CM ਚੰਨੀ ਦਾ ਵੱਡਾ ਐਲਾਨ , ਹੁਣ ਇਨ੍ਹਾਂ ਲੋਕਾਂ ਦੇ ਬਿਜਲੀ ਬਿੱਲ ਅਤੇ ਬਕਾਏ ਭਰੇਗੀ ਪੰਜਾਬ ਸਰਕਾਰ

By  Shanker Badra September 29th 2021 02:28 PM

ਚੰਡੀਗੜ੍ਹ : ਪੰਜਾਬ ਕੈਬਨਿਟ ਦੀ ਮੀਟਿੰਗ ਖ਼ਤਮ ਹੋਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਲੋਕਾਂ ਨੂੰ ਜਿਹੜੀਆਂ ਮੁਸ਼ਕਿਲਾਂ ਆ ਰਹੀਆਂ ਹਨ ,ਉਨ੍ਹਾਂ ਦਾ ਜਲਦੀ ਹੱਲ ਕੀਤਾ ਜਾਵੇਗਾ। ਉਨ੍ਹਾਂ ਨੇ ਬਿਜਲੀ ਮੁੱਦੇ 'ਤੇ ਕਿਹਾ ਕਿ ਜਿਨ੍ਹਾਂ ਦੇ ਬਿਜਲੀ ਦੇ ਮੀਟਰ ਕੱਟੇ ਗਏ ਹਨ, ਉਨ੍ਹਾਂ ਲੋਕਾਂ ਦੇ ਬਿਜਲੀ ਦੇ ਬਿੱਲ ਅਤੇ ਬਕਾਏ ਅਸੀਂ ਭਰਾਂਗੇ।

CM ਚੰਨੀ ਦਾ ਵੱਡਾ ਐਲਾਨ , ਹੁਣ ਇਨ੍ਹਾਂ ਲੋਕਾਂ ਦੇ ਬਿਜਲੀ ਬਿੱਲ ਅਤੇ ਬਕਾਏ ਭਰੇਗੀ ਪੰਜਾਬ ਸਰਕਾਰ

ਉਨ੍ਹਾਂ ਨੇ ਕਿਹਾ ਕਿ 2 ਕਿੱਲੋਵਾਟ ਤੱਕ ਦੇ ਲੋਡ ਵਾਲੇ ਖਪਤਤਕਾਰਾਂ ਦਾ ਬਕਾਇਆ ਬਿਜਲੀ ਬਿੱਲ ਮੁਆਫ਼ ਕੀਤਾ ਜਾਵੇਗਾ ਅਤੇ ਇਹ ਬਿੱਲ ਸਰਕਾਰ ਭਰੇਗੀ। ਇਸ ਨਾਲ 53 ਲੱਖ ਪਰਿਵਾਰ ਨੂੰ ਲਾਭ ਮਿਲੇਗਾ ਤੇ ਸਰਕਾਰ ਉੱਪਰ 1200 ਕਰੋੜ ਦੇ ਕਰੀਬ ਬੋਝ ਪਏਗਾ।ਨਾਲ ਹੀ 1500 ਰੁਪਏ ਕੁਨੈਕਸ਼ਨ ਲੈਣ ਦੀ ਫੀਸ ਵੀ ਸਰਕਾਰ ਭਰੇਗੀ।

CM ਚੰਨੀ ਦਾ ਵੱਡਾ ਐਲਾਨ , ਹੁਣ ਇਨ੍ਹਾਂ ਲੋਕਾਂ ਦੇ ਬਿਜਲੀ ਬਿੱਲ ਅਤੇ ਬਕਾਏ ਭਰੇਗੀ ਪੰਜਾਬ ਸਰਕਾਰ

CM ਚੰਨੀ ਨੇ ਕਿਹਾ ਕਿ ਲੋਕਾਂ ਨੂੰ ਬਿਜਲੀ ਦੇ ਬਿੱਲਾਂ ਦੀ ਸਭ ਤੋਂ ਵੱਡੀ ਮੁਸ਼ਕਲ ਹੈ। ਲੋਕਾਂ ਦੇ ਬਿੱਲ ਜ਼ਿਆਦਾ ਹੋਣ ਕਾਰਨ ਉਹ ਜ਼ਮ੍ਹਾਂ ਨਹੀਂ ਕਰਵਾ ਸਕੇ। ਇਸ ਲਈ ਕਈਆਂ ਦੇ ਕੁਨੈਕਸ਼ਨ ਵੀ ਕੱਟੇ ਗਏ। ਹੁਣ ਇਨ੍ਹਾਂ ਦੇ ਬਕਾਇਆ ਬਿੱਸ ਸਰਕਾਰ ਭਰੇਗੀ ਤੇ ਜਿਨ੍ਹਾਂ ਦੇ ਕੁਨੈਕਸ਼ਨ ਕੱਟੇ ਗਏ ਹਨ ,ਉਨ੍ਹਾਂ ਦੇ ਸਰਕਾਰ ਮੁਫ਼ਤ ਲਾਵੇਗੀ।

CM ਚੰਨੀ ਦਾ ਵੱਡਾ ਐਲਾਨ , ਹੁਣ ਇਨ੍ਹਾਂ ਲੋਕਾਂ ਦੇ ਬਿਜਲੀ ਬਿੱਲ ਅਤੇ ਬਕਾਏ ਭਰੇਗੀ ਪੰਜਾਬ ਸਰਕਾਰ

ਉਨ੍ਹਾਂ ਨੇ ਕਿਹਾ ਕਿ ਇਸ ਦੇ ਲਈ ਤਹਿਸੀਲ ਪੱਧਰ ‘ਤੇ ਕਮੇਟੀਆਂ ਬਣਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਰੇਤ ਮਾਫੀਆ ਨੂੰ ਨੱਥ ਪਾਏਗੀ। ਇਸ ਲਈ ਸਰਕਾਰ ਕੰਮ ਕਰ ਰਹੀ ਹੈ ਤੇ ਸਫਲਤਾ ਵੀ ਮਿਲ ਰਹੀ ਹੈ। ਉਨ੍ਹਾਂ ਕਿਹਾ ਹੈ ਕਿ ਲੋਕਾਂ ਨੂੰ ਜੋ ਮੁਸ਼ਕਲਾਂ ਆ ਰਹੀਆਂ ਹਨ, ਮੈਂ ਉਹ ਦੂਰ ਕਰਨ ਲਈ ਵਚਨਬੱਧ ਹਾਂ।ਸਿੱਧੂ ਦੇ ਅਸਤੀਫ਼ੇ 'ਤੇ CM ਚੰਨੀ ਨੇ ਕਿਹਾ ਕਿ ਪ੍ਰਧਾਨ ਪਾਰਟੀ ਦਾ ਮੁਖੀ ਹੁੰਦਾ ਹੈ। ਮੈਂ ਅੱਜ ਸਿੱਧੂ ਨਾਲ ਗੱਲ ਕੀਤੀ ਹੈ।

-PTCNews

Related Post