ਹੈ ਤੇ ਨਾ ਉਨ੍ਹਾਂ ਨੂੰ ਕਿਸੇ ਕੌਂਸਲਰ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਕੋਈ ਜਾਣਕਾਰੀ ਹੀ ਹੈ।Coronavirus Resource Center - Harvard Health

ਉਧਰ ਦੂਜੇ ਪਾਸੇ ਜਦੋਂ ਉਕਤ ਕੌਂਸਲਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਬੁਖਾਰ ਹੋਣ ਕਾਰਨ ਵਿਭਾਗ ਵੱਲੋਂ ਘਰ ’ਚ ਹੀ ਰਹਿਣ ਲਈ ਕਿਹਾ ਸੀ ਪਰ ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਉਨ੍ਹਾਂ ਇਹ ਨਹੀਂ ਦੱਸਿਆ ਕਿ ਕਿੰਨੇ ਦਿਨ ਤੱਕ ਘਰ ’ਚ ਹੀ ਰਹਿਣਾ ਹੈ। ਕੱਲ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਤਕਲੀਫ਼ ਨਹੀਂ ਸੀ ਤਾਂ ਉਹ ਮੀਟਿੰਗ ’ਚ ਭਾਗ ਲੈਣ ਗਏ ਸਨ।

Related Post